Breaking News

ਯੂਪੀ ਵਿਧਾਨ ਸਭਾ ਚੋਣਾਂ : ਕਾਂਗਰਸ ਨੇ ਫੂਕਿਆ ਚੁਣਾਵੀਂ ਬਿਗੁਲ

ਨਾਅਰਾ ਦਿੱਤਾ, ਪ੍ਰਿਅੰਕਾ ਆਵੇਗੀ, ਬੀਜੇਪੀ ਨੂੰ ਹਰਾਵੇਗੀ
ਲਖਨਊ/ਨਵੀਂ ਦਿੱਲੀ। ਕਾਂਗਰਸ ਨੇ ਯੂਪੀ ਵਿਧਾਨ ਸਭਾ ਚੋਣਾਂ ਲਈ ਬਿਗੁਲ ਫੂਕ ਦਿੱਤਾ ਹੈ। ਯੂਪੀ ‘ਚ ਕਾਂਗਰਸ ਵਰਕਰਾਂ ਵੱਲੋਂ ਤਿੰਨ ਰੋਜ਼ਾ ਬੱਸ ਯਾਤਰਾ ਕੱਢੀਆਂ ਜਾ ਰਹੀਆਂ ਹਨ। ਇਹ ਬੱਸ ਯਾਤਰਾ ਦਿੱਲੀ ਤੋਂ ਕਾਨ੍ਹਪੁਰ ਤੱਕ ਜਾਵੇਗੀ। ਕਾਂਗਰਸ ਨੇ ਵੀ ਯੂਪੀ ਲਈ ਨਵਾਂ ਨਾਅਰਾ ਦਿੱਤਾ ਹੈ। ਕਾਂਗਰਸ ਦਾ ਨਾਅਰਾ ਹੈ ਕਿ 27 ਸਾਲ, ਯੂਪੀ ਬੇਹਾਲ। ਉਧਰ, ਕਾਂਗਰਸ ਆਗੂ ਸੰਜੈ ਸਿੰਘ ਨੇ ਇੱਕ ਵਾਰ ਫਿਰ ਪ੍ਰਿਅੰਕਾ ਗਾਂਧੀ ‘ਤੇ ਭਰੋਸਾ ਕਰਦਿਆਂ ਕਿਹਾ ਕਿ ਯੂਪੀ ‘ਚ ਪ੍ਰਿਅੰਕਾ ਆਵੇਗੀ ਤੇ ਬੀਜੇਪੀ ਨੂੰ ਹਰਾਏਗੀ।
ਸੰਜੈ ਸਿੰਘ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਯੂਪੀ ‘ਚ ਆਵੇਗੀ ਅਤੇ ਬੀਜੇਪੀ ਨੂੰ ਹਰਾਏਗੀ। ਸੰਜੈ ਸਿੰਘ ਸੂਬੇ ਦੇ ਕਾਂਗਰਸ ਕੈਪੇਂਨਿਗ ਕਮੇਟੀ ਦੇ ਮੁਖੀ ਵੀ ਹਨ।

 

ਪ੍ਰਸਿੱਧ ਖਬਰਾਂ

To Top