ਸੰਪਾਦਕੀ

ਵਿਚਾਰ ਬਨਾਮ ਜੁੱਤੀ ਉਛਾਲਣਾ

ਜ਼ਿੰਮੇਵਾਰੀ ਤੋਂ ਕੰਮ ਲੈਣ ਸਿਆਸੀ ਆਗੂ
ਸਿਆਸਤਦਾਨਾਂ ਤੋਂ ਨਰਾਜ਼ ਲੋਕਾਂ ਵੱਲੋਂ ਜੁੱਤੀ ਸੁੱਟਣ ਦਾ ਰੁਝਾਨ ਸ਼ੁਰੂ ਹੋਇਆ ਸੀ ਤਾਂ ਇਸ ਦੀ ਕਾਫ਼ੀ ਨਿੰਦਾ ਹੋਈ ਜੁੱਤੀ ਸੁੱਟਣ ਵਾਲਿਆਂ ਖਿਲਾਫ਼ ਪੁਲਿਸ ਕਾਰਵਾਈ ਹੋਈ ਤਾਂ ਉਹ ਆਪਣੀ ਭੜਕਾਹਟ ਦੀ ਵਜ੍ਹਾ ਸੱਤਾ ਧਿਰ ਦੇ  ਸਬੰਧਤ ਆਗੂ ‘ਤੇ  ਉਸ ਦਾ ਕੋਈ ਕੰਮ ਨਾ ਕਰਵਾਉਣਾ ਦੱਸਦੇ  ਲਾਰੇਬਾਜ਼ੀ ਤੋਂ ਅੱਕੇ ਲੋਕਾਂ ਵੱਲੋਂ ਭੜਕਾਹਟ ‘ਚ ਜੁੱਤੀ ਉਛਾਲਣ ਘਟੀਆ ਕਾਰਵਾਈ ਸੀ ਪਰ ਹਲਕੀ ਸਿਆਸਤ ਦੇ ਆਦੀ ਆਗੂਆਂ  ਨੇ ਇਸ ਹੋਸ਼ੀ ਹਰਕਤ ਨੂੰ ਆਪਣੀ ਰਣਨੀਤੀ ਦਾ ਰੂਪ ਦੇ ਦਿੱਤਾ ਹੈ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ‘ਚ ਇੱਕ  ਕੈਬਨਿਟ ਮੰਤਰੀ ‘ਤੇ ਵਿਰੋਧੀ ਧਿਰ ਦੇ ਵਿਧਾਇਕ ਨੇ ਜੁੱਤੀ ਸੁੱਟ ਦਿੱਤੀ ਵਿਰੋਧੀ ਪਾਰਟੀ ਨੇ ਇਸ ਘਟਨਾ ਦੀ ਨਿੰਦਾ ਕਰਨ ਦੀ ਬਜਾਇ ਆਪਣੇ ਵਿਧਾਇਕ ਦਾ ਬਚਾਅ ਤਾਂ ਕੀਤਾ ਹੀ ਸਗੋਂ ਇਹ ਵੀ ਕਿਹਾ ਕਿ ਇੱਕ ਵਾਰ ਨਹੀਂ ਸਗੋਂ 100 ਵਾਰ ਜੁੱਤੀ ਸੁੱਟੀ ਜਾਵੇਗੀ ਲੋਕਾਂ ਦੇ ਚੁਣੇ ਹੋਏ  ਨੁਮਾਇੰਦੇ ਜਦੋਂ ਸੰਵਿਧਾਨਕ ਅਹੁਦਿਆ ‘ਤੇ ਬੈਠ ਕੇ ਗੈਰ-ਜਿੰਮੇਵਾਰਾਨਾ ਤੇ ਅਸੱਭਿਅਕ ਹਰਕਤਾਂ ਕਰਨਗੇ ਤਾਂ ਸਮਾਜ ‘ਚ ਅਮਨ-ਚੈਨ ਤੇ ਸ਼ਿਸ਼ਟਾਚਾਰ ਨੂੰ ਖਤਰਾ ਪੈਦਾ ਹੋਣਾ ਸਭਾਵਿਕ ਹੀ ਹੈ ਹੁਣ ਮੱਧ ਪ੍ਰਦੇਸ਼ ‘ਚ ਕੇਂਦਰੀ ਮੰਤਰੀ ਜੇ ਪੀ ਨੱਡਾ ‘ਤੇ ਸਿਆਹੀ ਸੁੱਟੀ ਗਈ ਇਸ ਹਰਕਤ ਪਿੱਛੇ ਵੀ ਇੱਕ ਸਿਆਸੀ ਪਾਰਟੀ ਦਾ ਹੱਥ ਸਾਹਮਣੇ ਆਇਆ ਹੈ ਕਿਹਾ ਜਾ ਰਿਹਾ ਹੈ ਇੱਕ ਪਾਰਟੀ ਨੇ ਆਪਣੀ ਮਸ਼ਹੂਰੀ ਲਈ ਇੱਕ ਵਿਅਕਤੀ ਨੂੰ 120 ਰੁਪਏ ਦੇ ਕੇ ਜੁੱਤੀ ਸੁਟਵਾਈ ਹੈ ਰਾਜਨੀਤਕ ਬਦਲਾ ਲੈਣ ਜਾਂ ਰਾਜਨੀਤਕ ਤਰੱਕੀ ਲਈ ਜੁੱਤੀ ਸੁੱਟਣਾ ਬੇਹੱਦ ਘਟੀਆ  ਹਰਕਤ ਹੈ   ਕੇਂਦਰੀ ਗ੍ਰਹਿ ਮੰਤਰੀ ਹੁੰਦਿਆਂ ਪੀ. ਚਿਦੰਬਰਮ ‘ਤੇ ਜੁੱਤੀ ਸੁੱਟ ਕੇ ਮਸ਼ਹੂਰ ਹੋਇਆ ਦਿੱਲੀ ਦਾ ਇੱਕ ਪੱਤਰਕਾਰ ਆਮ ਆਦਮੀ ਪਾਰਟੀ ਦਾ ਵਿਧਾਇਕ ਬਣਨ ‘ਚ ਕਾਮਯਾਬ ਹੋ ਗਿਆ ਹੈ ਪੀ. ਚਿਦੰਬਰਮ ‘ਤੇ ਜੁੱਤੀ ਸੁੱਟਣ ਦੀ ਨਿੰਦਾ ਕਰਨ ਵਾਲੀ ਪੰਜਾਬ ਕਾਂਗਰਸ ਹੁਣ ਆਪਣੇ ਇੱਕ ਵਿਧਾਇਕ ਦੀ ਹਮਾਇਤ ਕਰ ਰਹੀ ਹੈ ਅਜਿਹੀ ਹਰਕਤ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ  ਵੀ ਹੋਈ  ਦਰਅਸਲ ਸਿਆਸਤ ‘ਚ ਨੈਤਿਕ ਤੇ ਸੱਭਿਆਚਾਰਕ ਗਿਰਾਵਟ ਦਾ ਰੁਝਾਨ ਦਾ ਮੁੱਢ ਸਿਆਸਤਦਾਨਾਂ ਦੀ ਮਾੜੀ ਸ਼ਬਦਾਵਲੀ ਨਾਲ ਬੱਝ ਗਿਆ ਸੀ ਸਿਆਸੀ ਆਗੂ ਰੈਲੀਆਂ ‘ਚ ਆਪਣੇ ਭਾਸ਼ਣਾਂ  ਦੌਰਾਨ ਆਪਣੇ ਵਿਰੋਧੀ ਖਿਲਾਫ਼ ਨੀਵੇਂ ਦਰਜੇ ਦੀ ਸ਼ਬਦਾਵਲੀ ਵਰਤਣ ਲੱਗੇ,  ਜਿਸ ਨੇ ਆਮ ਵਰਕਰਾਂ ਦੇ ਦਿਲਾਂ ਦੇ ਵਿੱਚ ਨਫ਼ਰਤ, ਵਿਰੋਧ ਤੇ ਟਕਰਾਓ ਦੇ ਭਾਵ ਪੈਦਾ ਕਰ ਦਿੱਤੇ ਪੰਜਾਬ ‘ਚ ਇਸ ਮਾੜੇ ਰੁਝਾਨ ਦਾ ਸਿਖਰ ਹੀ ਹੋ ਗਿਆ ਹੈ ਜੁੱਤੀ ਸੁੱਟਣਾ ਦੇਸ਼ ਦੀ ਸਾਖ਼ ‘ਤੇ ਧੱਬਾ ਹੈ ਅਜਿਹੀਆਂ ਘਟਨਾਵਾਂ ਦੀ ਸਾਰੀਆਂ ਪਾਰਟੀਆਂ ਨੂੰ ਨਿੰਦਾ ਕਰਨੀ ਚਾਹੀਦੀ ਹੈ  ਜੇਕਰ ਪਾਰਟੀਆਂ ਦੇ ਚੋਟੀ ਦੇ ਆਗੂ ਇੱਕ-ਦੂਜੇ ਖਿਲਾਫ਼ ਭੱਦੀ ਸ਼ਬਦਾਵਲੀ ਵਰਤਣ ਤੋਂ ਗੁਰੇਜ਼ ਕਰਨਗੇ ਤਾਂ ਪਾਰਟੀ ਵਰਕਰਾਂ ਸਾਹਮਣੇ ਵੀ ਕੋਈ ਆਦਰਸ਼ ਹੋਵੇਗਾ ਸੱਤਾ ਲਈ ਮੁੱਦੇ ਅਹਿਮ ਹੁੰਦੇ ਹਨ ਨਾ ਕਿ ਵਰਕਰਾਂ ਤੇ ਹਮਾਇਤੀਆਂ  ਵਿੱਚ ਨਫ਼ਰਤ ਪੈਦਾ ਕਰਨੀ ਜ਼ਰੂਰੀ ਹੁੰਦੀ ਹੈ  ਜੁੱਤੀ ਮਾਰਨ ਦਾ ਪੈਂਤਰਾ  ਸਿਆਸਤ ਨੂੰ ਨਿਘਾਰ ਵੱਲ ਲਿਜਾ ਰਿਹਾ ਹੈ ਸਾਰੀਆਂ ਪਾਰਟੀਆਂ ਨੂੰ ਇਸ ਸਬੰਧੀ  ਗੰਭੀਰ ਹੋਣ ਤੇ ਜ਼ਿੰਮੇਵਾਰੀ ਨਾਲ ਸੋਚਣ ਦੀ ਜਰੂਰਤ ਹੈ

ਪ੍ਰਸਿੱਧ ਖਬਰਾਂ

To Top