ਪੰਜਾਬ

ਲੁਟੇਰਿਆਂ ਨੇ ਫਾਇਰਿੰਗ ਕਰਕੇ ਕਾਰ ਖੋਹੀ, ਇੱਕ ਜਖ਼ਮੀ

ਰਾਮਾਂ ਮੰਡੀ,  (ਸਤੀਸ਼ ਜੈਨ) ਬੀਤੀ ਰਾਤ ਰਿਫਾਇਨਰੀ ਰੋਡ ‘ਤੇ ਟਾਊਨਸ਼ਿਪ ਨੇੜੇ ਚਾਰ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ‘ਤੇ ਇੱਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰਕੇ ਕਾਰ ਖੋਹ ਕੇ ਫਰਾਰ ਹੋਣ ਦੀ ਖ਼ਬਰ ਹੈ।
ਜਾਣਕਾਰੀ ਮੁਤਾਬਿਕ ਜਗਮੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਜੱਸੀ ਪੌ ਵਾਲੀ ਨੇ ਰਾਮਾਂ ਮੰਡੀ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਆਪਣੇ ਤਿੰਨ ਹੋਰ ਸਾਥੀਆਂ ਗਗਨਦੀਪ ਸਿੰਘ ਪੁੱਤਰ ਬਲਤੇਜ ਸਿੰਘ, ਭਿੰਦਰ ਸਿੰਘ ਪੁੱਤਰ ਦੇਵ ਸਿੰਘ, ਜਗਤਾਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀਆਨ ਨੌਰੰਗ ਨਾਲ ਸੜਕ ਕਿਨਾਰੇ ਆਪਣੀ ਕਾਰ ਸਜੂਕੀ ਸਿਆਜ ਨੰਬਰ ਪੀਬੀ 03 ਏਜੇ 4235 ਵਿੱਚ ਬੈਠੇ ਸਨ ਕਿ ਅਚਾਨਕ ਚਾਰ ਲੁਟੇਰੇ ਜੋ ਕਿ ਹਥਿਆਰਬੰਦ ਸਨ ਨੇ ਉਹਨਾਂ ਦੀ ਕਾਰ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਵਿੱਚ ਗੋਲੀ ਲੱਗਣ ਨਾਲ ਜਗਤਾਰ ਸਿੰਘ ਗੰਭੀਰ ਜਖਮੀ ਹੋ ਗਿਆ ਅਤੇ ਬਾਕੀ ਤਿੰਨ ਵਿਅਕਤੀ ਆਪਣੀ ਜਾਨ ਬਚਾਉਣ ਲਈ ਕਾਰ ਵਿੱਚੋਂ ਉਤਰ ਕੇ ਖੇਤਾਂ ਵਿੱਚ ਲੁਕ ਗਏ। ਲੁਟੇਰੇ ਜ਼ਖ਼ਮੀ ਜਗਤਾਰ ਸਿੰਘ ਨੂੰ ਸੜਕ ਤੇ ਹੀ ਸੁੱਟ ਕੇ ਕਾਰ ਲੈ ਕੇ ਫਰਾਰ ਹੋ ਗਏ। ਜ਼ਖ਼ਮੀ ਜਗਤਾਰ ਸਿੰਘ ਨੂੰ ਇਲਾਜ ਲਈ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਗਮੀਤ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਰਾਮਾਂ ਪੁਲਿਸ ਨੇ ਨਾਮਲੂਮ ਲੁਟੇਰਿਆਂ ਵਿਰੁੱਧ ਅਸਲਾ ਐਕਟ ਦੀ ਧਾਰਾ 25/27/54/59 ਅਤੇ ਆਈਪੀਸੀ ਦੀ ਧਾਰਾ 394/34 ਅਧੀਨ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਏਐਸਆਈ ਗੋਰਾ ਸਿੰਘ ਨੂੰ ਸੌਂਪ ਦਿੱਤੀ ਹੈ।

ਪ੍ਰਸਿੱਧ ਖਬਰਾਂ

To Top