ਪੰਜਾਬ

ਰਜਵਾਹੇ ‘ਚ ਨਹਾਉਣ ਗਏ ਦੋ ਸਕੇ ਭਰਾਵਾਂ ਦੀ ਡੁੱਬਣ ਕਾਰਨ ਮੌਤ

ਸੱਚ ਕਹੂੰ ਨਿਊਜ਼
ਖਨੌਰੀ ਧਨੌਰੀ ਫੀਡਰ ਰਜਵਾਹੇ ‘ਚ ਬੀਤੀ ਦੇਰ ਸ਼ਾਮ ਨਹਾਉਂਦੇ ਸਮੇਂ ਨਜ਼ਦੀਕੀ ਪਿੰਡ ਗੁਲਾੜ ਦੇ ਦੋ ਸਕੇ ਭਰਾਵਾਂ ਦੀ ਡੁੱਬ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਐਤਵਾਰ ਬਾਅਦ ਦੁਪਿਹਰ ਲਗਭਗ 3 ਵਜੇ ਪਿੰਡ ਗੁਲਾੜ ਦੇ ਕੁਝ ਬੱਚੇ ਐਤਵਾਰ ਦੀ ਛੱਟੀ ਹੋਣ ਕਾਰਨ ਘਰੋਂ ਬਿਨਾਂ ਦੱਸੇ ਖਨੌਰੀ ਭਾਖੜਾ ਨਹਿਰ ‘ਚੋਂ ਨਿਕਲਦੇ ਧਨੌਰੀ ਫੀਡਰ ਰਜਬਾਹੇ ‘ਤੇ ਨਹਾਉਣ ਚਲੇ ਗਏ ਜਿਨ੍ਹਾਂ ਦੇ ਨਾਲ ਨਰੈਣ (13) ਅਤੇ ਗੁਰਦੀਪ (12) ਦੋਵੇਂ ਸਕੇ ਭਰਾ ਪੁੱਤਰਾਨ ਉਮ ਪ੍ਰਕਾਸ਼ ਵੀ ਚਲੇ ਗਏ ਇਸ ਦੌਰਾਨ ਜਿਵੇਂ ਹੀ ਉਹ ਰਜਬਾਹੇ ‘ਚ ਨਹਾਉਣ ਲੱਗੇ ਤਾਂ ਸੂਏ ਦੀ ਡੂੰਘਾਈ ਵੱਧ ਹੋਣ ਕਾਰਨ ਅਤੇ ਪਾਣੀ ਜ਼ਿਆਦਾ ਹੋਣ ਕਾਰਨ ਉਹ ਦੋਵੇਂ ਪਾਣੀ ਵਿਚ ਡੁੱਬ ਗਏ ਜਿਸ ਮਗਰੋਂ ਉਨ੍ਹਾਂ ਦੇ ਸਾਥੀ ਡਰਦੇ ਮਾਰੇ ਮੌਕੇ ਤੋਂ ਭੱਜ ਗਏ ਅਤੇ ਜਦੋਂ ਸ਼ਾਮ ਦੇ ਸਮੇਂ ਪਰਿਵਾਰ ਵਾਲਿਆਂ ਨੇ ਬੱਚਿਆਂ ਦੀ ਭਾਲ ਕੀਤੀ ਤਾਂ ਉਹ ਨਹੀਂ ਮਿਲੇ ਇਸ ਦੌਰਾਨ ਪਰਿਵਾਰ ਵਾਲੇ ਉਹਨਾਂ ਨੂੰ ਲੱਭਦੇ ਹੋਏ ਬਨਾਰਸੀ ਸੂਏ ‘ਤੇ ਪਹੁੰਚੇ ਤਾਂ ਉਨ੍ਹਾਂ ਦੇ ਕੱਪੜੇ ਉੱਥੋਂ ਮਿਲੇ
ਇਸ ਦੌਰਾਨ ਪਰਿਵਾਰ ਨੇ ਸੂਏ ਦੀ ਬੰਦੀ ਕਰਵਾ ਕੇ ਬੱਚਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਦੋਵਾਂ ਦੀਆਂ ਲਾਸ਼ਾਂ ਪੁਲ ਸੂਆ ਬਨਾਰਸੀ ਤੋਂ ਕੁਝ ਅੱਗੇ ਜਾ ਕੇ ਥੋੜ੍ਹੀ-ਥੋੜ੍ਹੀ ਦੂਰੀ ਤੋਂ ਮਿਲ ਗਈਆਂ ਜਿਨ੍ਹਾਂ ਦਾ ਅੱਜ ਸਵੇਰੇ ਪਿੰਡ ਗੁਲਾੜ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ
ਇਸ ਸਬੰਧੀ ਜਦੋਂ ਭਾਖੜਾ ਨਹਿਰ ‘ਤੇ ਬਣੀ ਪੁਲਿਸ ਚੌਂਕੀ ਸਹਾਰਾ ਚੈਰੀਟੇਬਲ ਟਰੱਸਟ ਦੇ ਇੰਚਾਰਜ ਕੁਲਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਿਸੇ ਨੇ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਪਰ ਉਨ੍ਹਾਂ ਨੂੰ ਪਤਾ ਲੱਗਣ ‘ਤੇ ਜਦੋਂ ਉਨ੍ਹਾਂ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਪਰਿਵਾਰ ਨੇ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ

ਪ੍ਰਸਿੱਧ ਖਬਰਾਂ

To Top