ਕੁੱਲ ਜਹਾਨ

ਮਾਨਸੂਨ ਸੈਸ਼ਨ ‘ਚ ਜੀਐੱਸਟੀ ਪਾਸ ਹੋਣ ਦੀ ਉਮੀਦ : ਜੇਤਲੀ

ਟੋਕੀਓ। ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਭਰੋਸਾ ਦਿੱਤਾ ਕਿ ਕਈ ਤਰ੍ਹਾਂ ਦੇ ਸੂਬਿਆਂ ਤੇ ਕੇਂਦਰੀ ਟੈਕਸ ਤਜਵੀਜ਼ਾਂ ਦੀ ਜਗ੍ਹਾ ‘ਤੇ ਲਿਆਂਦਾ ਜਾਣ ਵਾਲੇ ਵਸਤੂ ਤੇ ਸੇਵਾ ਕਰ (ਜੀਐੱਸਟੀ) ਬਿੱਲ ਸੰਸਦ ਦੇ ਮਾਨਸੂਨ ਸੈਸ਼ਨ ‘ਚ ਪਾਸ ਹੋ ਜਾਵੇਗਾ।
ਕਾਂਗਰਸ ਦੇ ਵਿਰੋਧ ਦੀ ਵਜ੍ਹਾ ਨਾਲ ਰਾਜ ਸਭਾ ‘ਚ ਲਟਕੇ ਇਸ ਬਿੱਲ ‘ਤੇ ਸ੍ਰੀ ਜੇਤਲੀ ਨ ੇਕਿਹਾ ਕਿ ਇਹ ਬਿੱਲ ਲੋਕ ਸਭਾ ‘ਚ ਪਾਸ ਹੋ ਚੁੱਕਿਆ ਹੈ ਤੇ ਰਾਜ ਸਭਾ ‘ਚ ਮਾਨਸੂਨ ਸੈਸ਼ਨ ਦੌਰਾਨ ਪਾਸ ਹੋ ਜਾਵੇਗਾ।
ਛੇ ਦਿਨਾਂ ਦੀ ਜਾਪਾਨ ਦੀ ਯਾਤਰਾ ‘ਤੇ ਜਪਾਨੀ ਨਿਵੇਸ਼ਕਾਂ ਨੂੰ ਭਾਰਤ ‘ਚ ਨਿਵੇਸ਼ ਲਈ ਆਕਰਸ਼ਿਤ ਕਰਨ ਆਏ ਵਿੱਤ ਮੰਤਰੀ ਨੇ ਕਿਹਾ ਕਿ ਜੀਐੱਸਟੀ ‘ਤੇ ਸਾਰੀਆਂ ਸਿਆਸੀ ਪਾਰਟੀਆਂ  ਲਗਭਗ-ਲਗਭਗ ਇੱਕ ਮਤ ਹਨ।

ਪ੍ਰਸਿੱਧ ਖਬਰਾਂ

To Top