ਖੇਡ ਮੈਦਾਨ

ਵਿਚਕਾਰ ਦੇ ਓਵਰਾਂ ‘ਚ ਵਿਕਟ ਨਾ ਲੈਣੀ ਮਹਿੰਗੀ ਪਈ: ਰੈਣਾ

ਬੰਗਲੌਰ (ਏਜੰਸੀ) ਆਈਪੀਐੱਲ 9 ਦੇ ਪਹਿਲੇ ਬੇਹੱਦ ਰੋਮਾਂਚਕ ਪਲੇਆਫ਼ ਮੁਕਾਬਲੇ ‘ਚ ਰਾਇਲ ਚੈਲੰਜਰਜ ਬੰਗਲੌਰ ਹੱਥੋਂ ਚਾਰ ਵਿਕਟਾਂ ਨਾਲ ਮਿਲੀ ਹਾਰ ਤੋਂ ਨਿਰਾਸ਼ ਗੁਜਰਾਤ ਲਾਇਨਜ਼ ਦੇ ਕਪਤਾਨ ਸੁਰੇਸ਼ ਰੈਣਾ ਨੇ ਕਿਹਾ ਕਿ ਵਿਚਕਾਰ ਦੇ ਓਵਰਾਂ ‘ਚ ਵਿਕਟ ਨਾ ਲੈਣ ਕਾਰਨ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਰੈਣਾ ਨੇ ਮੈਚ ਤੋਂ ਬਾਅਦ ਕਿਹਾ ਕਿ ਸ਼ੁਰੂਆਤ ‘ਚ ਸਾਡੇ ਗੇਂਦਬਾਜਾਂ ਨੇ ਚੰਗੀ ਗੇਂਦਬਾਜ਼ੀ ਕੀਤੀ ਪਰ ਬਾਅਦ ‘ਚ ਏਬੀ ਡਿਵੀਲੀਅਰਜ਼ ਨੇ ਸ਼ਾਨਦਾਰ ਪਾਰੀ ਖੇਡ ਕੇ ਸਾਡੇ ਤੋਂ ਮੈਚ ਖੋਹ ਲਿਆ ਇੱਥੇ ਦੀ ਬਾਊਂਡਰੀ ਛੋਟੀ ਸੀ ਜਿਸ ਕਾਰਨ ਸਾਡੇ ਲਈ ਦੌੜਾਂ ‘ਤੇ ਰੋਕ ਲਾਉਣੀ ਥੋੜ੍ਹੀ ਮੁਸ਼ਕਲ ਸੀ ਅਸੀਂ ਗੇਂਦ ਨਾਲ ਸ਼ੁਰੂਆਤ ‘ਚ ਤਾਂ ਕਾਫ਼ੀ ਵਿਕਟਾਂ ਲਈਆਂ ਪਰ ਵਿਚਕਾਰ ਦੇ ਓਵਰਾਂ ‘ਚ ਵਿਕਟ ਨਾ ਲੈਣੀ ਮਹਿੰਗੀ ਪੈ ਗਈ ਗੁਜਰਾਤ ਦੇ ਧਵਲ ਕੁਲਕਰਨੀ ਨੇ ਸ਼ੁਰੂਆਤ ‘ਚ ਚੰਗੀ ਗੇਂਦਬਾਜ਼ੀ ਕਰਦਿਆਂ ਸਿਰਫ਼ 29 ਦੌੜਾਂ ‘ਤੇ ਬੰਗਲੌਰ ਦੇ ਪੰਜ ਖਿਡਾਰੀਆਂ ਨੂੰ ਪਵੇਲੀਅਨ ਦਾ ਰਸਤਾ ਦਿਖਾ ਦਿੱਤਾ ਸੀ ਅਤੇ ਬਾਅਦ ‘ਚ ਏਬੀਡੀ ਦੀ ਵਿਕਟ ਨਾ ਲੈਣੀ ਗੁਜਰਾਤ ਨੂੰ ਭਾਰੀ ਪੈ ਗਈ

ਪ੍ਰਸਿੱਧ ਖਬਰਾਂ

To Top