ਬਾਲ ਸਾਹਿਤ

ਸਭ ਨੂੰ ਚਾਅ ਚੜ੍ਹਿਆ

ਸਭ ਨੂੰ ਚਾਅ ਚੜ੍ਹਿਆ
ਜੂਨ ਦਾ ਮਹੀਨਾ ਪਿਆਰਾ ਛੁੱਟੀਆਂ ਲਿਆਇਆ ਹੈ,
ਛੁੱਟੀਆਂ ਨੇ ਆਈਆਂ ਚਾਅ ਸਭ ਨੂੰ ਚੜ੍ਹਾਇਆ ਹੈ
ਇੱਕ ਮਹੀਨਾ ਛੁੱਟੀਆਂ ਚ’ ਮੌਜ਼ਾਂ ਮਾਰਾਂਗੇ,ਲੇਟ ਉਠਿਆ ਕਰਾਂਗੇ ਸਵੇਰੇ,
ਹੋ ਗਈਆਂ ਸਕੂਲ ਵਿੱਚ ਸਾਨੂੰ ਛੁੱਟੀਆਂ,
ਚੱਲੀਏ ਆਪਾਂ ਮੰਮੀ ਜੀ ਨਾਨਕੇ ਮੇਰੇ
ਹਿੰਦੀ, ਪਿੰਕੀ,ਬਿੰਦਰੀ ਦੇ ਨਾਲ ਜਾ ਕੇ ਖੇਡਾਂਗਾ,
ਲ਼ੁਕਣ ਮਿਚਾਈਆਂ ਅਤੇ ਗੁੱਲ-ਸਟਿੱਕ ਖੇਡਾਂਗਾ
ਭੈਣ ਹੈ ਪ੍ਰੀਤੀ ਬਾਈ ਗੈਬੀ, ਗੂਗਲੂ, ਚੇਤੇ ਦਿਲੀ ਵੀ ਆਉਂਦਾ ਹੈ ਮੇਰੇ,
ਹੋ ਗਈਆਂ ਸਕੂਲ ਵਿੱਚ ਸਾਨੂੰ ਛੁੱਟੀਆਂ,
ਚੱਲੀਏ ਆਪਾਂ ਮੰਮੀ ਜੀ ਨਾਨਕੇ ਮੇਰੇ
ਮੈਂ ਡੈਡੀ ਨੂੰ ਮਨਾਉਣਾ ਮੰਮੀ ਮਿੰਨਤਾਂ ਹੈ ਕਰਕੇ,
ਜਾਣਾ ਅਸੀਂ ਨਾਨਕੇ ਮਹੀਨਾਂ ਛੁੱਟੀਆਂ ਨੇ ਭਲਕੇ
ਕਹੂੰ ਆਗਿਆ ਡੈਡੀ ਤੁਸੀਂ ਦਿਓ ਜਾਣ ਲਈ,
ਨਾਨੀ ਕਹਿੰਦੀ ਆਜੀਂ ਪੁੱਤ ‘ਬਬਲੀ’ ਸਵੇਰੇ,
ਹੋ ਗਈਆਂ ਸਕੂਲ ਵਿੱਚ ਸਾਨੂੰ ਛੁੱਟੀਆਂ,
ਚੱਲੀਏ ਆਪਾਂ ਮੰਮੀ ਜੀ ਨਾਨਕੇ ਮੇਰੇ
ਕਹੂੰ ਕੰਮ ਡੈਡੀ ਜੀ ਮੈਂ ਉੱਥੇ ਹੀ ਕਰ ਲਿਆਊਂਗਾ,
ਪੜੂ ਉੱਥੇ ਵੀ ਮੈਂ ਜਾ ਕੇ ਨਹੀਂ ਸਮਾਂ ਗਵਾਊਂਗਾ
ਮੈਂ ਤੇ ਮੰਮੀ ਮੇਰੀ ਭੈਣ ਜਸਪਾਲ, ਅਸੀਂ ਜਾਣਾ ਸਿੱਧੂ ਬੱਸ ‘ਤੇ ਸਵੇਰੇ,
ਹੋ ਗਈਆਂ ਸਕੂਲ ਵਿੱਚ ਸਾਨੂੰ ਛੁੱਟੀਆਂ,
ਚੱਲੀਏ ਆਪਾਂ ਮੰਮੀ ਜੀ ਨਾਨਕੇ ਮੇਰੇ
ਖੁਸ਼ੀ ਅਤੇ ਸੇਵਕੀ ਪਿਆਰੇ ਮੇਰੇ ਵੀਰ ਨੇ,
ਠੰਢੀ ਕੁਲਫੀ ਦਿਵਾਉਣੀ ਮਾਮੇ ਮੇਰੇ ਜਗਸੀਰ ਨੇ
ਬਬਲੂ ਤੇ ਬੱਗੜ ਪਿਆਰੇ ਮਾਮੇ ਨੇ, ਕਰਦੇ ਕਰਮੀ ਤੇ ਹਰਦੀਪ ਝੇੜੇ,
ਹੋ ਗਈਆਂ ਸਕੂਲ ਵਿੱਚ ਸਾਨੂੰ ਛੁੱਟੀਆਂ,
ਚੱਲੀਏ ਆਪਾਂ ਮੰਮੀ ਜੀ ਨਾਨਕੇ ਮੇਰੇ
ਡੈਡੀ ਮਾਮੇ ਹਰਬੰਸ ਦਾ ਹੈ ਫੋਨ ਸੁਣੋ ਆ ਗਿਆ,
ਕਰੋ ਹੈਲੋ ਡੈਡੀ ਜੀ ਗੱਲ ਸੁਣੋ ਕੀ ਸੁਣਾ ਰਿਹਾ
ਰਾਮਗੜ੍ਹ ਸੰਧੂਆਂ ਪਿਆਰਾ ਜਿੱਥੇ ਮੇਰੇ ਨਾਨਕੇ,
ਲਹਿਰਾਗਾਗਾ ਤੋਂ ਥੋੜ੍ਹਾ ਡੈਡੀ ਜੀ ਨੇੜੇ
ਹੋ ਗਈਆਂ ਸਕੂਲ ਵਿੱਚ ਸਾਨੂੰ ਛੁੱਟੀਆਂ,
ਚੱਲੀਏ ਆਪਾਂ ਮੰਮੀ ਜੀ ਨਾਨਕੇ ਮੇਰੇ
ਸੁਖਵਿੰਦਰ ਰਾਮਗੜ੍ਹ ਸੰਧੂਆਂ (ਸੰਗਰੂਰ)
ਮੋ. 99145-04205

ਪ੍ਰਸਿੱਧ ਖਬਰਾਂ

To Top