ਦਿੱਲੀ

ਰੂਸ ਭਾਰਤ ਨਾਲ ਕਰੇਗਾ ਸਾਂਝਾ ਜੰਗੀ ਅਭਿਆਸ

ਨਵੀਂ ਦਿੱਲੀ। ਰੂਸ ਪ੍ਰਾਇਮੋਸਕੀ ਖੇਤਰ ‘ਚ ਭਾਰਤੀ ਫੌਜ ਨਾਲ ਕੱਲ੍ਹ ਤੋਂ ਦਸ ਦਿਨਾਂ ਤੱਕ ਸਾਂਝਾ ਜੰਗੀ ਅਭਿਆਸ-ਇੰਦਰ 2016 ਕਰਨ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ‘ਚ ਉਰੀ ‘ਚ ਫੌਜੀ ਅੱਡੇ ‘ਤੇ ਹੋਏ ਹਮਲੇ ਤੋਂ ਬਾਅਦ ਰੂਸ ਨੇ ਪਾਕਿਸਤਾਨ ਨਾਲ ਤਜਵੀਜਸ਼ੁਦਾ ਆਪਣੇ ਪਹਿਲੇ ਜੰਗੀ ਅਭਿਆਸ ਨੂੰ ਰੱਦ ਕਰ ਦਿੱਤਾ ਸੀ। ਰੂਸੀ ਫੌਜ ਨਾਲ ਭਾਰਤ ਦਾ ਸਾਂਝਾ ਜੰਗੀ ਅਭਿਆਸ ਰੂਸੀ ਪੂਰਬੀ ਫੌਜੀ ਜ਼ਿਲ੍ਹੇ ਦੇ ਕਾਲਾ ਸਾਗਰ ਬੇੜੇ ਦੇ ਪ੍ਰਇਮੋਸਕੀ ਖੇਤਰ ‘ਚ ਕੀਤਾ ਜਾਵੇਗਾ।

ਪ੍ਰਸਿੱਧ ਖਬਰਾਂ

To Top