Breaking News

ਮੋਦੀ ਲਹਿਰ ‘ਚ ਪਸਤ ਹੋਏ ਸੀਐੱਮ ਰਾਵਤ

 ਦੇਹਰਾਦੂਨ, 11 ਮਾਰਚ: ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਨਤੀਜਿਆਂ ਦਾ ਉਡੀਕ ਖਤਮ ਹੋ ਚੁੱਕੀ ਹੈ Àੁੱਤਰਾਖੰਡ ਦੀ ਗੱਲ ਕਰੀਏ ਤਾਂ ਇੱਥੇ ਇਸ ਵਾਰ ਮੁੱਖ ਤੌਰ ‘ਤੇ ਮੁਕਾਬਲਾ ਬੀਜੇਪੀ ਤੇ ਕਾਂਗਰਸ ਪਾਰਟੀ ਦਰਮਿਆਨ ਸੀ ਜਿੱਥੇ ਸੱਤਾਧਾਰੀ ਕਾਂਗਰਸ ੍ਰਪਾਰਟੀ ਮੁੱਖ ਮੰੰਤਰੀ ਹਰੀਸ਼ ਰਾਵਤ ਦੀ ਅਗਵਾਈ ‘ਚ ਚੋਣ ਮੁਕਾਬਲੇ ਵਿੱਚ Àੁੱਤਰੀ ਸੀ, ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਸੂਬੇ ਵਿੱਚ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਐਲਾਨਿਆ ਹੈ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਹਰਿਦੁਆਰ ਦੇਹਾਤੀ ਸੀਟ ਤੋਂ ਕਰਾਰੀ ਹਾਰ ਮਿਲੀ ਹੈ ਬੀਜੇਪੀ ਦੇ ਯਤੀਸ਼ਵਰਨੰਦ ਨੇ ਹਰੀਸ਼ ਰਾਵਤ ਨੂੰ ਵੱਡੇ ਅੰਤਰ ਨਾਲ ਹਾਰ ਦਿੱਤੀ ਹੈ ਇਸ ਵਾਰ ਹਰੀਸ਼ ਰਾਵਤ ਦੋ ਵਿਧਾਨ ਸਭਾ ਸੀਟਾਂ ‘ਤੇ ਚੋਣ ਮੈਦਾਨ ‘ਚ Àੁੱਤਰੇ ਸਨ Àੁੱਤਰਾਖੰਡ ਬੀਜੇਪੀ ਬੁਲਾਰੇ ਤੇ ਵਿਕਾਸ ਨਗਰ ਵਿਧਾਨ ਸਭਾ ਤੋਂ ਉਮੀਦਵਾਰ ਮੁੰਨਾ ਸਿੰਘ ਚੌਹਾਨ ਨੇ ਕਿਹਾ ਕਿ ਇਸ ਵਾਰ ਸੂਬੇ ਵਿੱਚ ਬੀਜੇਪੀ ਦੀ ਸਰਕਾਰ ਬਣਨ ਜਾ ਰਹੀ ਹੈ ਜ਼ਿਕਰਯੋਗ ਹੈ ਕਿ 70 ਸੀਟਾਂ ਵਾਲੀ Àੁੱਤਰਾਖੰਡ ਵਿਧਾਨ ਸਭਾ ‘ਚ ਹਾਲੇ ਤੱਕ ਦਾ ਸਭ ਤੋਂ ਜ਼ਿਆਦਾ 68 ਫੀਸਦੀ ਵੋਟਿੰਗ ਹੋਈ

ਪ੍ਰਸਿੱਧ ਖਬਰਾਂ

To Top