ਪ੍ਰੇਰਨਾ

ਸਦਾ ਖੁਸ਼ ਰਹੋ

ਇੱਕ ਵਾਰ ਮੈਂ ਐਬਟਾਬਾਦ ਗਿਆ ਇੱਕ ਜੱਜ ਦੇ ਘਰ ਰੁਕਿਆ ਮੇਰਾ ਸੁਭਾਅ ਹੈ ਬੱਚਿਆਂ ਨਾਲ ਖੇਡਣਾ ਉਨ੍ਹਾਂ ਦੇ ਵੀ ਬੱਚੇ ਸਨ ਦਿਨ ਭਰ ਮੈਂ ਉਨ੍ਹਾਂ ਦੇ ਨਾਲ ਖੇਡਦਾ ਰਿਹਾ ਸ੍ਰੀਮਾਨ ਜੀ ਦਫ਼ਤਰ ਗਏ ਹੋਏ ਸਨ ਦਿਨ ਭਰ ਘਰ ਦੇ ਅੰਦਰੋਂ ਹਾਸੇ ਦੇ ਫੁਹਾਰੇ ਫੁੱਟਦੇ ਰਹੇ ਪਰੰਤੂ ਜਿਉਂ ਹੀ ਸਾਢੇ ਚਾਰ ਵੱਜੇ, ਤਾਂ ਇੱਕ ਬੱਚੇ ਨੇ ਕਿਹਾ, ‘ਓ! ਪਿਤਾ ਜੀ ਦੇ ਆਉਣ ਦਾ ਸਮਾਂ ਹੋ ਗਿਆ ਹੈ’ ਦੂਜੇ ਨੇ ਕਿਹਾ, ‘ਸਮਾਂ ਕੀ, ਸਾਹਮਣੇ ਸੜਕ ‘ਤੇ ਆ ਰਹੇ ਹਨ ਉਹ’ ਛੇਤੀ ਦੇਣੇ ਇੱਕ ਬੱਚਾ ਸੋਫ਼ੇ ਦੇ ਹੇਠਾਂ ਜਾ ਲੁਕਿਆ, ਇੱਕ ਪਲੰਘ ਦੇ ਹੇਠਾਂ ਵੜ ਗਿਆ, ਇੱਕ ਮੇਜ਼ ਦੇ ਹੇਠਾਂ ਚਲਾ ਗਿਆ ਹਰ ਪਾਸੇ ਸੰਨਾਟਾ ਛਾ ਗਿਆ ਸ੍ਰੀਮਾਨ ਜੀ ਬੜੇ ਰੋਹਬ ਨਾਲ ਆਏ ਕੁਰਸੀ ‘ਤੇ ਬੈਠ ਗਏ ਮੈਂ ਪੁੱਛਿਆ, ‘ਤੁਹਾਡੇ ਬੱਚੇ ਤੁਹਾਥੋਂ ਇੰਨਾ ਕਿਉਂ ਡਰਦੇ ਹਨ? ਉਹ ਵੇਖੋ, ਤੁਹਾਨੂੰ ਆਉਂਦਿਆਂ ਵੇਖ ਕੇ ਇੱਕ ਮੇਜ ਦੇ ਹੇਠਾਂ ਜਾ ਲੁਕਿਆ ਹੈ ਇੱਕ ਸੋਫ਼ੇ ਦੇ ਪਿੱਛੇ ਖੜ੍ਹਾ ਹੈ, ਇੱਕ ਪਲੰਘ ਦੇ ਹੇਠ ਜਾ ਵੜਿਆ ਹੈ’ ਉਹ ਸ੍ਰੀਮਾਨ ਜੀ  ਬੋਲੇ, ਮੈਂ ਘਰ ‘ਚ ਜ਼ਰਾ ਰੋਹਬ ਨਾਲ ਰਹਿੰਦਾ ਹਾਂ ਇਸ ਨਾਲ ਘਰ ਦਾ ਅਨੁਸ਼ਾਸਨ ਠੀਕ ਰਹਿੰਦਾ ਹੈ ਮੈਂ ਕਿਹਾ, ‘ਤੁਹਾਡਾ ਘਰ ਹੈ ਜਾਂ ਸੈਂਟਰਲ ਜ਼ੇਲ੍ਹ? ਇਹ ਕੀ ਰੋਹਬ ਜਮਾ ਰੱਖਿਆ ਹੈ ਤੁਸੀਂ? ਤੁਸੀਂ ਆਓ ਤੇ ਬੱਚਿਆਂ ਦੇ ਸਾਹ ਸੁੱਕ ਜਾਣ? ਹੋਣਾ ਤਾਂ ਇਹ ਚਾਹੀਦਾ ਹੈ ਕਿ ਤੁਸੀਂ ਆਓ ਅਤੇ ਬੱਚੇ ਤੁਹਾਨੂੰ ਲਿਪਟ ਜਾਣ, ਕੋਈ ਸਿਰ ‘ਤੇ ਚੜ੍ਹ ਜਾਵੇ ਅਤੇ ਕੋਈ ਹੱਥ ਫੜ ਲਵੇ, ਕੋਈ ਮੋਢੇ ‘ਤੇ ਬੈਠੇ ਅਜਿਹਾ ਕਰਨ ਨਾਲ ਤੁਹਾਡਾ ਵੀ ਖੂਨ ਵਧੇਗਾ, ਬੱਚਿਆਂ ਦਾ ਵੀ’

ਪ੍ਰਸਿੱਧ ਖਬਰਾਂ

To Top