ਪ੍ਰੇਰਨਾ

ਮਾਇਆ ਤੇਰੇ ਤਿੰਨ ਨਾਂਅ …

ਇੱਕ ਬਾਣੀਆ ਸੀ, ਜਦੋਂ  ਉਸ ਦਾ ਲੜਕਾ ਮੁਹੱਲੇ ਦੇ ਲੜਕਿਆਂ ਦੀ ਸੋਹਬਤ ‘ਚ ਪਿਆ ਤਾਂ ਉਸ ਨੂੰ ਚਿੰਤਾ ਹੋਣ ਲੱਗੀ  ਕਿ ਉਹ ਗਲਤ ਆਦਤਾਂ ਦਾ ਸ਼ਿਕਾਰ ਨਾ ਹੋ ਜਾਵੇ, ਇਸ ਲਈ ਬਾਣੀਏ ਨੇ ਉਸ ਨੂੰ ਕੰਮ-ਧੰਦੇ ‘ਚ ਲਾਉਣ ਦੀ ਸੋਚੀ ਬਾਣੀਆ ਚਾਹੁੰਦਾ ਸੀ ਕਿ ਉਸ ਦਾ ਲੜਕਾ ਧੰਦੇ ਨੂੰ ਆਪਣੀ ਮਿਹਨਤ ਨਾਲ ਵਧਾਏ ਇਸ ਲਈ ਉਸ ਨੇ ਆਪਣੇ ਲੜਕੇ ਨੂੰ ਸਿਰਫ਼ ਪੰਜ ਰੁਪਏ ਦੇ ਕੇ ਕਿਹਾ, ‘ਇਹ ਪੈਸੇ ਲਓ ਤੇ ਆਪਣਾ ਕੋਈ ਕੰਮ ਕਰੋ’ ਉਸ ਨੇ ਗਲ਼ੀ-ਗਲ਼ੀ ‘ਚ ਘੁੰਮ ਕੇ ਉੱਬਲੇ ਹੋਏ ਛੋਲੇ ਵੇਚਣੇ ਸ਼ੁਰੂ ਕਰ ਦਿੱਤੇ ਉਹ ਦੋ ਸੇਰ ਛੋਲੇ ਰਾਤ ਨੂੰ ਪਾਣੀ ‘ਚ ਭਿਉਂਦਾ ਤੇ ਸਵੇਰੇ ਉਬਾਲ ਲੈਂਦਾ ਚਟਣੀ ਬਣਾ ਲੈਂਦਾ ਇੱਕ ਡੱਬਾ ਨਮਕ ਦਾ ਤੇ ਇੱਕ ਡੱਬਾ ਮਿਰਚਾਂ ਦਾ ਰੱਖਦਾ ਇਹ ਸਭ ਇੱਕ ਥਾਲ ‘ਚ ਰੱਖਦਾ ਤੇ ਵੇਚਣ ਚਲਾ ਜਾਂਦਾ ਜੋ ਜਾਣਦੇ ਸਨ ਉਹ ਆਵਾਜ਼ ਦੇ ਦਿੰਦੇ ਸਨ, ‘ਆ ਪਰਸਾ, ਇੱਕ ਛਟਾਂਕ ਛੋਲੇ ਦੇਵੀਂ’ ਕੁਝ ਸਾਲਾਂ ‘ਚ ਉਸ ਨੇ ਕਈ ਹਜ਼ਾਰ ਰੁਪਏ ਕਮਾ ਲਏ ਬਾਣੀਏ ਨੇ ਉਸ ਨੂੰ ਇੱਕ ਦੁਕਾਨ ਕਰਵਾ ਦਿੱਤੀ
ਉਸ ਨੇ ਬਾਰਦਾਨਾ ਵੇਚਣਾ ਸ਼ੁਰੂ ਕਰ ਦਿੱਤਾ ਕੁਝ ਹੀ ਸਮੇਂ ‘ਚ ਉਸ ਦੀ ਦੁਕਾਨ ਚੰਗੀ ਚੱਲਣ ਲੱਗੀ ਤੇ  ਚੰਗੀ ਕਮਾਈ ਹੋਣ ਲੱਗੀ ਹੁਣ ਉਹ ਲਾਲਾ ਬਣ ਕੇ, ਗੋਲ ਟੋਪੀ ਲੈ ਕੇ ਗੱਦੀ ‘ਤੇ ਬੈਠਣ ਲੱਗਿਆ ਉਸ ਨੇ ਮੱਦਦ  ਲਈ ਦੋ ਨੌਕਰ ਰੱਖ ਲਏ ਹੁਣ ਲੋਕ ਉਸ ਨੂੰ ਲਾਲਾ ਪਰਸਰਾਮ ਕਹਿ ਕੇ ਬੁਲਾਉਣ ਲੱਗੇ ਜਦੋਂ ਕੋਈ ਪੁਰਾਣਾ ਸਾਥੀ ਲਾਲਾ ਨੂੰ ਮਿਲਦਾ ਤੇ ਕਹਿੰਦਾ, ‘ਯਾਰ, ਹੁਣ ਤਾਂ ਲਾਲਾ ਪਰਸਰਾਮ ਹੋ ਗਿਆ ਹੈਂ ਹੁਣ ਪਰਸਾ ਕਿੱਥੇ ਰਿਹਾ?’ ਉਹ ਅੱਗੋਂ ਜਵਾਬ ਦਿੰਦਾ, ‘ਮਾਇਆ ਤੇਰੇ ਤਿੰਨ ਨਾਂਅ, ਪਰਸੂ, ਪਰਸਾ, ਪਰਸਰਾਮ’

ਪ੍ਰਸਿੱਧ ਖਬਰਾਂ

To Top