ਦੇਸ਼

ਰੇਲਵੇ ਯਾਤਰੀਆਂ ਨੂੰ ਇੱਕ ਪੈਸੇ ‘ਚ ਮਿਲੇਗਾ ਦਸ ਲੱਖ ਦਾ ਬੀਮਾ

ਨਵੀਂ ਦਿੱਲੀ। ਭਾਰਤੀ ਰੇਲ ਜਲਦ ਹੀ ਮਾਸਿਕ, ਤ੍ਰੈਮਾਸਿਕ ਸੀਜਨ ਟਿਕਟ ਹੋਲਡਰ ਡੇਲੀ ਯਾਤਰੀਆਂ ਲਈ 10 ਲੱਖ ਰੁਪਏ ਦੀ ਬੀਮਾ ਸਹੂਲਤ ਕਰਵਾਏਗੀ ਜੋ ਇੱਕ ਪੈਸਾ ਪ੍ਰਤੀ ਵਰ੍ਹੇ ਦੇ ਪ੍ਰੀਮੀਅਰ ‘ਤੇ ਹੋਵੇਗੀ। ਸਾਧਾਰਨ ਰਾਖਵਾਂਕਰਨ  ‘ਤੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਪੰਜ ਰੁਪਏ ਤੋਂ ਘੱਟ ਪ੍ਰਤੀ ਵਿਅਕਤੀ ਦੀ ਦਰ ਨਾਲ ਓਨੀ ਹੀ ਰਾਸ਼ੀ ਦਾ ਬੀਮਾ ਮੁਹੱਈਆ ਹੋਵੇਗਾ। ਰੇਲਵੇ ਦੇ ਇੱਕ ਉੱਚ ਅਧਿਕਾਰੀ ਨੇ ਇੱਥੇ ਯੂਨੀਵਾਰਤਾ ਨੂੰ ਕਿਹਾ ਕਿ ਬੀਮਾ ਤਹਿਤ ਰੇਲ ਯਾਤਰੀਆਂ ਨੂੰ ਰੇਲ ਹਾਦਸੇ ਹੋਣ ਦੀ ਦਸ਼ਾ ‘ਚ ਮੌਤ ਅਤੇ ਸਥਾਈ ਅੰਗਹੀਣਤਾ ਲਈ ਖੁਦ ਜਾਂ ਵਾਰਸਾਂ ਨੂੰ 10 ਲੱਖ ਰੁਪਏ, ਅੰਸ਼ਿਕ ਵਿਕਲਾਂਗਤਾ ਜਾਂ ਸੱਟ ਲੱਗਣ ‘ਤੇ ਸਾਢੇ ਸੱਤ ਲੱਖ ਰੁਪਏ, ਹਸਪਤਾਲ ‘ਚ ਦਾਖ਼ਲ ਹੋਣ ‘ਤੇ ਪੰਜ ਲੱਖ ਰੁਪਏ ਦਿੱਤੇ ਜਾਣਗੇ। ਅਧਿਕਾਰੀ ਅਨੁਸਾਰ ਬੀਮੇ ਦੀ ਰਕਮ ਵਧਾਉਣ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਪ੍ਰਸਿੱਧ ਖਬਰਾਂ

To Top