ਦੇਸ਼

ਸ਼ੁੱਭ ਭੰਡਾਰੇ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਪਵਿੱਤਰ ਮਹਾਂ ਪਰਉਪਕਾਰ ਦਿਵਸ ‘ਤੇ ਭੰਡਾਰਾ 23 ਨੂੰ
ਸੱਚ ਕਹੂੰ ਨਿਊਜ਼ ਸਰਸਾ, 
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਹਾਂ ਪਰਉਪਕਾਰ ਦਿਵਸ  (ਗੁਰਗੱਦੀ ਨਸ਼ੀਨੀ ਦਿਵਸ) ਦੇ ਪਵਿੱਤਰ ਮੌਕੇ 23 ਸਤੰਬਰ, ਦਿਨ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਤੋਂ ਸ਼ਾਹ ਸਤਿਨਾਮ ਜੀ ਧਾਮ ਵਿਖੇ ਸ਼ੁੱਭ ਭੰਡਾਰਾ ਹੋਵੇਗਾ ਪਵਿੱਤਰ ਭੰਡਾਰੇ ਨੂੰ ਲੈ ਕੇ ਜ਼ਰੂਰੀ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ ਸ਼ਾਹ ਸਤਿਨਾਮ ਜੀ ਧਾਮ, ਸ਼ਾਹ ਮਸਤਾਨਾ ਜੀ ਧਾਮ ਦੀ ਸਜਾਵਟ ਕੀਤੀ ਗਈ ਹੈ ਸ਼ਾਹ ਸਤਿਨਾਮ ਜੀ ਮਾਰਗ ਨੂੰ ਰੰਗ-ਬਿਰੰਗੇ ਝੰਡਿਆਂ, ਬਿਜਲਈ ਲੜੀਆਂ ਅਤੇ ਸਵਾਗਤੀ ਗੇਟ ਨਾਲ ਸਜਾਇਆ ਗਿਆ ਹੈ
ਪਵਿੱਤਰ ਮਹਾਂਪਰਉੱਪਕਾਰ ਦਿਵਸ ਮੌਕੇ 23 ਸਤੰਬਰ ਨੂੰ ਹੋਣ ਵਾਲੇ ਸ਼ੁੱਭ ਭੰਡਾਰੇ ਲਈ ਹਜ਼ਾਰਾਂ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਭੰਡਾਰੇ ਨੂੰ ਲੈ ਕੇ ਸੇਵਾਦਾਰ ਆਸ਼ਰਮ ਨੂੰ ਸਜਾਉਣ ‘ਚ ਜੁਟੇ ਹੋਏ ਹਨ ਪਵਿੱਤਰ ਭੰਡਾਰੇ
ਭੰਡਾਰੇ ਦੀਆਂ…
ਮੌਕੇ ਆਉਣ ਵਾਲੀ ਸਾਧ ਸੰਗਤ ਦੇ ਰੁਕਣ, ਲੰਗਰ, ਟ੍ਰੇਫ਼ਿਕ ਗਰਾਊਂਡ ਬਣਾਉਣ, ਟ੍ਰੇਫ਼ਿਕ ਕੰਟਰੋਲ ਕਰਨ, ਪਾਣੀ ਪਿਆਉਣ, ਸਤਿਸੰਗ ਦੇ ਲਾਈਵ ਪ੍ਰਸਾਰਨ ਲਈ ਸਾਊਂਡ ਸਿਸਟਮ ਲਾਉਣ, ਟੀਵੀ ਅਤੇ ਐੱਲਈਡੀ ਸਕਰੀਨਾਂ ਲਾਉਣ ਅਤੇ ਹੋਰ ਸੇਵਾਕਾਰਕਜਾਂ ਲਈ ਹਜ਼ਾਰਾਂ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਜ਼ਿਕਰਯੋਗ ਹੈ ਕਿ 23 ਸਤੰਬਰ 1990 ਦੇ ਪਵਿੱਤਰ ਦਿਨ ਨੂੰ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਆਪਣਾ ਉੱਤਰਧਿਕਾਰੀ ਐਲਾਨਿਆ ਸੀ ਇਸ ਪਵਿੱਤਰ ਦਿਵਸ ਨੂੰ ਸਾਧ ਸੰਗਤ ਪਵਿੱਤਰ ਗੁਰਗੱਦੀਨਸ਼ੀਨੀ ਦਿਵਸ (ਮਹਾਂਪਰਉੱਪਕਾਰ ਦਿਵਸ) ਦੇ ਰੂਪ ‘ਚ ਮਨਾਉਂਦੀ ਹੈ

ਪ੍ਰਸਿੱਧ ਖਬਰਾਂ

To Top