ਦੇਸ਼

ਸ਼ਹੀਦ ਪੁਲਿਸ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਨੇ ਠੁਕਰਾਈ ਮੱਦਦ ਦੀ ਪੇਸ਼ਕਸ਼

ਲਖਨਊ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਵੱਲੋਂ ਮਥੁਰਾ ਦੇ ਜਵਾਹਰਬਾਗ ‘ਚ ਗੈਰ-ਕਾਨੂੰਨੀ ਕਬਜ਼ੇਦਾਰਾਂ ਵੱਲੋਂ ਕੀਤੀ ਗਈ ਗੋਲ਼ੀਬਾਰੀ ‘ਚ ਮਾਰੇ ਗਏ ਦੋ ਪੁਲਿਸ ਮੁਲਾਜਮਾਂ ਦੇ ਪਰਿਵਾਰਕ ਮੈਂਬਰਾਂ ਨੂੰ 20-20 ਲੱਖ ਦਾ ਮੁਆਵਜ਼ਾ ਦਿੱਤੇ ਜਾਣ ਦੇ ਐਲਾਨ ਦਰਮਿਆਨ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਸਹਾਇਤਾ ਦੀ ਪੇਸ਼ਕਸ਼ ਨੂੰ ਮੁੱਢੋਂ ਨਕਾਰ ਦਿੱਤਾ ਹੈ। ਸੂਬੇ ਦੇ ਸਾਬਕਾ ਪੁਲਿਸ ਅਧਿਕਾਰੀ ਐੱਮਸੀ ਦਿਵੇਦੀ ਦੇ ਭਤੀਜੇ ਮਥੁਰਾ ਦੇ ਹਤਪ੍ਰਾਣ ਐੱਸਪੀ ਮੁਕੁਲ ਦਿਵੇਦੀ ਦੀ ਮਾਤਾ ਸ੍ਰੀਮਤੀ ਮਨੋਰਮਾ ਦਿਵੇਦੀ ਨੇ ਸ੍ਰੀ ਯਾਦਵ ਦੀ ਪੇਸ਼ਕਸ਼ ਨੂੰ ਠੁਕਰਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣਾ ਬੇਟਾ ਵਾਪਸ ਚਾਹੀਦਾ ਹੈ, ਸਾਨੂੰ ਪੈਸਾ ਨਹੀਂ ਚਾਹੀਦਾ।

ਪ੍ਰਸਿੱਧ ਖਬਰਾਂ

To Top