ਦੇਸ਼

ਮੋਦੀ ਪ੍ਰਧਾਨ ਮੰਤਰੀ ਹਨ, ਸ਼ਹਿਨਸ਼ਾਹ ਨਹੀਂ : ਸੋਨੀਆ ਵੱਲੋਂ ਕਰਾਰਾ ਵਾਰ

ਰਾਏਬਰੇਲੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਦੋ ਵਰ੍ਹੇ ਪੂਰੇ ਹੋਣ ਮੌਕੇ ਭਾਜਪਾ ਵੱਲੋਂ ਮਨਾਏ ਜਾਣ ਵਾਲੇ ਜ਼ਸਨ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਮੋਦੀ ਪ੍ਰਧਾਨ ਮੰਤਰੀ ਹਨ, ਕੋਈ ਸ਼ਹਿਨਸ਼ਾਹ ਨਹੀਂ, ਮਰਗ ਉਨ੍ਹਾਂ ਦੇ ਮੰਤਰੀ ਉਸੇ ਤਰ੍ਹਾਂ ਜਸ਼ਨ ਮਨਾ ਰਹੇ ਹਨ, ਜਿਵੇਂ ਕਿਸੇ ਸ਼ਹਿਨਸ਼ਾਹ ਲਈ ਮਨਾਇਆ ਜਾਂਦਾ ਹੈ।
ਆਪਣੇ ਸੰਸਦੀ ਚੋਣ ਹਲਕੇ ਰਾਏਬਰੇਲੀ ਦੇ ਦੋ ਰੋਜ਼ਾ ਦੌਰੇ ਦੇ ਪਹਿਲੇ ਦਿਨ ਡਲਮਊ ਪੁੱਜੀ ਸੋਨੀਆ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੋਦੀ ਸਰਕਾਰ ਦੇ ਦੋ ਵਰ੍ਹੇ ਪੂਰੇ ਹੋਣ ਅਤੇ  ਉਨ੍ਹਾਂ ਦੇ ਮੰਤਰੀਆਂ ਦੇ ਜਸ਼ਨ ਮਨਾਉਣ ਦੇ ਸਵਾਲ ‘ਤੇ ਕਿਹਾ ਕਿ ਮੈਂ ਅਜਿਹਾ ਕਦੇ ਨਹੀਂ ਵੇਖਿਆ। ਮੋਦੀ ਪ੍ਰਧਾਨ ਮੰਤਰੀ ਹਨ, ਸ਼ਹਿਨਸ਼ਾਹ ਨਹੀਂ। ਉਨ੍ਰਾਂ ਦੇ ਮੰਤਰੀ ਇੰਜ ਜਸ਼ਨ ਮਨਾ ਰਹੇ ਹਨ, ਜਿਵੇਂ ਕਿਵੇ ਸ਼ਹਿਨਸ਼ਾਹ ਲਈ ਮਨਾਇਆ ਜਾਂਦਾ ਹੈ। ਮੈਂ ਅਜਿਹਾ ਪ੍ਰਧਾਨ ਮੰਤਰੀ ਨਹੀਂ ਵੇਖਿਆ। ਉਨ੍ਹਾਂ ਕਿਹਾ ਕਿ ਦੇਸ਼ ‘ਚ ਗਰੀਬੀ, ਸੋਕਾ ਤੇ ਭ੍ਰਿਸ਼ਟਾਚਾਰ ਹੈ। ਕਿਸਾਨ ਪਰੇਸ਼ਾਨ ਹਨ, ਅਜਿਹੇ ‘ਚ ਮੈਨੂੰ ਨਹੀਂ ਲਗਦਾ ਕਿ ਇਸ ਤਰ੍ਹਾਂ ਦੇ ਜਸ਼ਨ ਮਨਾਉਣਾ ਸਹੀ ਗੱਲ ਹੈ।
ਆਪਣੇ ਪਰਿਵਾਰ ‘ਤੇ ਲਗਾਤਾਰ ਲਾਏ ਜਾ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਸਾਜ਼ਿਸ ਕਰਾਰ ਦਿੰਦਿਆਂ ਕਾਂਗਰਸ ਪ੍ਰਧਾਨ ਨੇ ਇਹ ਵੀ ਕਿਹਾ ਕਿ ਕਾਂਗਰਸ ਮੁਕਤ ਭਾਰਤ ਦਾ ਅਭਿਆਨ ਵੀ ਇੱਕ ਸਾਜਿਸ਼ ਹੈ।

ਪ੍ਰਸਿੱਧ ਖਬਰਾਂ

To Top