ਸੰਪਾਦਕੀ

ਸ਼ਹੁਰਤ ਹਾਸਲ ਕਰਨ ਦਾ ਜਨੂੰਨ

ਅਖੌਤੀ ਕਲਾਕਾਰਾਂ ‘ਤੇ ਠੋਸ ਕਾਰਵਾਈ
ਇਹ ਸ਼ਾਇਦ ਸਾਡੇ ਦੇਸ਼ ਦਾ ਹੀ ਹਾਲ ਹੈ ਕਿ ਕੁਝ ਕਲਾਕਾਰ ਰਾਤੋ-ਰਾਤ ਹਿੱਟ ਹੋਣ ਲਈ  ਨੈਤਿਕਤਾ , ਕਲਾ ਤੇ ਮਾਣ-ਮਰਿਆਦਾ ਸਭ ਕੁਝ ਦਾਅ ‘ਤੇ ਲਾ ਦਿੰਦੇ ਹਨ ਇਹਨਾਂ ਲਈ ਕਿਸੇ ਵਿਅਕਤੀ ਦੇ ਗੌਰਵ ਸਨਮਾਨ ਦਾ ਕੋਈ ਅਰਥ ਨਹੀਂ  ਇਨ੍ਹਾਂ ਨੂੰ ਸਿਰਫ ਆਪਣੀ-ਆਪਣੀ ਮਾਰਕਿਟ ਹੀ ਨਜ਼ਰ ਆਉਂਦੀ ਹੈ ਤਾਜਾ ਮਾਮਲੇ ‘ਚ ਤਨਮਿਆ ਭੱਟ ਨਾਂਅ ਦੇ ਕਮੇਡੀਅਨ ਨੇ ਭਾਰਤ ਰਤਨ ਤੇ ਕ੍ਰਿਕਟ ਸਟਾਰ ਸਚਿਨ ਤੇਂਦੁਲਕਰ ਤੇ ਭਾਰਤ ਰਤਨ ਪੁਰਸਕਾਰ ਨਾਲ ਸਨਮਾਨਿਤ ਲਤਾ ਮੰਗੇਸ਼ਕਰ ਦੀ ਨਕਲ ਦੇ ਨਾਂਅ ‘ਤੇ ਉਨ੍ਹਾਂ ਖਿਲਾਫ ਬੇਹੂਦਾ ਟਿੱਪਣੀਆਂ ਕੀਤੀਆਂ ਹਨ ਦੋਵਾਂ ਹਸਤੀਆਂ ਦਾ ਪੂਰੀ ਦੁਨੀਆ ‘ਚ ਬੋਲਬਾਲਾ ਹੈ ਜਿਨ੍ਹਾਂ ਨੇ ਆਪਣੀ ਮਿਹਨਤ , ਲਗਨ ਸਦਕਾ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ  ਇੱਕ ਅਖੌਤੀ ਕਲਾਕਾਰ ਉੱਠਦਾ ਹੈ ਤੇ ਉਸ ਦੇ ਮੂੰਹ ‘ਚ ਜੋ ਆਉਂਦਾ ਹੈ ਉਹ ਬੋਲੀ ਜਾਂਦਾ ਹੈ
ਪ੍ਰਗਟਾਵੇ ਦੀ ਅਜ਼ਾਦੀ ਦੇ ਨਾਂਅ ‘ਤੇ ਇਹ ਚੀਜ਼ ਕਲਾ ਦਾ ਘਾਣ ਹੈ ਪੂਰਾ ਦੇਸ਼ ਇਸ ਅਖੌਤੀ ਕਾਲਾਕਾਰ ਦੀ ਬੇਵਕੂਫ਼ੀ ਤੋਂ ਦੁਖੀ ਹੈ ਇੱਥੇ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਕੀਕੂ ਸ਼ਾਰਦਾ ਵੱਲੋਂ ਵੀ ਅਜਿਹੀ ਹੀ ਘਟੀਆ ਹਰਕਤ ਕਰਨ ‘ਤੇ ਕੁਝ ਲੋਕਾਂ ਨੇ ਕੀਕੂ ਦੀ ਹਮਾਇਤ  ਕੀਤੀ ਸੀ ਪਰ ਅੱਜ ਉਹ ਸਾਰੇ ਲੋਕ ਤਨਮਿਆ ਦੀ ਹਰਕਤ ਨੂੰ ਮਾੜਾ ਕਹਿ ਰਹੇ ਹਨ ਕਿਸੇ ਦੇ ਸਨਮਾਨ ਖਿਲਾਫ਼ ਇੱਕ ਵੀ ਸ਼ਬਦ ਗਲਤ ਹੈ ਖਾਸ ਕਰਕੇ ਉਦੋਂ ਜਦੋਂ ਕਿਸੇ ਦੇ ਚਰਿੱਤਰ ਦੇ ਹੀ ਉਲਟ ਪੇਸ਼ ਕੀਤਾ ਜਾਵੇ ਅਜਿਹਾ ਕਰਨਾ ਸਮਾਜ ਖਿਲਾਫ ਇੱਕ ਭਾਰੀ ਅਪਰਾਧ ਹੈ ਭਾਵੇਂ ਹਰ ਮਾਮਲੇ ‘ਚ ਕਾਨੂੰਨ ਨੇ ਹੀ ਕੰਮ ਕਰਨਾ ਹੈ ਪਰ ਕੀ ਕਲਾਕਾਰ ਵੀ ਆਪਣੀ ਆਤਮਾ ਦੀ ਅਵਾਜ ਸੁਣ ਕੇ ਆਪਣੇ ਕਲਾਕਾਰ ਭਰਾਵਾਂ-ਭੈਣਾਂ ਜਾਂ ਨਵੇਂ ਉੱਭਰਦੇ ਕਾਲਾਕਾਰਾਂ ਨੂੰ ਮਾਣ-ਮਰਿਆਦਾ ਦਾ ਪਾਠ ਪੜ੍ਹਾਉਣਗੇ ਕਹਿਣ ਨੂੰ ਬੜਾ ਕੁਝ ਹੈ ਕਿ ਅਜੇ ਕਲਾ ਅਕਾਦਮੀਆਂ ਤੇ ਕਲਾ ਸਕੂਲ ਹਨ ਪਰ ਦੇਸ਼ ਦੀ ਮਹਾਨ ਕਲਾ ਸੰਸਕ੍ਰਿਤੀ ਦਾ ਵੀ ਪਾਠ ਪੜ੍ਹਾਉੁਣ ਦਾ ਕੋਈ ਖੇਚਲ ਕੀਤੀ ਜਾਵੇਗੀ ਜਾਂ ਨਹੀਂ ਭਾਰਤ ਦੀ ਸੰਸਕ੍ਰਿਤੀ ਇਹ ਰਹੀ ਹੈ ਕਿ ਅਨਪੜ੍ਹ ਹਾਸ-ਕਲਾਕਾਰ ਦੇ ਲਹੂ ‘ਚ ਸਮਾਜ ਦੀ ਮਰਿਆਦਾ ਰਚੀ ਹੁੰਦੀ ਸੀਅੱਜ ਦੇ ਸੂਟਡ-ਬੂਟਡ ਅਖੌਤੀ ਕਲਾਕਾਰਾਂ ਕੋਲ ਨਹੀਂ ਹੈ ਤਾਂ ਉਹ ਹੈ ਸਮਾਜ ਦੀ ਮਰਿਆਦਾ ਤੇ ਕਲਾ ਦੇ ਧਰਮ ਦੀ ਸਮਝ ਬਿਨਾ ਸ਼ੱਕ ਤਨਮਿਆ ਨੇ ਇੱਕ ਅਪਰਾਧ ਕੀਤਾ ਹੈ ਜਿਸ ਦੀ ਸਜ਼ਾ ਉਸ ਨੂੰ  ਮਿਲਣੀ ਚਾਹੀਦੀ ਹੈ ਕਲਾ ਦਾ ਕੰਮ ਦਿਲ ਜਿੱਤਣਾ ਹੈ ਦੁਖਾਉਣਾ ਨਹੀਂ ਦੇਸ਼ ਦੇ ਬਹੁਤ ਸਾਰੇ ਕਲਾਕਾਰ  ਹਨ ਜਿਨ੍ਹਾਂ ਨੇ ਸਮਾਜਿਕ ਮੁੱਲਾਂ ‘ਤੇ ਪਹਿਰਾ ਦੇ  ਮਾਣ ਹਾਸਲ ਕੀਤਾ ਹੈ ਕਲਾਕਾਰਾਂ ਦੇ ਨਾਲ-ਨਾਲ ਟੀਵੀ ਚੈਨਲਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ ਘਟੀਆਂ ਟਿੱਪਣੀਆਂ ਦਾ ਇਹ ਮਾੜਾ ਰੁਝਾਨ ਰੁਕਣਾ ਚਾਹੀਦਾ ਹੈ ਮਨੋਰੰਜਨ  ਸਮਾਜਿਕ ਮੁੱਲਾਂ ਤੋਂ ਉੱਪਰ ਨਹੀਂ ਹੁੰਦਾ

ਪ੍ਰਸਿੱਧ ਖਬਰਾਂ

To Top