ਦੇਸ਼

ਰਾਜ ਸਭਾ ਚੋਣ : ਹੁੱਡਾ ਵੱਲੋਂ ਮੁੜ ਚੋਣ ਕਰਵਾਉਣ ਦੀ ਮੰਗ

ਚੰਡੀਗੜ੍ਹ। ਹਰਿਆਣਾ ‘ਚ ਰਾਜ ਸਭਾ ਚੋਣਾਂ ‘ਚ ਉਲਟਫੇਰ ਤੋਂ ਬਾਅਦ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ  ਆਗੂ ਭੁਪਿੰਦਰ ਸਿੰਘ ਹੁੱਡਾ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇੰਡੀਅਨ ਨੈਸ਼ਨਲ ਲੋਕਦਲ ਤੇ ਭਾਜਪਾ ਨੇ ਮਿਲ ਕੇ ਸਾਜਿਸ਼ ਰਚੀ ਹੈ। ਕਾਂਗਰਸ ਨੇ ਦੋਬਾਰਾ ਚੋਣ ਕਰਵਾਉਣ ਦੀ ਮੰਗ ਕੀਤੀ ਹੈ। 14 ਕਾਂਗਰਸੀ ਵਿਧਾਇਕਾਂ ਦੇ ਵੋਟ ਰੱਦ ਹੋਣ ਦੀ ਵਜ੍ਹਾ ਨਾਲ ਭਾਜਪਾ ਸਮਰਥਿਤ ਸੁਭਾਸ਼ ਚੰਦਰਾ ਨੂੰ ਜਿੱਤ ਹਾਸਲ ਹੋਈ ਸੀ।
ਹਰਿਆਣਾ ‘ਚ ਰਾਜ ਸਭਾ ਚੋਣ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ। ਕਾਂਗਰਸ ਦੇ 14 ਵਿਧਾਇਕਾਂ ਦੀ ਵੋਟ ਰੱਦ ਹੋ ਜਾਣ ਦੀ ਵਜ੍ਹਾ ਨਾਲ ਆਜ਼ਾਦ ਉਮੀਦਵਾਰ ਆਰ ਕੇ ਆਨੰਦ ਹਾਰ ਗਏ ਤੇ ਭਾਜਪਾ ਸਮਰਥਿਤ ਸੁਭਾਸ਼ ਚੰਦਰਾ ਰਾਜ ਸਭਾ ਪੁੱਜ ਗਏ। ਹੁਣ ਕਾਂਗਰਸ ਨੇ ਇਨ੍ਹਾਂ 14 ਵਿਧਾਇਕਾਂ ਨੂੰ ਲੈ ਕੇ ਕਾਂਗਰਸ ਨੇ ਹੁੱਡਾ ਤੋਂ ਸਪੱਸ਼ਟੀਕਰਨ ਮੰਗਿਆ ਹੈ।

ਪ੍ਰਸਿੱਧ ਖਬਰਾਂ

To Top