Uncategorized

ਰਿਹਾਇਸ਼ੀ ਇਲਾਕੇ ‘ਚ ਡਿੱਗਿਆ ਮਿੱਗ-27, ਵਾਲ ਵਾਲ ਬਚੀਆਂ ਜਾਨਾਂ

ਜੈਪੁਰ। ਰਾਜਸਥਾਨ ਦੇ ਜੋਧਪੁਰ ਸ਼ਹਿਰ ਦੇ ਬਾਸਨੀ ਥਾਣਾ ਹਲਕੇ ਦੇ ਕੁੜੀ ਭਗਤਾਸਨੀ ‘ਚ ਅੱਜ ਭਾਰਤੀ ਹਵਾਈ ਫੌਜ ਦਾ ਇੱਕ ਲੜਾਕੂ ਜਹਾਜ ਹਾਦਸਾਗ੍ਰਸਤ ਹੋ ਕੇ ਆਬਾਦੀ ਖੇਤਰ ‘ਚ ਡਿੱਗ ਪਿਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪੁਲਿਸ ਸੂਤਰਾਂ ਅਨੁਸਾਰ ਇਹ ਲੜਾਕੂ ਜਹਾਜ਼ ਨਿਰਮਾਣਅਧੀਨ ਮਕਾਨ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ। ਮਕਾਨ ‘ਚ ਮੌਜ਼ੂਦ ਭਰਾ ਤੇ ਭੈਣ ਤੇ ਜਹਾਜ਼ ਦਾ ਪਾਇਲਟ ਸੁਰੱਖਿਅਤ ਹਨ। (ਵਾਰਤਾ)

ਪ੍ਰਸਿੱਧ ਖਬਰਾਂ

To Top