ਕੁੱਲ ਜਹਾਨ

ਲਾਪਤਾ ਜਹਾਜ਼ ਦੀ ਭਾਲ ਜਾਰੀ, ਸਵਾਰ ਲੋਕਾਂ ਨੂੰ ਮ੍ਰਿਤਕ ਮੰਨਿਆ

ਨਵੀਂ ਦਿੱਲੀ। ਹਵਾਈ ਫੌਜ ਦੇ ਬੀਤੀ 22 ਜੁਲਾਈ ਨੂੰ ਲਾਪਤਾ ਹੋਏ ਮਾਲਵਾਹਕ ਜਹਾਜ਼ ਏ- ਐੱਨ -32 ਦੀ ਭਾਲ ਹਾਲੇ ਵੀ ਜ਼ੋਰ-ਸ਼ੋਰ ਨਾਲ ਜਾਰੀ ਹੈ ਪਰ ਇਸ ‘ਚ ਸਵਾਰਰ 29 ਲੋਕਾਂ ਨੂੰ ਮ੍ਰਿਤਕ ਮੰਨ ਲਿਆ ਗਿਆ ਹੈ।
ਇਹ ਜਹਾਜ਼ ਚੇਨੱਈ ਤੋਂ ਪੋਰਟ ਬਲੇਅਰ ਦੀ ਉਡਾਣ ਦੌਰਾਨ ਲਾਪਤਾ ਹੋਗਿਆ ਸੀ ਤੇ ਪਿਛਲ ੇਡੇਢ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਹਵਾਈ ਫੌਜ, ਨੌਸੈਨਾ ਤੇ ਤੱਟਰੱਖਿਅਕ ਫੋਰਸ ਤੇ ਕਈ ਹੋਰ ਏਜੰਸੀਆਂ ਇਸ ਦੀ ਭਾਲ ‘ਚ ਜੁਟੀਆਂ ਹੋਈਆਂ ਹਨ।
ਸੂਤਰਾਂ ਅਨੁਸਾਰ ਹਾਲੇ ਤੱਕ ਜਹਾਜ਼ ਦਾ ਕੋਈ ਸੁਰਾਗ ਨਾ ਮਿਲਣ ਦੇ ਕਾਰਨ ਇਯ ‘ਚ ਸਵਾਰ ਚਾਲਕ ਦਲ ਦੇ ਮੈਂਬਰਾਂ ਸਮੇਤ ਸਾਰੇ 29 ਵਿਅਕਤੀਆਂ ਨੂੰ ਮ੍ਰਿਤਕ ਮੰਨ ਲਿਆ ਗਿਆ ਹੈ।

ਪ੍ਰਸਿੱਧ ਖਬਰਾਂ

To Top