ਸੰਪਾਦਕੀ

ਲੱਠਮਾਰ ਦਾ ਸਮਾਂ ਨਹੀਂ ਰਿਹਾ

ਬਿਹਾਰ ‘ਚ ਜਿਸ ਤਰ੍ਹਾਂ ਰਾਸ਼ਟਰੀ ਜਨਤਾ ਦਲ ਦੇ ਆਗੂ ਸ਼ਹਾਬੂਦੀਨ ਨੇ 11 ਸਾਲਾਂ ਬਾਅਦ ਜੇਲ੍ਹ ‘ਚੋਂ ਨਿਕਲਦਿਆਂ 1300 ਗੱਡੀਆਂ ਦੇ ਕਾਫਲੇ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ ਹੈ ਉਹ ਸਿਰਫ਼ ਉਸ ਦੀ ਗਲਤਫਹਿਮੀ ਹੈ ਸ਼ਹਾਬੂਦੀਨ ਬੀਤੇ ਸਮੇਂ ਨੂੰ ਵਡਿਆਉਣ ਤੇ ਦੁਹਰਾਉਣ ਦਾ ਜਤਨ ਕਰਕੇ ਸਿਆਸਤ ‘ਚ ਆਪਣੀ ਪੈਂਠ ਬਣਾਉਣਾ ਚਾਹੁੰਦੇ ਹਨ ਪਰ 11 ਸਾਲਾਂ ‘ਚ ਬਹੁਤ ਕੁਝ ਬਦਲ ਚੁੱਕਾ ਹੈ ਹਾਲਾਤਾਂ ਦੀ ਇਹ ਬਦਲੀ ਸਿਰਫ ਕਾਨੂੰਨ-ਵਿਵਸਥਾ ਦੀ ਮਜ਼ਬੂਤੀ ਕਰਕੇ ਨਹੀਂ ਸਗੋਂ ਜਨਤਾ ਵੱਲੋਂ ਸਿਆਸਤ ‘ਚ ਲੱਠਮਾਰਾਂ ਨੂੰ ਨਕਾਰਨ ਕਰਕੇ ਹੈ ਹਰ ਪਾਰਟੀ ਆਪਣੇ ਦਬੰਗ ਲੀਡਰਾਂ ਨੂੰ ਕਿਨਾਰੇ ਲਾ ਕੇ ਬਦਨਾਮੀ ਤੋਂ ਬਚਣ ਦਾ ਜਤਨ ਕਰ ਰਹੀ ਹੈ ਕਿਉਂਕਿ ਜਨਤਾ ਦਬੰਗਾਈ ਵਾਲੀਆਂ ਪਾਰਟੀਆਂ ਨੂੰ ਨਕਾਰ ਰਹੀ ਹੈ ਸ਼ਹਾਬੂਦੀਨ ਨੂੰ ਆਪਣੇ ਸੂਬੇ ‘ਚ ਮੁੱਖ ਮੰਤਰੀ ਦੀ ਕੁਰਸੀ ‘ਤੇ ਲਾਲੂ ਪ੍ਰਸ਼ਾਦ ਦੀ ਬਜਾਇ ਨਿਤਿਸ਼ ਕੁਮਾਰ ਨੂੰ ਵੇਖ ਕੇ ਹੀ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਰਾਜਨੀਤੀ ‘ਚ ਅੱਗੇ ਆਉਣ ਲਈ ਬਾਹੂਬਲ ਦੀ ਨਹੀਂ ਸਗੋਂ ਕਾਨੂੰਨ ਪ੍ਰਬੰਧ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਜ਼ਰੂਰੀ ਹੈ ਸਿਰਫ ਅਪਰਾਧੀ ਹੀ ਨਹੀਂ ਸਗੋਂ ਭ੍ਰਿਸ਼ਟਾਚਾਰੀ ਮੰਤਰੀਆਂ ਜਾਂ ਸਾਂਸਦਾਂ, ਵਿਧਾਇਕਾਂ ਨੂੰ ਸਰਕਾਰ ਤੇ ਪਾਰਟੀ ‘ਚ ਥਾਂ ਬਚਾਉਣੀ ਔਖੀ ਹੋ ਰਹੀ ਹੈ ਤਾਜ਼ਾ ਮਾਮਲੇ ‘ਚ ਉੱਤਰ ਪ੍ਰਦੇਸ਼ ਦੀ ਸਪਾ ਸਰਕਾਰ ਨੇ ਭ੍ਰਿਸ਼ਟਾਚਾਰ ‘ਚ ਫਸੇ ਆਪਣੇ ਇੱਕ ਮੰਤਰੀ ਨੂੰ ਬਰਖਾਸਤ ਕਰ ਦਿੱਤਾ ਹੈ ਇਸੇ ਤਰ੍ਹਾਂ ਬਸਪਾ ਮੁਖੀ ਮਾਇਆਵਤੀ ਖਿਲਾਫ ਮੰਦੇ ਬੋਲ ਬੋਲਣ ਵਾਲੇ ਭਾਜਪਾ ਆਗੂ ਨੂੰ ਦਇਆ ਸ਼ੰਕਰ ਸਿੰਘ ਨੂੰ ਪਾਰਟੀ ‘ਚੋਂ ਕੱਢ ਦਿੱਤਾ ਗਿਆ ਹੈ ਦਿੱਲੀ ਦੀ ਆਪ ਸਰਕਾਰ ਨੇ ਦੁਰਾਚਾਰ ਦੇ ਮਾਮਲੇ ‘ਚ ਫਸੇ ਆਪਣੇ ਮੰਤਰੀ ਸੰਦੀਪ ਕੁਮਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਹੈ ਹੋਰ ਵੀ ਅਨੇਕਾ ਮਿਸਾਲਾਂ ਅਜਿਹੀਆਂ ਹਨ ਜਿਹਨਾਂ ‘ਚ ਵੱਧ-ਘੱਟ ਬੋਲਣ ਵਾਲੇ ਦੀ ਵੀ ਕਲਾਸ ਲੱਗ ਰਹੀ ਹੈ ਜਿੱਥੋਂ ਤੱਕ ਬਿਹਾਰ ਦਾ ਸਬੰਧ ਹੈ ਜਿਸ ਭੱਦਰ ਤੇ ਸੱਭਿਅਕ ਤਰੀਕਾ ਅਪਣਾਉਣ ਦੀ ਪਹਿਲ ਲਾਲੂ ਪ੍ਰਸਾਦ ਨੇ ਕੀਤੀ ਹੈ, ਉਸੇ ਨਕਸ਼ੇ ਕਦਮ ‘ਤੇ ਚੱਲ ਕੇ ਹੀ ਸ਼ਹਾਬੂਦੀਨ ਪਾਰਟੀ ਜਾਂ ਸਿਆਸਤ ‘ਚ ਆਪਣੀ ਥਾਂ ਬਣਾ ਸਕਣਗੇ ਲਾਲੂ ਪ੍ਰਸ਼ਾਦ ਵੀ ਸਿਆਸਤ ‘ਚ ਸਭ ਉਲਟਾ-ਪੁਲਟੀ ਵੇਖ ਚੁੱਕੇ ਹਨ ਇਸ ਲਈ ਉਨ੍ਹਾਂ ਦਾ ਸ਼ਹਾਬੂਦੀਨ ਬਾਰੇ ਚੁੱਪ ਰਹਿਣਾ ਕਿਸੇ ਵੀ ਤਰ੍ਹਾਂ ਸੌਖਾ ਨਹੀਂ ਹੋਵੇਗਾ ਬਿਹਾਰ ਨੇ ਲੰਮਾ ਸਮਾਂ ਦਬੰਗਾਂ ਦੀ ਰਾਜਨੀਤੀ ਦੇ ਨਾਲ-ਨਾਲ ਨਿਤਿਸ਼ ਦੇ ਕਾਰਜਕਾਲ ‘ਚ ਸਰਕਾਰ ਤੇ ਸਿਆਸਤ ‘ਚ ਤਬਦੀਲੀ ਵੇਖੀ ਦੇਸ਼ ਦੇ ਹੋਰਨਾਂ ਸੂਬਿਆਂ ‘ਚ ਵੀ ਧੱਕੜਸ਼ਾਹੀ ਸਿਆਸਤ ਮੂਧੇ ਮੂੰਹ ਡਿੱਗ ਰਹੀ ਹੈ ਬਿਹਾਰ ਦੀ ਜਨਤਾ ਕੰਮ ਤੇ ਸਹੂਲਤਾਂ ਚਾਹੁੰਦੀ ਹੈ ਜਿਸ ਵਾਸਤੇ ਲੋਕ ਸੇਵਕ ਆਗੂ ਹੀ ਹੁਣ ਪ੍ਰਵਾਨ ਚੜ੍ਹਨਗੇ ਇਸ ਸੱਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ

ਪ੍ਰਸਿੱਧ ਖਬਰਾਂ

To Top