ਸੰਪਾਦਕੀ

ਵਾਤਾਵਰਣ ਦੀ ਸੰਭਾਲ ਜ਼ਰੂਰੀ

ਅੱਜ ਜਿੱਥੇ ਅਸੰਤੁਲਿਤ ਵਿਕਾਸ , ਅੱਤਵਾਦ ਤੇ ਵਧ ਰਹੀ ਅਬਾਦੀ ਦੁਨੀਆ ਭਰ ਦੇ ਦੇਸ਼ਾਂ ਲਈ ਗੰਭੀਰ ਚੁਣੌਤੀਆਂ ਬਣੇ ਹੋਏ ਹਨ ਉਥੇ ਹੀ ਪ੍ਰਦੂਸ਼ਣ ਵੀ ਮਨੁੱਖੀ ਵਿਕਾਸ ਦੇ ਰਾਹ ‘ਚ ਅੜਿੱਕਾ ਬਣ ਕੇ ਖੜ੍ਹਾ ਹੈ ਸੰਤੁਲਿਤ ਵਾਤਾਵਰਣ ਕਾਰਨ ਹੀ ਜੀਵਨ ਦਾ ਵਿਕਾਸ ਸੰਭਵ ਹੈ ਜਦੋਂ ਸੰਤੁਲਨ ਵਿਗੜ ਗਿਆ ਤਾਂ ਕੀਤੇ ਗਏ ਸਾਰੇ ਵਿਕਾਸ ਮਨੁੱਖਤਾ ਨੂੰ ਮੌਤ ਦੇ ਮੰਜ਼ਰ ਨਜ਼ਰ ਆਉਣਗੇ, ਜਦੋਂ ਕਿ ਹੁਣ ਅਜਿਹਾ ਹੋ ਵੀ ਰਿਹਾ ਹੈ ਪਿਛਲੇ ਪੰਜਾਹ ਸਾਲਾਂ ‘ਚ ਕੀਤੀ ਗਈ ਤਰੱਕੀ ਨੇ ਅੱਜ ਧਰਤੀ ‘ਤੇ ਜੀਵਨ ਨੂੰ ਖਤਰੇ ‘ਚ ਪਾ ਦਿੱਤਾ ਹੈ ਧਰਤੀ ਦਾ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ ਜੰਗਲ ਕੱਟ ਕੇ ਵਸਾਈਆਂ ਗਈਆਂ ਬਸਤੀਆਂ ਕਾਰਨ ਧਰਤੀ ਤੋਂ ਜੀਵ-ਜੰਤੂਆਂ ਦੀਆਂ ਹਜ਼ਾਰਾਂ ਪ੍ਰਜਾਤੀਆਂ ਖਤਮ ਹੋ ਗਈਆਂ ਹਨ ਅਜਿਹਾ ਨਹੀਂ ਕਿ ਅਸੀਂ ਧਰਤੀ ‘ਤੇ ਹੋ ਰਹੇ ਬਦਲਾਅ  ਤੋਂ ਅਣਜਾਣ ਹਾਂ ਅੱਜ ਹਰ ਸਾਖਰ ਵਿਅਕਤੀ ਇਹ ਜਾਣਦਾ ਹੈ ਕਿ ਵਾਤਾਵਰਨ ਕਾਫ਼ੀ ਤੇਜ਼ੀ ਨਾਲ ਬਦਲ ਰਿਹਾ ਹੈ ਹਵਾ, ਪਾਣੀ ਤੇ ਮਿੱਟੀ ਆਦਿ ‘ਚ ਪ੍ਰਦੂਸ਼ਣ ਦੀ ਮਾਤਰਾ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ ਅਜਿਹਾ ਕਿਸੇ ਇੱਕ ਮੁਲਕ ‘ਚ ਨਹੀਂ ਸਗੋਂ ਪੂਰੀ ਦੁਨੀਆ ‘ਚ ਇਹੀ ਹਾਲਾਤ ਹਨ ਅੱਜ ਦੁਨੀਆ ਦੇ 70 ਫੀਸਦੀ ਪਾਣੀ ਦੇ ਸੋਮੇ, ਕਾਰਖਾਨਿਆਂ ਦੇ ਰਾਸਾਇਨਿਕ ਪ੍ਰਦੂਸ਼ਣ ਕਾਰਨ ਜ਼ਹਿਰੀਲੇ ਹੋ ਚੁੱਕੇ ਹਨ ਤੇ ਪਾਣੀ ‘ਚ ਜ਼ਹਿਰ ਦੀ ਮਾਤਰਾ ਏਨੀ ਹੋ ਗਈ ਹੈ ਕਿ ਪਾਣੀ ਉਸਨੂੰ ਖਤਮ ਨਹੀਂ ਕਰ ਪਾ ਰਿਹਾ, ਜੋ ਕਿ ਪਾਣੀ ਦਾ ਗੁਣ ਹੈ ਸਮੁੰਦਰ ‘ਚ ਤੇਲ ਡਿੱਗਣਾ, ਧਮਾਕੇ ਤੇ ਰਾਸਾਇਨਾਂ ਦਾ ਹਰ ਸਾਲ ਕਰੋੜਾਂ ਟਨ ਕੂੜਾ  ਮਿਲ ਰਿਹਾ ਹੈ,ਜਿਸ ਨਾਲ ਸਮੁੰਦਰੀ ਵਨਸਪਤੀ ਤੇ ਜੀਵ-ਜੰਤੂਆਂ ਦੀ ਹੋਂਦ ਖਤਰੇ ‘ਚ ਹੈ ਅਜਿਹਾ ਹੀ ਬੁਰਾ ਅਸਰ ਜੰਗਲਾਂ ਦੀ ਕਟਾਈ , ਉਦਯੋਗਿਕ ਮਕਾਨਾਂ ਦੇ ਨਿਰਮਾਣ ਕਾਰਨ ਧਰਤੀ ਤੇ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ ਉਦਯੋਗਿਕ ਧੂੰਆਂ ਤੇ ਧਮਾਕੇ, ਪਲਾਸਟਿਕ ਕਚਰਾ, ਗੈਸਾਂ ਰਿਸਣਾ  ਆਦਿ ਨਾਲ ਹਵਾ ਪ੍ਰਦੂਸ਼ਣ ਵੀ ਹਾਨੀਕਾਰਕ ਪੱਧਰ ਤੱਕ ਪਹੁੰਚ ਗਿਆ ਹੈ ਨਤੀਜੇ ਵਜੋਂ ਧਰਤੀ ਦੇ ਸੁਰੱਖਿਆ ਕਵਚ ਓਜੋਨ ਪਰਤ ‘ਚ ਸੁਰਾਖ, ਗਲੇਸ਼ੀਅਰਾਂ ਦਾ ਪਿਘਲਨਾ, ਜ਼ਮੀਨ ਖਿਸਕਣਾ ਤੇ ਚੱਟਾਨਾਂ ਦਾ ਡਿੱਗਣਾ ਆਦਿ ਇੰਨੇ ਹੋ ਗਏ ਹਨ ਕਿ ਮਨੁੱਖ ਨੂੰ ਉਨ੍ਹਾਂ ਤੋਂ ਫ਼ਿਰ ਉਸੇ ਹਾਲਤ ‘ਚ ਲਿਆਉਣ ਲਈ ਕੁਝ ਨਹੀਂ ਸੁੱਝ ਰਿਹਾ ਕੁਦਰਤੀ ਵਸੀਲੇ ਖਤਮ ਹੁੰਦੇ ਜਾ ਰਹੇ ਹਨ  ਹਰ ਵਰ੍ਹੇ ਵਧਦੀ ਗਰਮੀ, ਸੋਕਾ, ਸੁਨਾਮੀ ਵਰਗੇ ਚੱਕਰਵਾਤ ਤੇ ਹੜ੍ਹਾਂ ਆਦਿ ਨਾਲ ਧਰਤੀ ਇੱਕ ਅਸੁਰੱਖਿਅਤ ਗ੍ਰਹਿ ਬਣ ਗਈ ਹੈ ਹੁਣ ਜ਼ਰੂਰਤ ਹੈ ਕਿ ਸਾਡਾ ਹਰ ਦਿਨ ਵਾਤਾਵਰਨ ਦਿਵਸ ਹੋਵੇ ਤੇ ਧਰਤੀ ਦਾ ਹਰ ਪ੍ਰਾਣੀ ਧਰਤੀ ਨੂੰ ਬਚਾਉਣ ਲਈ ਕੁਝ ਨਾ ਕੁਝ ਕਰਦਾ ਰਹੇ, ਨਹੀਂ ਤਾਂ ਜਿਵੇਂ ਧਰਤੀ ਤੋਂ ਹੋਰ ਪ੍ਰਾਣੀਆਂ ਦਾ ਖਾਤਮਾ ਹੋ ਰਿਹਾ ਹੈ, Àਸੇ ਤਰ੍ਹਾਂ ਮਨੁੱਖ ਵੀ ਨਹੀਂ ਬਚ ਸਕਦਾ ਸਮਾਜ ਨੂੰ ਚਾਹੀਦਾ ਹੈ ਕਿ ਅਸੀਂ ਬੱਚਿਆਂ ਦੇ ਪਾਲਣ-ਪੋਸ਼ਣ, ਪੜ੍ਹਾਈ-ਲਿਖਾਈ, ਡਾਕਟਰੀ ਤੇ ਆਰਥਿਕ ਸੁਰੱਖਿਆ ਦੇ ਪ੍ਰਬੰਧਾਂ ‘ਚ ਲੱਗੇ ਰਹਿੰਦੇ ਹਾਂ, ਉਸੇ ਤਰ੍ਹਾਂ ਵਾਤਾਵਰਣ ਨੂੰ ਸਾਫ਼-ਸੁਥਰਾ ਤੇ ਸਿਹਤਮੰਦ ਰੱਖਣ ਲਈ ਜਤਨ ਕਰਨੇ ਪੈਣਗੇ  ਇਸ ਲਈ ਹਰੇਕ ਸ਼ਹਿਰ, ਦੇਸ਼ ਦੇ ਨਾਗਰਿਕ, ਘਰੇਲੂ ਪੱਧਰ ਤੋਂ ਲੈ ਕੇ ਦੇਸ਼ ਪੱਧਰ ਤੱਕ ਵਾਤਾਵਰਨ ਨੂੰ ਠੀਕ ਕਰਨ ਲਈ ਆਪਣੇ ਰੋਜ਼ਾਨਾ ਜੀਵਨ ‘ਚ ਬਦਲਾਅ ਲਿਆਉਣ, ਪ੍ਰਦੂਸ਼ਣ ਫ਼ੈਲਾਉਣ ਵਾਲੇ ਸਾਧਨਾਂ, ਉਤਪਾਦਾਂ ਦੀ ਘੱਟ ਵਰਤੋਂ ਕਰਨ ਤੇ ਸਰਕਾਰ ਤੋਂ ਮੰਗ ਕਰਨ ਕਿ ਉਹ ਪ੍ਰਦੂਸ਼ਣ ਫ਼ੈਲਾਉਣ ਵਾਲਿਆਂ ‘ਤੇ ਕੰਟਰੋਲ ਕਰੇ ਤੇ ਜਨਸੰਖਿਆ ਵਾਧੇ ‘ਤੇ ਰੋਕ ਲਾਵੇ  ਨਾਗਰਿਕਾਂ ਨੂੰ ਆਪਣੀਆਂ ਜਾਲਿਮ ਆਦਤਾਂ ਤੋਂ ਮੂੰਹ ਮੋੜਨਾ ਚਾਹੀਦਾ ਹੈ ਵਿਅਕਤੀ,ਪਰਿਵਾਰ ਤੇ ਰਾਜਾਂ ਨੂੰ ਚਾਹੀਦਾ ਹੈ ਕਿ ਕੁਦਰਤ ਤੋਂ ਉਨਾਂ ਹੀ ਲਿਆ ਜਾਵੇ ਜਿੰਨਾ ਮੋੜ ਸਕਦੇ ਹਾਂ

ਪ੍ਰਸਿੱਧ ਖਬਰਾਂ

To Top