ਦਿੱਲੀ

ਮੌਸਮ ਭਵਿੱਖਬਾਣੀ ਲਈ ਜਹਾਜ਼ ਖ਼ਰੀਦੇਗਾ ਭਾਰਤ

ਨਵੀਂ ਦਿੱਲੀ,  (ਏਜੰਸੀ) ਉੱਤਰੀ ਵਾਯੂਮੰਡਲ ਸਬੰਧੀ ਮੌਸਮ ਵਿਭਾਗ ਦੇ ਅਧਿਕਾਰੀਆਂ ਦੀ ਸਮਝ ਨੂੰ ਬਿਹਤਰ ਬਣਾਉਣ ‘ਚ ਸਹਾਇਤਾ ਦੇ ਇਰਾਦੇ ਨਾਲ ਭਾਰਤ ਇੱਕ ਅਜਿਹਾ ਜਹਾਜ਼ ਖ਼ਰੀਦਣ ਜਾ ਰਿਹਾ ਹੈ, ਜਿਸ ਨਾਲ ਕਿ ਮੌਸਮ ਦੀ ਭਵਿੱਖਬਾਣੀ ਸਬੰਧੀ ਪ੍ਰਯੋਗ ਕੀਤੇ ਜਾ ਸਕਣਗੇ ਕੇਂਦਰੀ ਪ੍ਰਿਥਵੀ ਵਿਗਿਆਨ ਮੰਤਰੀ ਹਰਸ਼ ਵਰਧਨ ਨੇ ਦੱਸਿਆ ਕਿ ਅਗਲੇ ਮਹੀਨੇ ਤੱਕ ਇੱਕ ਟੈਂਡਰ ਜਾਰੀ ਕਰਨ ਦੀ ਸੰਭਾਵਨਾ ਹੈ ਅਤੇ ਅਗਲੇ 18 ਤੋਂ 24 ਮਹੀਨਿਆਂ ‘ਚ ਇੱਕ ਜਹਾਜ਼ ਖਰੀਦਿਆ ਜਾ ਸਕਦਾ ਹੈ ਇਸ ਨਾਲ ਬੱਦਲ ਦੇ ਅਵਲੋਕਨ ਸਬੰਧੀ ਪ੍ਰਯੋਗ, ਬੱਦਲ ਅਤੇ ਏਅਰੋਸਾਲ ਸੰਪਰਕ ਅਤੇ ਵਾਯੂਮੰਡਲ ਦੇ ਉੱਪਰੀ ਹਿੱਸੇ ‘ਚ ਗੈਸਾਂ ਦੇ ਅਧਿਐਨ ਸਮੇਤ ਹੋਰ ਚੀਜਾਂ ‘ਚ ਸਹਾਇਤਾ ਮਿਲੇਗੀ

ਪ੍ਰਸਿੱਧ ਖਬਰਾਂ

To Top