ਪੰਜਾਬ

ਵਿਧਾਇਕ ਭੁੱਖੇ ਭਾਣੇ ਕਰਦੇ ਰਹੇ ਪ੍ਰਦਰਸ਼ਨ, ਗਾਇਬ ਰਹੇ ਅਮਰਿੰਦਰ ਸਿੰਘ

  •  ਅੰਬਿਕਾ ਸੋਨੀ ਦਿੱਲੀ ਤੋਂ ਚੰਡੀਗੜ ਪੁੱਜ ਗਈ ਵਿਧਾਇਕਾਂ ਨੂੰ ਮਿਲਣ, ਅਮਰਿੰਦਰ ਸਿੰਘ ਰਹੇ ਪਟਿਆਲਾ ਵਿਖੇ
  •  ਪਟਿਆਲਾ ਤੋਂ ਵਿਧਾਇਕ ਪ੍ਰਨੀਤ ਕੌਰ ਵੀ ਨਹੀਂ ਹੋਈ ਪ੍ਰਦਰਸ਼ਨ ‘ਚ ਸ਼ਾਮਲ, ਪਟਿਆਲਾ ਵਿਖੇ ਹੀ ਬਿਤਾਇਆ ਸਮਾਂ
  •  ਅਮਰਿੰਦਰ ਸਿੰਘ ਨਹੀਂ ਹਨ ਵਿਧਾਇਕ, ਅਬਿੰਕਾ ਸੋਨੀ ਕਿਉਂ ਆਈ ਪਤਾ ਨਹੀਂ : ਮੀਡੀਆ ਸਲਾਹਕਾਰ

ਅਸ਼ਵਨੀ ਚਾਵਲਾ ਚੰਡੀਗੜ, 
ਪੰਜਾਬ ਦੇ ਇਤਿਹਾਸ ਵਿੱਚ ਪਹਿਲੀਵਾਰ ਵਿਧਾਨ ਸਭਾ ਦੇ ਸਦਨ ਅੰਦਰ ਪਿਛਲੇ 36 ਘੰਟੇ ਤੋਂ ਲਗਾਤਾਰ ਬੈਠ ਕੇ ਬਿਨਾ ਲਾਈਟ ਅਤੇ ਬਿਨਾ ਏ.ਸੀ. ਦੇ ਹਨੇਰੇ ਵਿੱਚ ਜਿਸ ਸਮੇਂ ਕਾਂਗਰਸੀ ਵਿਧਾਇਕ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ ਤਾਂ ਉਸ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਪਟਿਆਲਾ ਵਿਖੇ ਹੀ ਅਰਾਮ ਫਰਮਾ ਰਹੇ ਹਨ। ਅਮਰਿੰਦਰ ਸਿੰਘ ਨੇ ਚੰਡੀਗੜ ਵਿਖੇ ਇਨਾਂ ਵਿਧਾਇਕਾਂ ਨੂੰ ਮਿਲਣ ਦੀ ਕੋਸ਼ਸ਼ ਤੱਕ ਨਹੀਂ ਕੀਤੀ। ਦੂਜੇ ਪਾਸੇ ਦਿੱਲੀ ਤੋਂ ਆਪਣੇ ਸਾਰੇ ਪ੍ਰੋਗਰਾਮ ਰੱਦ ਕਰਕੇ ਚੋਣ ਪ੍ਰਚਾਰ ਕਮੇਟੀ ਦੀ ਚੇਅਰਮੈਨ ਅਤੇ ਸੰਸਦ ਮੈਂਬਰ ਅੰਬਿਕਾ ਸੋਨੀ ਚੰਡੀਗੜ ਵਿਖੇ ਪੁੱਜ ਗਈ। ਅਬਿੰਕਾ ਸੋਨੀ ਨੇ ਵਿਧਾਨ ਸਭਾ ਦੇ ਅੰਦਰ ਜਾਣ ਦੀ ਕੋਸ਼ਸ਼ ਕੀਤੀ ਤਾਂ ਕਿ ਉਹ ਵਿਧਾਇਕਾਂ ਨੂੰ ਮਿਲ ਕੇ ਉਨਾਂ ਦਾ ਹਾਲ ਚਾਲ ਪੁੱਛ ਸਕਣ ਪਰ ਸੁਰਖਿਆ ਕਰਮਚਾਰੀਆਂ ਨੇ ਉਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਉਹ ਵਿਧਾਇਕਾਂ ਨੂੰ ਬਿਨ੍ਹਾਂ ਮਿਲੇ ਹੀ ਵਾਪਸ ਪਰਤ ਗਏ
ਇਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਇਨਾਂ ਵਿਧਾਇਕਾਂ ਨੂੰ ਮਿਲਣ ਲਈ ਆਉਣਾ ਤਾਂ ਦੂਰ ਉਹ ਚੰਡੀਗੜ ਵਿਖੇ ਹੀ ਨਹੀਂ ਆਏ। ਅਮਰਿੰਦਰ ਸਿੰਘ ਪਟਿਆਲਾ ਵਿਖੇ ਹੀ ਜ਼ਿਆਦਾਤਰ ਸਮਾਂ ਬਿਤਾਇਆ। ਇਥੇ ਤੱਕ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਪ੍ਰਨੀਤ ਕੌਰ ਵੀ ਪਟਿਆਲਾ ਵਿਖੇ ਹੀ ਆਪਣੇ ਘਰ ਵਿੱਚ ਹੀ ਰਹੇ। ਪ੍ਰਨੀਤ ਕੌਰ ਨੇ ਬਤੌਰ ਵਿਧਾਇਕ ਵੀ ਕਾਂਗਰਸੀ ਵਿਧਾਇਕਾਂ ਵਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਮੂਲੀਅਤ ਹੀ ਨਹੀਂ ਕੀਤੀ। ਜਿਸ ਕਾਰਨ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਅਤੇ ਵਿਧਾਇਕ ਪ੍ਰਨੀਤ ਕੌਰ ਦੇ ਖ਼ਿਲਾਫ਼ ਅੰਦਰ ਖਾਤੇ ਕਾਂਗਰਸ ਦੇ ਹੀ ਵਿਧਾਇਕ ਆਪਣਾ ਰੋਸ ਜ਼ਾਹਿਰ ਕਰ ਰਹੇ ਹਨ।
ਇਸ ਸਬੰਧੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਸ਼ ਕੀਤੀ ਤਾਂ ਉਨਾਂ ਨੇ ਫੋਨ ਹੀ ਨਹੀਂ ਚੁੱਕਿਆ ਜਦੋਂ ਕਿ ਉਨਾਂ ਦੇ ਮੀਡੀਆ ਸਲਾਹਕਾਰ ਵਿਮਲ ਸੁੰਬਲੀ ਨੇ ਕਿਹਾ ਕਿ ਅਮਰਿੰਦਰ ਸਿੰਘ ਵਿਧਾਇਕ ਨਹੀਂ ਹਨ ਅਤੇ ਇਹ ਸਾਰਾ ਪ੍ਰੋਗਰਾਮ ਸਿਰਫ਼ ਵਿਧਾਇਕ ਦਲ ਦਾ ਸੀ, ਇਸ ਲਈ ਉਹ ਇਸ ਵਿੱਚ ਸ਼ਾਮਲ ਹੋਣ ਜਾਂ ਫਿਰ ਹਾਲ ਚਾਲ ਪੁੱਛਣ ਲਈ ਚੰਡੀਗੜ ਨਹੀਂ ਆਏ। ਉਨਾਂ ਨੇ ਅੰਬਿਕਾ ਸੋਨੀ ਦੇ ਆਉਣ ਬਾਰੇ ਕਿਹਾ ਕਿ ਉਹ ਇਸ ਵਿੱਚ ਕੁਝ ਨਹੀਂ ਕਹਿ ਸਕਦੇ ਹਨ ਕਿ ਅੰਬਿਕਾ ਸੋਨੀ ਕਿਉਂ ਆਏ ਹਨ।

ਪ੍ਰਸਿੱਧ ਖਬਰਾਂ

To Top