ਸਤਿਸੰਗ

ਮਾਲਕ ਦੇ ਨਾਮ ਨਾਲ ਦੂਰੀ ਹੁੰਦੀਆਂ ਹਨ ਪਰੇਸ਼ਾਨੀਆਂ

8,250 ਵਿਅਕਤੀਆਂ ਨੇ ਲਿਆ ਨਾਮ ਸ਼ਬਦ
ਸਰਸਾ ਸਤਿਸੰਗ ‘ਚ ਜੋ ਇਨਸਾਨ ਚੱਲ ਕੇ ਆਉਂਦਾ ਹੈ, ਉਸਦੇ ਜਨਮਾਂ-ਜਨਮਾਂ ਦੇ ਪਾਪ ਕਰਮ ਕਟਦੇ ਚਲੇ ਜਾਂਦੇ ਹਨ ਸਤਿਸੰਗ ਦਾ ਮਤਲਬ ਹੀ ਪਰਮ ਪਿਤਾ ਪਰਮਾਤਮਾ ਦਾ ਨਾਮ ਯਾਦ ਕਰਵਾਉਣਾ ਹੁੰਦਾ ਹੈ ਇਨਸਾਨ ਜਦੋਂ ਉਸ ਮਾਲਕ ਦੀ ਯਾਦ ‘ਚ ਬੈਠਦਾ ਹੈ, ਸਾਰੀਆਂ ਪਰੇਸ਼ਾਨੀਆਂ, ਗਮ ਦੂਰ ਭੱਜ ਜਾਂਦੇ ਹਨ ਮਾਲਕ ਦੇ ਨਾਮ ‘ਚ ਅਜਿਹੀ ਤਾਕਤ ਹੈ, ਅਜਿਹੀ ਸ਼ਕਤੀ ਹੈ, ਜੋ ਵੀ ਕੋਈ ਮਾਲਕ ਦੇ ਨਾਮ ਨਾਲ ਜੁੜਦਾ ਹੈ,ਉਸ ‘ਚ ਇੱਕ ਤਾਜ਼ਗੀ, ਖੁਸ਼ਹਾਲੀ ਪੈਦਾ ਹੋ ਜਾਂਦੀ ਹੈ ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਸ਼ਾਹ ਸਤਿਨਾਮ
ਜੀ ਧਾਮ ਵਿਖੇ ਹੋਏ ਵਿਸ਼ਾਲ ਰੂਹਾਨੀ ਸਤਿਸੰਗ ‘ਚ ਹਾਜ਼ਰ ਲੱਖਾਂ ਦੀ ਗਿਣਤੀ ‘ਚ ਪਹੁੰਚੀ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਫ਼ਰਮਾਏ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ 8,250 ਵਿਅਕਤੀਆਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ
ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਵਿਖੇ ਹੋਈ ਹਾਜ਼ਰ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ ਦਾ ਦੌਰ ਖੁਦਗਰਜ਼ੀ ਦਾ ਦੌਰ ਹੈ, ਸਵਾਰਥੀ ਲੋਕਾਂ ਦਾ ਬੋਲਬਾਲਾ ਹੈ ਚੰਗੇ ਇਨਸਾਨ ਨੂੰ ਲੋਕ ਬੁੱਧੂ ਸਮਝਦੇ ਹਨ, ਜਦੋਂਕਿ ਨੇਕ ਕਾਰਜ ਕਰਨ ਵਾਲਾ ਇਨਸਾਨ ਬੁੱਧੂ ਨਹੀਂ, ਸਗੋਂ ਯੋਧਾ ਹੁੰਦਾ ਹੈ ਯੋਧਾ ਪੂਜਨੀਕ ਗੁਰੂ ਜੀ ਨੇ ਕਿਹਾ ਕਿ ਅੱਜ ਚਾਰੇ ਪਾਸੇ ਬੁਰਾਈਆਂ ਦਾ ਬੋਲਬਾਲਾ ਹੈ ਇਨਸਾਨ ਕਾਮਵਾਸਨਾ, ਕ੍ਰੋਧ, ਲੋਭ,ਮੋਹ, ਹੰਕਾਰ ‘ਚ ਜਕੜਿਆ ਹੋਇਆ ਹੈ ਆਦਮੀ ਘੁਮੰਡ, ਹੰਕਾਰ ‘ਚ ਇੰਨਾ ਡੁੱਬ ਜਾਂਦਾ ਹੈ ਕਿ ਆਪਣੀ ਹਸਤੀ ਭੁੱਲ ਜਾਂਦਾ ਹੈ ਉਨ੍ਹਾਂ ਕਿਹਾ ਕਿ ਬੁਰਾਈਆਂ ਤੋਂ ਬਚਣਾ ਮੁਸ਼ਕਲ ਹੈ ਪੀਰ-ਫ਼ਕੀਰ ਦਾ ਇੱਕ ਹੀ ਕੰਮ ਹੁੰਦਾ ਹੈ, ਆਦਮੀ ਦੇ ੰਅਦਰ ਦੀਆਂ ਬੁਰਾਈਆਂ ਨੂੰ ਖ਼ਤਮ ਕਰ ਦੇਣਾ ਪੀਰ-ਫ਼ਕੀਰ ਸਤਿਸੰਗ ‘ਚ ਸਮਝਾਉਂਦੇ ਹਨ ਤੇ ਸਤਿਸੰਗ ‘ਚ ਆ ਕੇ ਇਨਸਾਨ ਸਮਝ ਵੀ ਜਾਂਦਾ ਹੈ, ਪਰ ਉਸ ‘ਤੇ ਅਮਲ ਕਰਨਾ ਬਹੁਤ ਮੁਸ਼ਕਲ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ ਦਾ ਇਨਸਾਨ ਆਦਮੀ ਨੂੰ ਤਾਂ ਧੋਖਾ ਦਿੰਦਾ ਹੀ ਹੈ, ਨਾਲ ਹੀ ਪਰਮਾਤਮਾ ਨੂੰ ਵੀ ਧੋਖਾ ਦੇ ਰਿਹਾ ਹੈ, ਤਾਂ ਐਵੇਂ ਖੁਸ਼ੀਆਂ ਕਿੱਥੋਂ ਆਉਣਗੀਆਂ ਇੱਕ ਜਗ੍ਹਾ ਅਜਿਹੀ ਹੁੰਦੀ ਹੈ, ਜਿੱਥੇ ਸੱਚ ਬੋਲਣਾ ਚਾਹੀਦਾ ਹੈ ਉਹ ਹੈ ਸਤਿਸੰਗ, ਸੱਚਾ ਸੰਗ ਜੇਕਰ ਉੱਥੇ ਜਾ ਕੇ ਵੀ ਤੁਸੀਂ ਝੂਠ ਬੋਲਦੇ ਹੋ ਤਾਂ ਆਪਣੇ ਆਪ ਨਾਲ ਮਜਾਕ ਕਰ ਰਹੇ ਹੋ ਪਰਮ ਪਿਤਾ ਪਰਮਾਤਮਾ ਤੋਂ ਮੰਗਣਾ ਹੈ ਤਾਂ ਖੁਦ ਪਰਮਾਤਮਾ ਨੂੰ ਮੰਗੋ ਪੂਜਨੀਕ ਗੁਰੂ ਜੀ ਨੇ ਕਿਹਾ ਕਿ ਅੱਜ ਦੇ ਕਲਿਯੁਗ ‘ਚ ਜ਼ਿਆਦਾਤਰ ਮਤਲਬ ਦੀ ਦੋਸਤੀ ਹੈ ਸਤਿਸੰਗ ‘ਚ ਦੱਸਿਆ ਜਾਂਦਾ ਹੈ ਕਿ ਸੱਚਾ ਦੋਸਤ ਕੌਣ ਹੈ ਅੱਜ ਜੇਕਰ ਕੋਈ ਸੱਚਾ ਦੋਸਤ ਹੈ ਤਾਂ ਉਹ ਹੈ ਅੱਲ੍ਹਾ, ਰਾਮ, ਵਾਹਿਗੁਰੂ, ਗੌਡ ਪਰਮਾਤਮਾ ਨਾਲ ਦੋਸਤੀ ਲਈ ਤੁਹਾਨੂੰ ਨਾ ਆਪਣੀ ਜਾਤ ਬਦਲਣੀ ਹੈ ਨਾ ਪਹਿਨਾਵਾ ਬਸ ਬਦਲਣੀ ਹੈ ਤਾਂ ਆਪਣੀ ਸੋਚ ਬਦਲੋ ਕੰਮ ਕਰਦੇ ਸਮੇਂ, ਚੱਲਦੇ-ਫਿਰਦੇ ਸਮੇਂ ਜੀਭਾ ਨਾਲ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਰਹੋ, ਤਾਂ ਤੁਸੀਂ ਪਰਮਾਤਮਾ ਨੂੰ ਪਾ ਸਕਦੇ ਹੋ ਜੇਕਰ ਤੁਸੀਂ ਉਸ ਨਾਲ ਦੋਸਤੀ ਕਰੋਗੇ ਤਾਂ ਇਸ ਜਹਾਨ ਦੇ ਨਾਲ-ਨਾਲ ਅਗਲੇ ਜਹਾਨ ‘ਚ ਵੀ ਉਹ ਤੁਹਾਡਾ ਸਾਥ ਨਹੀਂ ਛੱਡੇਗਾ ਪੂਜਨੀਕ ਗੁਰੂ ਜੀ ਨੇ ਕਿਹਾ ਕਿ ਕਲਿਯੁਗ ‘ਚ ਹੱਥ ਨੂੰ ਹੱਥ ਖਾ ਰਿਹਾ ਹੈ ਇਨਸਾਨ ਪਰਮਾਤਮਾ ਤੋਂ ਦੂਰ ਹੋ ਰਿਹਾ ਹੈ ਇਨਸਾਨ ਅਜਿਹਾ ਸਵਾਰਥੀ ਅਜਿਹਾ ਖੁਦਗਰਜ ਬਣ ਗਿਆ ਹੈ ਕਿ ਆਪਣੀਆਂ ਇੱਛਾਵਾਂ ਪੂਰੀ ਕਰਨ ਲਈ ਉਹ ਖੁਦ ਨੂੰ ਵੀ ਕੁਝ ਨਹੀਂ ਸਮਝਦਾ ਅਜਿਹੇ ਇਨਸਾਨ ਦਾ ਜੀਵਨ ਆਉਣ ਵਾਲੇ ਸਮੇਂ ‘ਚ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ, ਕਰੋੜਾਂ ਦੁਖ ਉਠਾਉਣੇ ਪੈਂਦੇ ਹਨ ਇਸ ਲਈ ਪਰਮਾਤਮਾ ਨੂੰ ਕਦੇ ਵੀ ਮੂਰਖ ਬਣਾਉਣ ਦੀ ਨਾ ਸੋਚੇ ਪਰਮਾਤਮਾ ਦਾ ਨਾਮ ਜਪੋ, ਉਸਦੀ ਭਗਤੀ ਇਬਾਦਤ ਕਰੋ ਜਦੋਂ ਉਸਦਾ ਨਾਮ ਜਪੋਗੇ ਤਾਂ ਖੁਸ਼ੀਆਂ ਮਿਲਣਗੀਆਂ ਦੀਨਤਾ, ਨਿਮਰਤਾ ਨਾਲ ਉਸ ਤੋਂ ਮੰਗੋ ਤਾਂ ਝੋਲੀਆਂ ਭਰ ਕੇ ਜਾਓਗੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਪਣੇ ਅੰਦਰ ਦੀਆਂ ਕਮੀਆਂ ਨੂੰ ਕੱਢ ਕੇ ਦੂਜਿਆ ਦੀ ਸੇਵਾ ਕਰੋ ਆਪਣੀਆਂ ਬੁਰੀਆਂ ਆਦਤਾਂ ਨੂੰ ਜਿੱਤਣਾ ਹੀ ਸ਼ੂਰਵੀਰਤਾ ਹੈ ਜੇਕਰ ਤੁਸੀਂ ਬਹਾਦਰ ਹੋ ਤਾਂ ਆਪਣੀਆਂ ਬੁਰੀਆਂ ਆਦਤਾਂ ਨੂੰ ਜਿੱਤ ਕੇ ਦਿਖਾਓ ਜੇਕਰ ਤੁਸੀਂ ਮਨ ਨਾਲ ਜਿੱਤ ਲੈਂਦੇ ਹੋ, ਉਹ ਹੈ ਸ਼ੂਰਵੀਰਤਾ ਇਸ ਲਈ ਸਮਾਂ ਕੱਢ ਕੇ ਪਰਮਾਤਮਾ ਨੂੰ ਯਾਦ ਕਰੋ

ਪ੍ਰਸਿੱਧ ਖਬਰਾਂ

To Top