Breaking News

ਰਾਬਿਨ ਸਿੰਘ ਦੀ ਕੋਚਿੰਗ ‘ਚ ਖੇਡਣਗੇ ਸਮਿੱਥ

ਅਗਲੇ ਮਹੀਨੇ ਕੈਰੇਬਿਆਈ ਪ੍ਰੀਮੀਅਰ ਲੀਗ (ਸੀਪੀਐਲ) ਟੂਰਨਾਮੈਂਟ ‘ਚ ਸ਼ਾਕਿਬ ਦੀ ਜਗ੍ਹਾ ਲੈਣਗੇ ਸਮਿੱਥ

 

ਸਮਿੱਥ ‘ਤੇ ਅੰਤਰਰਾਸ਼ਟਰੀ ਕ੍ਰਿਕਟ ਅਤੇ ਆਪਣੇ ਰਾਜ ਦੀ ਕ੍ਰਿਕਟ ‘ਚ ਖੇਡਣ ‘ਤੇ ਮਨਾਹੀ ਹੈ ਪਰ ਉਹ ਲੀਗ ਕ੍ਰਿਕਟ ‘ਚ ਖੇਡ ਸਕਦੇ ਹਨ

 

ਸਿਡਨੀ, 25 ਜੁਲਾਈ

ਬਰਖ਼ਾਸਤਗੀ ਝੱਲ ਰਹੇ ਸਾਬਕਾ ਆਸਟਰੇਲੀਆਈ ਕਪਤਾਨ ਸਟੀਵਨ ਸਮਿੱਥ ਨੇ ਮੁਕਾਬਲੇ ਵਾਲੀ ਕ੍ਰਿਕਟ ‘ਚ ਵਾਪਸੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਅਗਲੇ ਮਹੀਨੇ ਉਹ ਕੈਰੇਬਿਆਈ ਪ੍ਰੀਮੀਅਰ ਲੀਗ (ਸੀਪੀਐਲ) ਟਵੰਟੀ ਟੂਰਨਾਮੈਂਟ ‘ਚ ਸ਼ਾਕਿਬ ਅਲ ਅਸਨ ਦੀ ਜਗ੍ਹਾ ਲੈਣਗੇ ਜਿਸ ਟੀਮ ਦੀ ਕੋਚਿੰਗ ਦੀ ਕਮਾਨ ਸਾਬਕਾ ਭਾਰਤੀ ਹਰਫ਼ਨਮੌਲਾ ਰਾਬਿਨ ਸਿੰਘ ਸੰਭਾਲ ਰਹੇ ਹਨ
ਗੇਂਦ ਛੇੜਛਾੜ ਦੇ ਮਾਮਲੇ ‘ਚ ਦੋਸ਼ੀ ਹੋਣ ਤੋਂ ਬਾਅਦ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਸਮਿੱਥ ‘ਤੇ ਅੰਤਰਰਾਸ਼ਟਰੀ ਕ੍ਰਿਕਟ ਅਤੇ ਆਪਣੇ ਰਾਜ ਦੀ ਕ੍ਰਿਕਟ ‘ਚ ਖੇਡਣ ‘ਤੇ ਮਨਾਹੀ ਹੈ ਪਰ ਉਹ ਲੀਗ ਕ੍ਰਿਕਟ ‘ਚ ਖੇਡ ਸਕਦੇ ਹਨ

 

ਵਿਸ਼ਵ ‘ਚ ਅਜੇ ਵੀ ਨੰਬਰ ਇੱਕ ਟੈਸਟ ਬੱਲੇਬਾਜ਼ ਸਮਿੱਥ ਨੇ ਕੈਰੇਬਿਅਨ ਪ੍ਰੀਮੀਅਰ ਲੀਗ ‘ਚ ਬਾਰਬਾਡੋਸ ਟਰਾਈਡੇਂਟਸ ਲਈ ਕਰਾਰ ਕੀਤਾ ਹੈ ਜਿਸ ਵਿੱਚ ਉਹ ਬੰਗਲਾਦੇਸ਼ ਦੇ ਹਰਫ਼ਨਮੌਲਾ ਸ਼ਾਕਿਬ ਦੀ ਜਗ੍ਹਾ ਲੈਣਗੇ ਟਰਾਈਡੇਂਟਸ ਦੇ ਕੋਚ ਰਾਬਿਨ ਸਿੰਘ ਨੇ ਜਾਰੀ ਬਿਆਨ ‘ਚ ਕਿਹਾ ਕਿ ਸਮਿੱਥ ਨੇ ਅੰਤਰਰਾਸ਼ਟਰੀ ਪੱਧਰ ‘ਤੇ ਦੁਨੀਆਂ ਭਰ ‘ਚ ਕ੍ਰਿਕਟ ਖੇਡੀ ਹੈ ਸਾਨੂੰ ਪੂਰਾ ਭਰੋਸਾ ਹੈ ਕਿ ਟ੍ਰਾਈਡੇਂਟਸ ਲਈ ਸਮਿੱਥ ਬਹੁਤ ਵੱਡੀ ਸਫ਼ਲਤਾ ਸਾਬਤ ਹੋਣਗੇ

 

 

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top