Breaking News

ਰਾਜਨਾਥ ਸਿੰਘ ਅਗਸਤ ‘ਚ ਕਰਨਗੇ ਪਾਕਿ ਦੌਰਾ, ਸਾਰਕ ਬੈਠਕ ‘ਚ ਲੈਣਗੇ ਹਿੱਸਾ

ਨਵੀਂ ਦਿੱਲੀ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਾਰਕ ਸੰਮੇਲਨ ‘ਚ ਹਿੱਸਾ ਲੈਣ ਲਈ ਪਾਕਿਸਤਾਨ ਜਾਣਗੇ। ਉਹਨਾਂ ਦੀ  ਇਹ ਯਾਤਰਾ 3 ਅਤੇ 4 ਅਗਸਤ ਦਰਮਿਆਨ ਹੋਵੇਗੀ। ਸੂਤਰਾਂ ਮੁਤਾਬਕ, ਗ੍ਰਹਿ ਮੰਤਰੀ ਇਸ ਸੰਮੇਲਨ ‘ਚ ਸਰਹੱਦ ਪਾਰੋਂ ਵਧਦੇ ਅੱਤਵਾਦ ਦਾ ਮੁੱਦਾ ਵੀ ਚੁੱਕਣਗੇ।
ਵਿਦੇਸ਼ ਸਕੱਤਰ ਨੇ ਸਾਰਕ ਸਹਿਯੋਗ ‘ਤੇ ਚਰਚਾ ਕੀਤੀ ਗ੍ਰਹਿ ਮੰਤਰੀ ਦਾ ਪਾਕਿਸਤਾਨ ਦਾ ਇਹ ਦੌਰਾ ਇਸ ਲਈ ਅਹਿਮ ਵੀ ਹੈ ਕਿਉਂਕਿ ਕਸ਼ਮੀਰ ‘ਚ ਜਾਰੀ ਹਿੰਸਾ ਅਤੇ ਅੜਿੱਕੇ ਨੂੰ ਲੈ ਕੇ ਦੋਵੇਂ ਦੇਸ਼ ਇੱਕ ਦੂਜੇ ਦੇ ਆਹਮੋ-ਸਾਹਮਣੇ ਹਨ। ਕਸ਼ਮੀਰ ‘ਚ ਹਾਲ ਹੀ ‘ਚ ਭੜਕੀ ਹਿੰਸਾ ਦੇ ਪਿੱਛੇ ਪਾਕਿਸਤਾਨ ਦਾ ਕਨੈਕਸ਼ਨ ਵੀ ਸਾਹਮਣੇ ਆਇਆ ਹੈ।

ਪ੍ਰਸਿੱਧ ਖਬਰਾਂ

To Top