Uncategorized

ਰਾਹੁਲ ਗਾਂਧੀ ਨੂੰ ਮਿਲ ਸਕਦੀ ਹੈ ਕਮਾਨ, ਵੱਡੇ ਫੇਰਬਦਲ ਦੀ ਤਿਆਰੀ!

ਨਵੀਂ ਦਿੱਲੀ ਕਾਂਗਰਸ ‘ਚ ਵੱਡੇ ਫੇਰਬਦਲ ਦੀ ਤਿਆਰੀ ਹੋ ਗਈ ਹੈ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੂੰ ਕਾਂਗਰਸ ਦੀ ਕਮਾਨ ਸੌਂਪੀ ਜਾ ਸਕਦੀ ਹੈ। ਭਾਵ ਬਹੁਤ ਜਲਦ ਰਾਹੁਲ ਗਾਂਧੀ ਪਾਰਟੀ ਦੇ ਪ੍ਰਧਾਨ ਬਣ ਸਕਦੇ ਹਨ। ਨਾਲ ਹੀ ਪਾਰਟੀ ‘ਚ ਵੱਡੇ ਫੇਰਬਦਲ ਦੀਆਂ ਤਿਅਰੀਆਂ ਵੀ ਹੋ ਰਹੀਆਂ ਹਨ। ਸੂਤਰਾਂ ਮੁਤਾਬਕ ਅਗਲੇ ਕੁਝ ਹਫ਼ਤਿਆਂ ‘ਚ ਰਾਹੁਲ ਨੂੰ ਪਾਰਟੀ ਦੀ ਕਮਾਨ ਸੌਂਪ ਦਿੱਤੀ ਜਾਵੇਗੀ। ਇਸ ਨੂੰ ਲੈ ਕੇ ਸੋਨੀਆ ਅਤੇ ਰਾਹੁਲ ਗਾਂਧੀ ਦਰਮਿਆਨ ਦੋ ਮੀਟਿੰਗਾਂ ‘ਚ ਬਦਲਾਅ ‘ਤੇ ਗੱਲ ਹੋ ਚੁੱਕੀ ਹੈ।
ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਟੀਮ  ਰਾਹੁਲ ਦੀ ਹੋਵੇਗੀ ਪਰ ਮੋਹਰ ਸੋਨੀਆ ਦੀ ਲੱਗੇਗੀ। ਜ਼ਿਕਰਯੋਗ ਹੈ ਕਿ 2014 ‘ਚ ਲੋਕ ਸਭਾ ਚੋਣਾਂ ‘ਚ ਕਰਾਰ ਹਾਰ ਮਿਲਣ ਤੋਂ ਬਾਅਦ ਰਾਹੁਲ ਅਤੇ ਸੋਨੀਆ ਗਾਂਧੀ ਦੋਵਾਂ ਨੇ ਹੀ ਕਿਹਾ ਸੀ ਕਿ ਕਾਂਗਰਸ ਸੰਗਠਨ ‘ਚ ਜਲਦ ਹੀ ਬਦਲਾਅ ਹੋਣਗੇ। ਪਰ ਉਹ ਬਦਾਅ ਲਗਾਤਾਰ ਟਲਦੇ ਰਹੇ। ਹੁਣ ਵਿਧਾਨ ਸਭਾ ਚੋਣਾਂ ‘ਚ ਵੀ ਲਗਾਤਾਰ ਹਾਰ ਤੋਂ ਬਾਅਦ ਸੋਨੀਆ ਗਾਂਧੀ ਨੇ ਇਹ ਤੈਅ ਕਰ ਲਿਆ ਹੈ ਕਿ ਰਾਹੁਲਗਾਂਧੀ ਨੂੰ ਇਸ ਵਰ੍ਹੇ ਹੀ ਪਾਰਟੀ ਦੀ ਕਮਾਨ ਸੌਂਪ ਦਿੱਤੀ ਜਾਵੇਗੀ।

ਪ੍ਰਸਿੱਧ ਖਬਰਾਂ

To Top