ਪੰਜਾਬ

ਵਾਹਗਾ ਸਰਹੱਦ ‘ਤੇ ਵੱਡਾ ਹਾਦਸਾ, ਇੱਕ ਬੱਚੇ ਦੀ ਮੌਤ

ਸੱਚ ਕਹੂੰ ਨਿਊਜ਼
ਅੰਮ੍ਰਿਤਸਰ, ਭਾਰਤ ਪਾਕਿ ਦੀ ਵਾਹਗਾ ਸਰਹੱਦ ‘ਤੇ ਇੱਕ ਹਾਦਸੇ ਦੌਰਾਨ ਇੱਕ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਭਾਰਤ ਪਾਕਿ ਦੀ ਵਾਹਗਾ ਸਰਹੱਦ ‘ਤੇ ਦੋਨਾਂ ਦੇਸ਼ਾਂ ਦੀ ਰੀਟਰੀਟ ਸੈਰੇਮਨੀ ਦੇਖਣ ਲਈ ਨਵੀਂ ਗੈਲਰੀ ਦੀ ਇਮਾਰਤ ਬਣਾਈ ਜਾ ਰਹੀ ਹੈ
ਇਸ ਦੌਰਾਨ ਇਸ ਨਵੀਂ ਗੈਲਰੀ ਦਾ ਇੱਕ ਹਿੱਸਾ ਡਿੱਗਾ ਗਿਆ, ਜਿਸ ਕਾਰਨ ਇੱਕ 10 ਸਾਲਾ ਬੱਚਾ ਜੋ ਕਰਨਾਟਕਾ ਤੋਂ ਪਰਿਵਾਰ ਨਾਲ ਰੀਟਰੀਟ ਸੈਰੇਮਨੀ ਦੇਖਣ ਪਹੁੰਚਿਆ ਸੀ, ਦੀ ਇਸ ਹਾਦਸੇ ‘ਚ ਮੌਤ ਹੋ ਗਈ
ਜਿਕਰਯੋਗ ਹੈ ਕਿ ਵਾਹਗਾ ਵਿਖੇ ਦੋਨਾਂ ਦੇਸ਼ਾਂ ਦੇ ਜਵਾਨਾਂ ਵੱਲੋਂ ਰੀਟਰੀਟ ਸੈਰੇਮਨੀ ਕੀਤੀ ਜਾਂਦੀ ਹੈ ਤੇ ਇਸ ਨੂੰ ਦੇਖਣ ਲਈ ਹਰ ਰੋਜ ਵੱਡੀ ਗਿਣਤੀ ਲੋਕ ਪਹੁੰਚਦੇ ਹਨ ਇੱਥੇ ਵਧ ਰਹੀ ਦਰਸ਼ਕਾਂ ਦੀ ਭੀੜ ਨੂੰ ਦੇਖਦਿਆਂ ਹੁਣ ਇੱਕ ਵੱਡੀ ਗੈਲਰੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਅੱਜ ਇਸੇ ਨਿਰਮਾਣ ਅਧੀਨ ਇਮਾਰਤ ‘ਚ ਇਹ ਹਾਦਸਾ ਵਾਪਰਿਆ ਹੈ

ਪ੍ਰਸਿੱਧ ਖਬਰਾਂ

To Top