ਲੇਖ

ਸ਼ਰਮਨਾਕ ਹੈ ਸੋਕੇ ‘ਤੇ ਹੋ ਰਹੀ ਸਿਆਸਤ

ਬੁੰੰਦੇਲਖੰਡ ‘ਚ ਪਾਣੀ ਦੀ ਸਮੱਸਿਆ ਨਵੀਂ ਨਹੀਂ ਹੈ ਤੇ ਨਹੀਂ ਹੀ ਇਸ ਵਿਸ਼ੇ ‘ਤੇ ਹੋਣ ਵਾਲੀ ਸਿਆਸਤ ਪਰ ਬੂੰਦ-ਬੂੰਦ ਪਾਣੀ ਲਈ ਤਰਸ ਰਹੇ ਇਸ ਖੇਤਰ ਨੂੰ ਲੈ ਕੇ ਸਿਆਸਤ ਇਸ ਪੱਧਰ ਤੱਕ ਡਿੱਗ ਜਾਵੇਗੀ,  ਇਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਬੁੰਦੇਲਖੰਡ  ਦੇ ਹਾਲਾਤ ਲਗਾਤਾਰ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਪਾਣੀ ਦਾ ਕੋਈ ਸੋਮਾ ਅਜਿਹਾ ਨਹੀਂ ਹੈ ਜੋ ਗਿੱਲਾ ਬਚਿਆ ਹੋਵੇ ਡੈਮਾ ਤੋਂ ਨਹਿਰਾਂ ਜਰੀਏ ਪਾਣੀ ਭੇਜਣਾ ਪਿਛਲੇ ਕੁੱਝ ਮਹੀਨਿਆਂ ਤੋਂ ਬੰਦ ਹੈ
ਦੋ ਮਹੀਨੇ ਪਹਿਲਾਂ ਹੀ ਸਿੰਚਾਈ  ਵਾਲੇ ਪਾਣੀ ਨੂੰ ਰੋਕ ਕੇ ਰੱਖ ਲਿਆ ਗਿਆ ਸੀ ਤਾਂਕਿ ਪੀਣ ਲਈ ਪਾਣੀ ਦਾ ਇੰਤਜ਼ਾਮ ਕਰਕੇ ਰੱਖਿਆ ਜਾ ਸਕੇ ਇਸ ਦੌਰਾਨ ਬੁੰਦੇਲਖੰਡ ਤੋਂ ਪਲਾਇਨ ਹੋਰ ਤੇਜ਼ ਹੋ ਗਿਆ ਹੈ ਇਹ ਹਾਲਾਤ ਦੋਵਾਂ  ਪਾਸਿਆਂ ਦੇ ਬੁੰਦੇਲਖੰਡ ਦੀ ਹੈ  ਬੁੰਦੇਲਖੰਡ ‘ਚ ਸ਼ਾਸਨ ਦੋ ਸੂਬਿਆਂ ਭਾਵ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਸਰਕਾਰ ਦਾ ਹੈ   ਇਸ ਦੇ ਸਿਆਸੀ ਰੂਪ ‘ਚ ਫਿਲਹਾਲ ਚਰਚਾ ਦਾ ਦੂਜਾ ਕਾਰਨ ਇਹ ਵੀ ਹੈ ਕਿ ਇੱਥੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ  ਸੰਭਵ ਹੈ ਕਿ  ਇਸ ਦਾ ਕਾਰਨ ਚੋਣਾਂ ਹਨ ਕੇਂਦਰ ਸਰਕਾਰ ਟ੍ਰੇਨ ਨਾਲ ਪਾਣੀ ਭੇਜਣਾ ਚਾਹੁੰਦੀ ਹੈ ,  ਪਰ ਉੱਤਰ ਪ੍ਰਦੇਸ਼ ਸਰਕਾਰ ਖਾਲੀ ਟੈਂਕਰ ਚਾਹੁੰਦੀ ਹੈ
ਇਨ੍ਹਾਂ ਸਿਆਸੀ ਪੈਂਤਰਿਆਂ  ਦਾ ਸੱਚ ਇਹ ਹੈ ਕਿ ਦੋਵਾਂ ਨੂੰ ਇਹ ਫ਼ਿਕਰ ਨਹੀਂ ਕਿ ਤਿਹਾਇਆਂ ਨੂੰ ਪਾਣੀ ਪਹੁੰਚੇ ਪਰ ਉਨ੍ਹਾਂ ਨੂੰ ਇਸ ਦਾ ਸਿਹਰਾ ਮਿਲੇ ਤੇ ਉਨ੍ਹਾਂ ਦਾ ਪ੍ਰਚਾਰ ਹੋਵੇ   ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਇੱਕ ਟ੍ਰੇਨ ਭੇਜੀ ,  ਜਿਸ ਦੇ ਮੰਜ਼ਲ ਤੱਕ ਪੁੱਜਣ  ਤੋਂ ਪਹਿਲਾਂ  ਹੀ ਪ੍ਰਚਾਰ ਸ਼ੁਰੂ ਹੋ ਗਿਆ ਕਿ ਕੇਂਦਰ ਸਰਕਾਰ ਨੇ ਪਾਣੀ ਭੇਜਿਆ ਹੈ   ਸਾਫ਼ ਹੈ ਇਹ ਪ੍ਰਚਾਰ ਉੱਤਰ ਪ੍ਰਦੇਸ਼ ਦੀ ਅਖਿਲੇਸ਼ ਸਰਕਾਰ ਅਸਾਨੀ  ਨਾਲ ਪਚਾ ਨਹੀਂ ਸਕਦੀ ਸੀ, ਇਸ ਲਈ ਉਸਨੇ ਸਾਫ਼ ਇਨਕਾਰ ਕਰ ਦਿੱਤਾ ਕਿ ਉਸਨੂੰ ਮਹੋਬਾ ‘ਚ ਪਾਣੀ ਸਪਲਾਈ ਕਰਨ ਲਈ ਖਾਲੀ ਟੈਂਕਰਾਂ  ਦੀ ਜ਼ਰੂਰਤ ਹੈ,  ਨਾ ਕਿ ਪਾਣੀ ਦੀ  ਇੱਥੇ ਅਖਿਲੇਸ਼ ਦੀ ਹੇਠੀ ਸ਼ੁਰੂ ਹੋਈ ਤੇ ਉੱਥੇ ਸੱਚ ਸਭ ਦੇ ਸਾਹਮਣੇ ਆ ਗਿਆ ਕੇਂਦਰ ਸਰਕਾਰ ਤੋਂ ਜੋ ਟ੍ਰੇਨ ਆਈ ਸੀ ਉਹ ਖਾਲੀ ਸੀ ਹੋ ਸਕਦਾ ਹੈ ਕਿ ਕੇਂਦਰ ਨੇ ਉੱਤਰ ਪ੍ਰਦੇਸ਼ ਸਰਕਾਰ ਦੀ ਡਿਮਾਂਡ ‘ਤੇ ਖਾਲੀ ਟੈਂਕਰ ਹੀ ਭੇਜੇ ਹੋਣ, ਪਰ ਇਸਦਾ ਪ੍ਰਚਾਰ ਜਿਸ ਤਰ੍ਹਾਂ ਕੀਤਾ ਗਿਆ ,  ਉਸ ਵਿੱਚ ਪੀੜਤਾਂ ਦੀ ਚਿੰਤਾ ਘੱਟ ਤੇ ਸਿਆਸਤ ਦੀ ਸਿੰਚਾਈ ਜ਼ਿਆਦਾ ਵਿਖਾਈ ਦਿੰਦੀ ਹੈ
ਇਸਦੀ ਪਹਿਲੀ ਮਿਸਾਲ ਲਾਤੂਰ ‘ਚ ਦੇਖਣ ਨੂੰ ਮਿਲੀ ਸੀ   ਜਦੋਂ ਉੱਥੇ ਪਹਿਲੀ ਪਾਣੀ ਵਾਲੀ ਰੇਲ ਗੱਡੀ ਪਹੁੰਚੀ ਤਾਂ ਸਥਾਨਕ ਨੇਤਾਵਾਂ ਨੇ ਭਾਰਤੀ ਜਨਤਾ ਪਾਰਟੀ  ਦੇ ਹੋਰਡਿੰਗਸ -ਬੈਨਰ ਟ੍ਰੇਨ ‘ਤੇ ਟੰਗ ਦਿੱਤੇ ਬੀਜੇਪੀ ਨੇ ਇਸ ਨੂੰ ਉਤਸ਼ਾਹੀ ਵਰਕਰਾਂ ਦੀਆਂ  ਭਾਵਨਾਵਾਂ  ਕਰਾਰ ਦਿੱਤਾ,ਪਰ ਪ੍ਰਚਾਰ ਦੀਆਂ ਭੁੱਖੀਆਂ ਇਹ ਭਾਵਨਾਵਾਂ ਕਿਸੇ ਆਕਾ ਦੇ ਗੂੜ੍ਹ ਦਿਮਾਗ ਤੋਂ ਬਿਨਾਂ  ਨਹੀਂ ਉਪਜਦੀਆਂ ਬੁੰਦੇਲਖੰਡ ਨੂੰ ਜੇਕਰ ਬਦਹਾਲੀ ‘ਤੋਂ ਕੱਢਣਾ ਹੈ ਤਾਂ  ਸਿਆਸਤ ਤੋਂ ਉੱਤੇ ਉੱਠਕੇ ਸੋਚਣਾ  ਪਵੇਗਾ ਕਿਉਂਕਿ ਬੁੰਦੇਲਖੰਡ ਉੱਪਰਲੇ ਨਹੀਂ  ਜ਼ਮੀਨੀ ਆਕਾਵਾਂ ਅਣਦੇਖੀ ਦਾ ਸ਼ਿਕਾਰ ਹੈ
ਬੁੰਦੇਲਖੰਡ ਦਾ ਨਾਂਅ ਆਉਂਦਿਆਂ ਹੀ ਜਿਹਨ ‘ਚ ਸੋਕੇ ਤੇ ਕਾਲ ਦੀਆਂ  ਤਸਵੀਰਾਂ  Àੱਭਰਨ ਲੱਗਦੀਆਂ  ਹਨ  ਉੱਥੇ ਹਾਲਾਤ ਇਨ੍ਹੇ ਖ਼ਰਾਬ ਹੋ ਚੁੱਕੇ ਹਨ ਕਿ ਲੋਕਾਂ ਨੂੰ ਦੋ ਡੰਗ ਦੀ ਰੋਟੀ  ਦੇ ਵੀ ਲਾਲੇ ਪੈਣ ਲੱਗੇ ਹਨ  ਇਸ ਲਈ ਬੁੰਦੇਲਖੰਡ ‘ਚ ਸੋਕੇ ਨੂੰ ਲੈ ਕੇ ਕੇਂਦਰ ਤੇ ਰਾਜ ਸਰਕਾਰਾਂ  ‘ਚ ਸਿਆਸੀ ਖੇਡ ਸ਼ੁਰੂ ਹੋ ਗਈ ਹੈ
ਭਿਆਨਕ ਗਰਮੀ ਤੇ ਬੁੰਦੇਲਖੰਡ ‘ਚ ਪਾਣੀ ਦੀ ਕਿੱਲਤ ਦੇ ਬਾਵਜੂਦ ਉੱਤਰ ਪ੍ਰਦੇਸ਼ ਸਰਕਾਰ ਨੇ ਕੇਂਦਰ ਸਰਕਾਰ ਤੋਂ ਪਾਣੀ ਦੀ ਟ੍ਰੇਨ ਦੀ ਪੇਸ਼ਕਸ਼ ਨੂੰ ਫਿਲਹਾਲ ਸਵੀਕਾਰ ਕਰਨੋਂ ਮਨਾ ਕਰ ਦਿੱਤਾ ਹੈ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਸ ਲਈ ਨਾ ਤਾਂ  ਮੰਗ ਕੀਤੀ  ਗਈ ਸੀ ਤੇ ਨਾ ਹੀ ਅਜੇ ਲੋੜ ਹੈ ਉਥੇ ਹੀ ਸਪਾ ਦੇ ਕੈਬਿਨੇਟ ਮੰਤਰੀ ਸ਼ਿਵਪਾਲ ਸਿੰਘ  ਯਾਦਵ ਦਾ ਮੰਨਣਾ ਹੈ ਕਿ ਬੁੰਦੇਲਖੰਡ ‘ਚ ਕੋਈ ਸੋਕਾ ਨਹੀਂ
ਉਹ ਕਹਿੰਦੇ ਹਨ ਕਿ ਰਾਜ ਸਰਕਾਰ ਨੇ ਉੱਥੇ ਪਾਣੀ ਦਾ ਪ੍ਰਬੰਧ ਕਰ ਦਿੱਤਾ ਹੈ ਧਿਆਨ ਯੋਗ ਹੈ ਕਿ ਬੁੰਦੇਲਖੰਡ ਇਲਾਕੇ ‘ਚ ਆਉਣ ਵਾਲੇ ਯੂਪੀ ਤੇ ਮੱਧ ਪ੍ਰਦੇਸ਼  ਦੇ 13 ਜਿਲ੍ਹੇ ਸੋਕੇ ਦੇ ਮਾਰ ‘ਚ ਹਨ  ਬੁੰਦੇਲਖੰਡ ਇਲਾਕੇ ‘ਚ ਪਾਣੀ ਦੀ ਕਿੱਲਤ ਨੂੰ ਵੇਖਦਿਆਂ ਕੇਂਦਰ ਸਰਕਾਰ ਨੇ ਲਾਤੂਰ ਵਾਂਗ ਇੱਥੇ ਵੀ ਟ੍ਰੇਨ ਨਾਲ ਪਾਣੀ ਭੇਜਣ ਦਾ ਇੰਤਜ਼ਾਮ ਕੀਤਾ ਸੀ  ਪਰ ਸੂਬਾ ਸਰਕਾਰ ਨੇ ਪਾਣੀ ਲੈਣ ਤੋਂ ਮਨਾ ਕਰ ਦਿੱਤਾ ਦਰਅਸਲ ,  ਬੁੰਦੇਲਖੰਡ ਇਲਾਕੇ ਦੇ ਕੁਝ ਭਾਜਪਾ ਸੰਸਦਾਂ  ਨੇ ਲਾਤੂਰ ਵਾਂਗ ਬੁੰਦੇਲਖੰਡ ‘ਚ ਵੀ ਟ੍ਰੇਨ ਨਾਲ ਪਾਣੀ ਪਹੁੰਚਾਉਣ ਦੀ ਮੰਗ ਕੀਤੀ ਸੀ
ਸੂਬਾ ਸਰਕਾਰ ਨੂੰ ਡਰ ਹੈ ਕਿ ਜੇਕਰ ਉਹ ਕੇਂਦਰ ਦਾ ਪਾਣੀ ਸਵੀਕਾਰ ਕਰਦੀ ਹੈ ,  ਤਾਂ  ਸੂਬੇ ‘ਚ ਉਸਦਾ ਅਕਸ ਖ਼ਰਾਬ ਹੋਵੇਗਾ  ਕਿਤੇ ਨਾ ਕਿਤੇ ਇਹ ਸੁਨੇਹਾ ਜਾਵੇਗਾ ਕਿ  ਸੂਬਾ ਸਰਕਾਰ ਪਾਣੀ ਦੀ ਸਮੱਸਿਆ ਦੂਰ ਨਹੀਂ ਕਰ ਪਾ ਰਹੀ ਚੋਣਾਂ ਨੇੜੇ ਹੋਣ ਕਰਕੇ ਸਰਕਾਰ ਇਹ ਰਿਸਕ ਨਹੀਂ ਚੁੱਕਣਾ ਚਾਹੁੰਦੀ  ਬੁੰਦੇਲਖੰਡ ‘ਚ ਉੱਤਰ ਪ੍ਰਦੇਸ਼  ਦੇ ਬਾਂਦਾ ,  ਚਿਤਰਕੂਟ ,  ਮਹੋਬਾ , ਲਲਿਤਪੁਰ ਤੇ ਝਾਂਸੀ ਅਤੇ ਮੱਧ ਪ੍ਰਦੇਸ਼  ਦੇ ਟੀਕਮਗੜ੍ਹ , ਪੰਨਾ,  ਛਤਰਪੁਰ ,  ਦਮੋਹ ਤੇ ਸਾਗਰ ਜਿਲ੍ਹੇ ਸ਼ਾਮਲ ਹਨ ਇਨ੍ਹਾਂ ਜ਼ਿਲ੍ਹਿਆਂ ‘ਚ ਪਾਣੀ ਦਾ ਸੰਕਟ ਜ਼ਿਆਦਾ ਹੈ ਬੁੰਦੇਲਖੰਡ ‘ਚ ਜਿਆਦਾਤਰ ਤਾਲਾਬ ਅਤੇ ਡਿੱਗੀਆਂ ਸੁੱਕ ਚੁੱਕੀਆਂ ਹਨ ਨਦੀਆਂ  ‘ਚ ਪਾਣੀ ਦੀ ਭਾਰੀ ਕਮੀ ਹੈ ਕਰੀਬ 25 ਲੱਖ ਤੋਂ ਜ਼ਿਆਦਾ ਕਿਸਾਨ ਦੂਜੇ ਰਾਜਾਂ  ‘ਚ ਪਲਾਇਨ ਕਰ ਚੁੱਕੇ ਹਨ ਸਵਰਾਜ ਅਭਿਆਨ  ਦੇ ਸਰਵੇ ਮੁਤਾਬਕ ਪਿਛਲੇ 8 ਮਹੀਨਿਆਂ ‘ਚ ਬੁੰਦੇਲਖੰਡ ‘ਚ 38 ਫੀਸਦੀ ਪਰਿਵਾਰਾਂ ਤੋਂ ਭੁੱਖਮਰੀ ਨਾਲ ਮੌਤ ਦੀ ਰਿਪੋਰਟ ਆਈ ਹੈ ਸਵਾਲ ਹੈ ਕਿ ਕੀ ਅਖਿਲੇਸ਼ ਸਰਕਾਰ ਨੂੰ ਡਰ ਸੀ ਕਿ ਚੋਣ ਤੋਂ ਇੱਕ ਸਾਲ ਪਹਿਲਾਂ  ਕੇਂਦਰ ਸਰਕਾਰ ਦੀ ਮੱਦਦ ਨਾਲ ਬੀਜੇਪੀ ਲੋਕਾਂ  ਨੂੰ ਪਿਆਰੀ ਹੋ ਜਾਵੇਗੀ  ਕਦੋਂ ਤੱਕ ਚੱਲੇਗੀ ਪਾਣੀ ‘ਤੇ ਸਿਆਸਤ
ਹਾਲਾਂਕਿ ਸੋਕੇ ਦਾ ਅਸਰ ਇਸ ਵਾਰ ਦੇਸ਼ ਦੇ ਕਈ ਸੂਬਿਆਂ ‘ਚ ਹੈ ਕੇਂਦਰ ਸਰਕਾਰ ਦਾ ਵੀ ਮੰਨਣਾ ਹੈ ਕਿ ਭਾਰਤ  ਦੇ 13 ਸੂਬਿਆਂ  ਦੇ ਕਰੀਬ 306 ਜ਼ਿਲ੍ਹਿਆਂ ‘ਚ ਸੋਕੇ ਦਾ ਅਸਰ ਹੈ   ਇਨ੍ਹਾਂ ‘ਚ ਭਾਰਤ ਦੀ ਕਰੀਬ ਇੱਕ ਚੌਥਾਈ ਤੋਂ ਜ਼ਿਆਦਾ ਆਬਾਦੀ ਰਹਿੰਦੀ ਹੈ ਕੇਂਦਰ ਸਰਕਾਰ ਨੇ ਸੋਕਾ ਪੀੜਤ ਸੂਬਿਆਂ ‘ਚ ਪਾਣੀ ਪਹੁੰਚਾਉਣ ਲਈ ਵੱਡੀ ਰਾਸ਼ੀ ਦਾ ਐਲਾਨ ਕੀਤਾ ਹੈ ਬੁੰਦੇਲਖੰਡ,  ਵਿਧਰਭ, ਮਰਾਠਾਵਾੜਾ ,  ਤੇਲੰਗਾਨਾ ਦੇ ਕਈ ਇਲਾਕੇ ਭਿਆਨਕ ਸੋਕੇ ਦੀ ਚਪੇਟ ‘ਚ ਹਨ ਇਹ ਸਿਲਸਿਲਾ ਦਹਾਕਿਕਆਂ  ਤੋਂ ਜਾਰੀ ਹੈ ,  ਸਰਕਾਰੀ ਪੱਧਰ ‘ਤੇ ਯੋਜਨਾਵਾਂ  ਬਣਦੀਆਂ  ਹਨ ਤੇ ਪੈਕੇਜ ਵੀ ਜਾਰੀ ਹੁੰਦੇ ਹਨ ਇੰਨਾ ਹੀ ਨਹੀਂ ,  ਇੱਕ ਤੋਂ ਬਾਅਦ ਇੱਕ ਕਮੇਟੀਆਂ ਬਣਾ ਕੇ ਬੁੰਦੇਲਖੰਡ ਨੂੰ ਬਚਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਕੀ ਕਦੇ ਕਮੇਟੀਆਂ ਹਾਲਾਤ ਬਦਲ ਸਕੀਆਂ  ਹਨ? ਬੁੰਦੇਲਖੰਡ ‘ਚ 1987  ਤੋਂ ਬਾਅਦ ਇਹ 19ਵਾਂ  ਸੋਕਾ ਹੈ ਇੱਥੇ ਪਿਛਲੇ ਛੇ ਸਾਲਾਂ ‘ਚ 3,223 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਮਹਾਂਰਾਸ਼ਟਰ ‘ਚ 2004 ਤੋਂ 2013  ਦੇ 10 ਸਾਲਾਂ ‘ਚ 36, 848 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਇਸ ਸਾਲ ਵੀ ਵਿਧਰਭ ਤੇ ਮਰਾਠਵਾੜਾ ‘ਚ ਮੌਤ ਦੀ ਇਹ ਖੇਡ ਜਾਰੀ ਹੈ ਅਜਿਹੇ ਹੀ ਕੁਝ ਹਾਲਾਤ Àੁੱਤਰ ਪ੍ਰਦੇਸ਼,  ਬਿਹਾਰ ,  ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਸਮੇਤ ਦੇਸ਼ ਦੇ ਘੱਟ ਤੋਂ ਘੱਟ ਦਸ ਸੂਬਿਆਂ ‘ਚ ਹੈ ਫਿਲਹਾਲ,ਬੁੰਦੇਲਖੰਡ ਨੂੰ ਸੋਕੇ ਤੇ ਪਾਣੀ ਦੀ ਕਿੱਲਤ ਤੋਂ ਬਚਾਉਣ ਲਈ ਇੱਕ ਵਿਕਾਸ  ਦੇ ਬਿਲਕੁਲ ਨਵੇਂ ਨਜਰੀਏ ਦੀ ਜ਼ਰੂਰਤ ਹੈ ਘੱਟ ਮੀਂਹ ‘ਚ ਪੈਦਾ ਹੋਣ ਵਾਲੀ ਫਸਲਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਜਰੂਰੀ ਹੈ   ਡੂੰਘੇ ਖੂਹ ਪੁੱਟ ਕੇ ਜ਼ਮੀਨ ਦਾ ਪਾਣੀ ਖਿੱਚ ਕੇ ਕੱਢ ਲਏ ਜਾਣ  ਤੋਂ ਬਾਅਦ ਧਰਤੀ ਹੇਠਲੇ ਪਾਣੀ ਦੇ ਸੋਮੇ ਸੁੱਕਣ ਲੱਗੇ ਹਨ   ਹੁਣ ਇੱਥੇ ਜੇਕਰ ਜ਼ਿਆਦਾ ਮੀਂਹ ਪੈ ਵੀ ਜਾਵੇ ਤਾਂ  ਪਾਣੀ ਜ਼ਮੀਨ ‘ਚ ਜਾ ਸਕੇਗਾ ਤੇ ਧਰਤੀ ਹੇਠਲੇ ਪਾਣੀ ਪੱਧਰ ਵਧ ਸਕੇਗਾ ,  ਇਸ ‘ਚ ਸ਼ੱਕ ਹੈ ਇੱਥੋਂ ਦੀ ਜ਼ਮੀਨ ਦਹ ਉਪਜਾਊਪਨ ਘਟ ਰਿਹਾ ਹੈ,  ਜਿਸ ਨੂੰ ਉਪਜਾਊ ਬਨਾਈ ਰੱਖਣ ਦੀ ਲੋੜ ਹੈ, ਖੈਰ,ਇਸ ਸੰਕਟ ਨਾਲ ਜੁੜੇ ਮੁੱਦਿਆਂ  ਨੂੰ ਸਮਝਣ ਤੇ ਹੱਲ ਕੱਢਣ ਦੀ ਇੱਕ ਠੋਸ ਪਹਿਲ ਦੀ ਲੋੜ ਹੈ,  ਉਦੋਂ ਬੁੰਦੇਲਖੰਡ ਨੂੰ ਸੋਕੇ ਤੇ ਪਾਣੀ ਦੀ ਕਿੱਲਤ ਤੋਂ ਬਚਾਇਆ ਜਾ ਸਕਦਾ ਹੈ
ਗਣੇਸ਼ ਸ਼ੰਕਰ ਭਗਵਤੀ

ਪ੍ਰਸਿੱਧ ਖਬਰਾਂ

To Top