Uncategorized

ਵਿਅਕਤੀ ਨੇ ਬੀ.ਡੀ.ਪੀ.ਓ.ਦਫਤਰ ‘ਚ ਲਾਈ ਆਪਣੇ ਆਪ ਨੂੰ ਅੱਗ,ਮੌਤ

ਮੋਗਾ/ਕੋਟ ਈਸੇ ਖਾਂ,  (ਲਖਵੀਰ ਸਿੰਘ) : ਜ਼ਿਲੇ ਦੇ ਕਸਬਾ ਕੋਟ ਈਸੇ ਖਾਂ ਵਿਖੇ ਅੱਜ ਦੁਪਹਿਰ ਕਰੀਬ 1 ਵਜੇ  ਦੇ ਪਿੰਡ ਲੋਹਗੜ੍ਹ ਦੇ ਵਸਨੀਕ ਕਰਤਾਰ ਸਿੰਘ (60) ਜੋ ਕਿ ਲੱਤਾ ਤੋ ਹੈਡੀਕੈਪਟ ਹੈ, ਨੇ ਬੀ. ਡੀ. ਪੀ. ਓ. ਦਫਤਰ ਕੋਟ ਈਸੇ ਖਾਂ ਅੰਦਰ ਆਪਣੇ ਆਪ ਨੂੰ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਲਈ ਜਿਸ ਤੇ ਬਲਾਕ ਅੰਦਰ ਮੌਜੂਦ ਕੁੱਝ ਵਿਅਕਤੀਆਂ ਨੇ ਅੱਗ ਨੂੰ ਬੜੀ ਮੁਸਕਿਲ ਨਾਲ ਬੁਝਾਇਆ ਪਰ ਉਦੋ ਤੱਕ ਉਸ ਵਿਅਕਤੀ ਦਾ ਸਰੀਰ ਕਾਫੀ ਝੁਲਿਸ ਚੁੱਕਿਆ ਸੀ। ਉਸ ਨੂੰ ਤੁਰੰਤ ਐਬੂਲੈਂਸ ਰਾਂਹੀ ਸਿਵਲ ਹਸਪਤਾਲ ਕੋਟ ਈਸੇ ਖਾਂ ਵਿਖੇ ਭੇਜਿਆ ਗਿਆ। ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜੁਕ ਹੋਣ ਤੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤੇ ਜਿਥੇ ਉਸ ਨੇ ਜ਼ਖਮਾ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ।
ਮੌਕੇ ‘ਤੇ ਇਸ ਦੇ ਲੜਕੇ ਲਖਵੀਰ ਸਿੰਘ ਨੇ ਪ੍ਰੈਸ ਨੂੰ ਦੱਸਿਆ ਕਿ ਮੇਰੇ ਪਿਤਾ ਕਰਤਾਰ ਸਿੰਘ ਨੇ ਇੱਕ ਮਹੀਨੇ ਤੋ ਬੀ. ਡੀ. ਪੀ. ਓ. ਦਫਤਰ ਅਤੇ ਥਾਣਾ ਧਰਮਕੋਟ ਵਿੱਚ ਦਰਖਾਸਤ ਦਿੱਤੀ ਸੀ ਕਿ ਪਿੰਡ ਲੋਹਗੜ੍ਹ ਦੇ ਇੱਕ ਵਿਅਕਤੀ ਨੇ 5 ਫੁੱਟ ਚੌੜੀ ਤੇ ਕਰੀਬ 40 ਫੁੱਟ ਲੰਬੀ ਗਲੀ ਨੂੰ ਛੱਤਿਆ ਹੈ ਜਿਹੜਾ ਕਿ ਗੈਰ ਕਾਨੂੰਨੀ ਹੈ। ਸਿਆਸੀ ਦਬਾਅ ਹੇਠ ਮੇਰੇ ਪਿਤਾ ਦੀ ਕੋਈ ਵੀ ਸੁਣਵਾਈ ਨਹੀ ਹੋਈ। ਜਿਸ ਤੋ ਤੰਗ ਆ ਕੇ ਅੱਜ ਉਸ ਨੇ ਆਪਣੇ ਆਪ ਨੂੰ ਅੱਗ ਲਾ ਲਈ।
ਮੌਕੇ ਤੇ ਪਹੁੰਚੀ ਪੁਲਿਸ ਟੀਮ ਨੇ ਆਪਣੀ ਕਾਰਵਾਈ ਸੁਰੂ ਕਰ ਦਿੱਤੀ ਅਤੇ  ਉਸ ਜ਼ਖਮੀ ਵਿਅਕਤੀ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਜਿਥੇ ਉਸ ਨੇ ਜਖਮਾ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ।

ਪ੍ਰਸਿੱਧ ਖਬਰਾਂ

To Top