ਦੇਸ਼

ਮਾਇਆਵਤੀ ਬਾਰੇ ਅਭੱਦਰ ਟਿੱਪਣੀ ਮਾਮਲਾ : ਦਇਆਸ਼ੰਕਰ ਗ੍ਰਿਫ਼ਤਾਰ

ਲਖਨਊ। ਬਹੁਜਨ ਸਮਾਜ ਪਾਰਟੀ ਪ੍ਰਧਾਨ ਮਾਇਆਵਤੀ ‘ਤੇ ਅਭੱਦਰ ਟਿੱਪਣੀ ਕਰਨ ਵਾਲੇ ਭਾਰਤੀ ਜਨਤਾ ਪਾਰਟੀ ‘ਚੋਂ ਕੱਢੇ ਗਏ ਦਇਆਸ਼ੰਕਰ ਸਿੰਘ ਨੂੰ ਪੁਲਿਸ ਨੇ ਅੱਜ ਆਖ਼ਰਕਾਰ ਗ੍ਰਿਫ਼ਤਾਰ ਕਰ ਲਿਆ। ਰਾਜ ਦੇ ਡੀਜੀਪੀ ਦਲਜੀਤ ਚੌਧਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦਇਆਸ਼ੰਕਰ ਸਿੰਘ ਬਿਹਰਾ ਦੇ ਬਕਸਰ ਤੋਂ ਗ੍ਰਿਫ਼ਤਾਰ ਕੀਤਾ ਹੈ। ਸ੍ਰੀ ਚੌਧਰੀ ਅਨੁਸਾਰ ਬਿਹਾਰ ਪੁਲਿਸ ਦੀ ਮੱਣਦ ਨਾਲ ਉੱਤਰ ਪ੍ਰਦੇਸ਼ ਦੀ ਲਖਨਊ ਪੁਲਿਸ ਨੇ ਦਇਆ ਸ਼ੰਕਰ ਨੂੰ ਉਸ ਦੇ ਬਕਸਰ ਸਥਿੱਤ ਜੱਦੀ ਰਿਹਾਇਸ਼ ਕੋਲ ਗ੍ਰਿਫ਼ਤਾਰ ਕੀਤਾ।

ਪ੍ਰਸਿੱਧ ਖਬਰਾਂ

To Top