Uncategorized

ਰੀਓ ਓਲੰਪਿਕ ‘ਚ ਸੋਨੇ ਤੋਂ ਘੱਟ ਹੋਰ ਕੁਝ ਨਹੀਂ: ਵਿਨੇਸ਼

ਨਵੀਂ ਦਿੱਲੀ (ਏਜੰਸੀ) ਰੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਅਤੇ ਇਹਨਾਂ ਖੇਡਾਂ ‘ਚ ਦੇਸ਼ ਦੀ ਤਮਗਾ ਉਮੀਦ ਵਿਨੇਸ਼ ਫੋਗਾਟ ਨੇ ਕਿਹਾ ਹੈ ਕਿ ਉਸ ਨੇ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਉਹ ਹੁਣ ਰੀਓ ‘ਚ ਸੋਨ ਤਮਗੇ ਦਾ ਟੀਚਾ ਬਣਾ ਕੇ ਉੱਤਰੇਗੀ ਪਿਛਲੇ ਮਹੀਨੇ ਇੰਸਤਾਂਬੁਲ ‘ਚ ਸੋਨ ਤਮਗਾ ਜਿੱਤਣ ਨਾਲ ਹੀ ਵਿਨੇਸ਼ ਨੇ ਰੀਓ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਿਆ ਸੀ 21 ਸਾਲਾ ਵਿਨੇਸ਼ 48 ਕਿਗ੍ਰਾ ਦੇ ਫ੍ਰੀ ਸਟਾਈਲ ਵਰਗ ‘ਚ ਭਾਰਤ ਦੀ ਅਗਵਾਈ ਕਰੇਗੀ
ਹਾਲਾਂਕਿ ਰੀਓ ਦੀ ਟਿਕਟ ਹਾਸਲ ਕਰਨ ਤੋਂ ਦੋ ਹਫ਼ਤੇ ਪਹਿਲਾਂ ਮੰਗੋਲੀਆ ‘ਚ ਉਹ ਸਿਰਫ਼ 400 ਗ੍ਰਾਮ ਭਾਰ ਜਿਆਦਾ ਹੋਣ ਕਾਰਨ ਓਲੰਪਿਕ ਕੁਆਲੀਫਾਇਰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤੀ ਗਈ ਸੀ ਉਸ ਸਮੇਂ ਰੀਓ ‘ਚ ਓੁਸ ਲਈ ਜਗ੍ਹਾ ਬਣਾਉਣੀ ਮੁਸ਼ਕਲ ਲੱਗ ਰਹੀ ਸੀ ਹਾਲਾਂਕਿ ਵਿਨੇਸ਼ ਨੇ ਜਲਦੀ ਹੀ
ਹੀ ਆਪਣੀ ਗਲਤੀ ‘ਚ ਸੁਧਾਰ ਕਰ ਲਿਆ ਵਿਨੇਸ਼ ਨੇ ਕਿਹਾ ਕਿ ਮੈਂ ਕਿਸੇ ਟੂਰਨਾਮੈਂਟ ਤੋਂ ਪਹਿਲਾਂ ਭਾਰ ਘੱਟ ਕਰਨ ਲਈ ਜੋ ਕਰਦੀ ਹਾਂ ਉਹ ਮੈਂ ਕੀਤਾ ਸੀ

ਪ੍ਰਸਿੱਧ ਖਬਰਾਂ

To Top