ਸਿੱਖਿਆ

ਸਮਾਜਿਕ ਕੰਮਾਂ ਵਿਚ ਕਰੀਅਰ ਦੇ ਸੁਨਹਿਰੇ ਮੌਕੇ

ਸਮਾਜਿਕ ਕੰਮ ਦਾ ਅਰਥ ਲੋਕਾਂ ਨੂੰ ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਸਮਾਜਿਕ ਸਮੱਸਿਆਵਾਂ ਦਾ ਹੱਲ ਲੱਭਣ ਵਿਚ ਮੱਦਦ ਕਰਦਾ ਹੈ ਵਰਤਮਾਨ ਵਿਚ ਸਮਾਜਿਕ ਕੰਮਾਂ ਦੀ ਧਾਰਨਾ ਵਿਚ ਵਿਆਪਕ ਬਦਲਾਅ ਆਇਆ ਹੈ ਇਹ ਕੰਮ ਸਿਰਫ਼ ਦਇਆ ਜਾਂ ਪਰ ਉਪਕਾਰ ਦੀ ਭਾਵਨਾ ਨਾਲ ਹੀ ਨਹੀਂ ਜੁੜਿਆ ਹੈ ਸਗੋਂ ਰੁਜ਼ਗਾਰ ਦੇ ਰੂਪ ਵਿਚ ਵੀ ਨੌਜਵਾਨਾਂ ਨੂੰ ਬਹੁਤ ਆਕਸ਼ਿਤ ਕਰ ਰਿਹਾ ਹੈ ਜਿਨ੍ਹਾਂ ਵਿਦਿਆਰਥੀਆਂ ਦੀ ਰੂਚੀ ਕਰੀਅਰ ਦੇ ਨਾਲ-ਨਾਲ ਸਮਾਜ ਸੇਵਾ ਵੀ ਹੈ
ਸਮਾਜ ਸ਼ਾਸਤਰ ਅਤੇ ਸਮਾਜ-ਕੰਮ ਨੂੰ ਅਕਸਰ ਲੋਕ ਇੱਕ ਹੀ ਸਮਝ ਲੈਂਦੇ ਹਨ ਹਾਲਾਂਕਿ ਸਮਾਜ-ਕੰਮ ਦਾ ਜ਼ਿਆਦਾਤਰ ਗਿਆਨ ਸਮਾਜ ਸ਼ਾਸਤਰੀ ਸਿਧਾਂਤਾਂ ਤੋਂ ਲਿਆ ਗਿਆ ਹੈ  ਪਰ ਸਮਾਜ ਸ਼ਾਸਤਰ ਜਿੱਥੇ ਮਨੁੱਖੀ-ਸਮਾਜ ਅਤੇ ਮਨੁੱਖੀ-ਸਬੰਧਾਂ ਦੇ ਸਿਧਾਂਤਕ ਪੱਖ ਦਾ ਅਧਿਐਨ ਕਰਦਾ ਹੈ, ਉੱਥੇ ਸਮਾਜ-ਕੰਮ ਇਨ੍ਹਾਂ ਸਬੰਧਾਂ ਵਿਚ ਆਉਣ ਵਾਲੇ ਅੰਤਰਾਂ ਅਤੇ ਸਮਾਜਿਕ ਬਦਲਾਅ ਦੇ ਕਾਰਨਾਂ ਦੀ ਭਾਲ ਖੇਤਰੀ ਪੱਧਰ ‘ਤੇ ਕਰਨ ਦੇ ਨਾਲ-ਨਾਲ ਵਿਅਕਤੀ ਦੇ ਮਨੋ-ਸਮਾਜਿਕ ਪੱਖ ਦਾ ਵੀ ਅਧਿਐਨ ਕਰਦਾ ਹੈ ਸਮਾਜਿਕ-ਕੰਮ ਕਰਨ ਵਾਲੇ ਦਾ ਵਿਹਾਰ ਵਿਦਵਾਨ ਵਾਂਗ ਨਾਲ ਹੋ ਕੇ ਸਮੱਸਿਆਵਾਂ ਵਿਚ ਦਖ਼ਲਅੰਦਾਜੀ ਦੇ ਜਰੀਏ ਵਿਅਕਤੀਆਂ, ਪਰਿਵਾਰਾਂ ਅਤੇ ਛੋਟੇ ਸਮੂਹਾਂ ਅਤੇ ਭਾਈਚਾਰਿਆਂ ਦੇ ਨਾਲ ਸਬੰਧ ਸਥਾਪਤ ਕਰਨ ਵੱਲ ਉਲਾਰ ਹੁੰਦਾ ਹੈ ਇਸ ਲਈ ਸਮਾਜਿਕ-ਕੰਮ ਦਾ ਅਨੁਸ਼ਾਸਨ ਪੂਰਨ ਰੂਪ ਨਾਲ ਟਰੇਂਡ ਅਤੇ ਪੇਸ਼ੇਵਰ ਵਰਕਰਾਂ ‘ਤੇ ਭਰੋਸਾ ਕਰਦਾ ਹੈ
ਅੱਜ ਦੁਨੀਆਂ ਵਿਚ ਹਜ਼ਾਰਾਂ ਦੀ ਗਿਣਤੀ ‘ਚ ਸਵੈ-ਸੇਵੀ ਸੰਸਥਾਵਾਂ ਮਨੁੱਖੀ, ਸਮਾਜਿਕ, ਵਾਤਾਵਰਨ ਸਬੰਧੀ ਸਮੱਸਿਆਵਾਂ ਦੇ ਹੱਲ ਵਿਚ ਜੁਟੀਆਂ ਹੋਈਆਂ ਹਨ ਅਤੇ ਸੰਸਥਾਨਾਂ ਨੂੰ ਵੱਡੀ ਗਿਣਤੀ ਵਿਚ ਅਜਿਹੇ ਲੋਕਾਂ ਦੀ ਲੋੜ ਹੈ, ਜਿਨ੍ਹਾਂ ਵਿਚ ਨਾਲ ਸਿਰਫ਼ ਸੇਵਾ ਦਾ ਜ਼ਜ਼ਬਾ ਹੋਵੇ ਸਗੋਂ ਸਬੰਧਤ ਖੇਤਰ ਦੀ ਜਾਣਕਾਰੀ ਵੀ ਹੋਵੇ ਅੰਤਰਾਸ਼ਟਰੀ ਪੱਧਰ ‘ਤੇ ਕੰਮ ਕਰਨ ਵਾਲੀਆਂ ਸੰਸਥਾਵਾਂ ਜਿਵੇਂ, ਯੂਨੀਸੇਫ਼, ਯੂਐਨਡੀਪੀ, ਵਰਲਡ ਵਾਈਡ ਲਾਈਫ਼ ਫੰਡ, ਰੈੱਡ ਕਰਾਸ, ਲਾਇੰਸ ਕਲੱਬ ਆਦਿ ਤਾਂ ਹਰ ਸਾਲ ਭਾਰਤੀ ਐਕਸਪਰਟ ਦੀ ਭਾਲ ਵਿਚ ਵੱਡੇ ਸ਼ਹਿਰਾਂ ਵਿਚ ਸੈਮੀਨਾਰ ਕਰਦੀਆਂ ਹਨ ਕਈ ਸੰਸਥਾਨਾਂ ਵਿਚ ਡਾਇਰੈਕਟਰ, ਡਿਪਟੀ ਡਾਇਰੈਕਟਰ, ਪ੍ਰੋਗਰਾਮ ਆਫ਼ਸਰ, ਟੀਮ ਲੀਡਰ ਵਰਗੇ ਅਹੁਦਿਆਂ ‘ਤੇ ਚੰਗੀ ਤਨਖ਼ਾਹ ਦੇ ਨਾਲ ਨਿਯੁਕਤ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਹੋਰ ਕਈ ਖੇਤਰ ਹਨ, ਜਿਨ੍ਹਾਂ ਵਿਚ ਵਿਦਿਆਰਥੀਆਂ ਨੂੰ ਕੋ-ਆਰਡੀਨੇਟਰ, ਸਰਵੇ ਆਫ਼ੀਸਰ ਅਤੇ ਪਬਲਿਕ ਰਿਲੇਸ਼ਨ ਆਫ਼ੀਸਰ ਵਰਗੇ ਅਹੁਦਿਆਂ ‘ਤੇ ਕੰਮ ਕਰਨ ਦਾ ਮੌਕਾ ਮਿਲਦਾ ਹੈ ਇਸ ਖੇਤਰ ਵਿਚ ਕਰੀਅਰ ਬਣਾਉਣ ਦੇ ਇੱਛੁਕ ਵਿਦਿਆਰਥੀਆਂ ਲਈ ਰਾਸ਼ਟਰੀ ਹੀ ਨਹੀਂ, ਅੰਤਰਰਾਸ਼ਟਰੀ ਪੱਧਰ ‘ਤੇ ਕੰਮ ਕਰਨ ਦਾ ਮੌਕਾ ਮਿਲਦਾ ਹੈ
ਸਮਾਜਿਕ ਕੰਮ ਪਾਠਕ੍ਰਮ ਦਾ ਟੀਚਾ ਦੇਸ਼ ਵਿਚ ਵਿਗਿਆਨਕ ਮਾਨਸਿਕਤਾ, ਕਾਰੋਬਾਰੀ ਮੁਹਾਰਤ, ਲੋਕਤੰਤਰੀ ਨਜ਼ਰੀਆ ਅਤੇ ਧਰਮ-ਨਿਰਪੱਖ ਮੁੱਲਾਂ ਬਾਰੇ ਲੋਕਾਂ ਨੂੰ ਪੜ੍ਹਾਉਣਾ ਅਤੇ ਉਨ੍ਹਾਂ ਨੂੰ ਸਮਾਜਿਕ ਕੰਮ ਏਜੰਸੀਆਂ ਦੀ ਮੈਨੇਜ਼ਮੈਂਟ ਲਈ ਤਿਆਰ ਕਰਨਾ ਹੈ ਇਸ ਨਾਲ ਦੇਸ਼ ਵਿਚ ਨਵੇਂ ਸਮਾਜਿਕ-ਆਰਥਿਕ ਵਾਤਾਵਰਨ ਲਈ ਕਾਰੋਬਾਰੀ ਨਜ਼ਰੀਏ ਨਾਲ ਟਰੇਂਡ ਸਮਾਜਿਕ ਵਰਕਰ ਤਿਆਰ ਕਰਨ ਵਿਚ ਮੱਦਦ ਮਿਲਦੀ ਹੈ ਸਮਾਜਿਕ ਕੰਮ ਪਾਠਕ੍ਰਮ ਕਈ ਖੇਤਰਾਂ ਵਿਚ ਕੀਤੇ ਜਾ ਸਕਦੇ ਹਨ-ਬਾਲ ਵਿਕਾਸ, ਪੇਂਡੂ ਅਤੇ ਸ਼ਹਿਰੀ ਵਿਕਾਸ, ਸਿੱਖਿਆ, ਪਰਿਵਾਰ ਕਲਿਆਣ ਅਤੇ ਪ੍ਰਬੰਧ, ਸਿਹਤ, ਮਾਨਸਿਕ ਸਿਹਤ, ਸਮਾਜਿਕ ਸੁਰੱਖਿਆ, ਵਾਤਾਵਰਨ, ਮਨੁੱਖੀ ਵਸੀਲੇ ਪ੍ਰਬੰਧਨ
ਇਸ ਖੇਤਰ ਵਿਚ ਕਰੀਅਰ ਬਣਾਉਣ ਲਈ ਦੇਸ਼ ਵਿਚ ਕਈ ਸੰਸਥਾਨਾਂ ਵਿਚ ਲੌਗ ਟਾਈਮ ਅਤੇ ਸ਼ਾਰਟ ਟਾਈਮ ਕੋਰਸਾਂ ਦਾ ਪ੍ਰਬੰਧ ਹੈ ਇਸ ਵਿਚ ਮਾਸਟਰ ਡਿਗਰੀ, ਪੀਜੀ ਡਿਪਲੋਮਾ ਅਤੇ ਸਰਟੀਫਿਕੇਟ ਕੋਰਸ, ਤਿੰਨ ਤਰ੍ਹਾਂ ਦੇ ਪਾਠਕ੍ਰਮ ਹਨ ਮਾਸਟਰ ਡਿਗਰੀ ਲਈ ਵਿਦਿਆਰਥੀ ਦੀ ਯੋਗਤਾ ਕਿਸੇ ਸਟਰੀਮ ਵਿਚ ਗ੍ਰੈਜੂਏਸ਼ਨ ਹੋਣਾ ਲਾਜ਼ਮੀ ਹੈ, ਜਦੋਂਕਿ ਇੱਕ ਸਾਲਾ ਪੀਜੀ ਡਿਪਲੋਮਾ ਲਈ ਵੀ ਯੋਗਤਾ ਇਸੇ ਦੇ ਬਰਾਬਰ ਹੋਣੀ ਚਾਹੀਦੀ ਹੈ ਸਰਟੀਫਿਕੇਟ ਕੋਰਸ ਲਈ ਵਿਦਿਆਰਥੀ ਦਾ ਬਾਰ੍ਹਵੀਂ ਪਾਸ ਹੋਣ ਦੇ ਨਾਲ ਇਸ ਖੇਤਰ ਵਿਚ ਤਜ਼ਰਬਾ ਹੋਣਾ ਜ਼ਰੂਰੀ ਹੈ ਕਈ ਸੰਸਥਾਨ ਸਮਾਜਿਕ ਕੰਮ ਪਾਠਕ੍ਰਮਾਂ ਵਿਚ ਦਾਖ਼ਲੇ ਲਈ ਭਰਤੀ ਪ੍ਰੀਖਿਆ ਦਾ ਵੀ ਕਰਵਾਉਂਦੇ  ਹਨ ਸਵੈ-ਸੇਵੀ ਖੇਤਰ ਵਿਚ ਰੁਜਗਾਰ ਦੇ ਬਹੁਤ ਮੌਕੇ ਪੈਦਾ ਹੋ ਗਏ ਹਨ ਹੁਣ ਤਾਂ ਗੈਰ ਸਰਕਾਰੀ ਸੰਗਠਨਾਂ ਤੋਂ ਇਲਾਵਾ ਬਹੁਰਾਸ਼ਟਰੀ ਨਿਗਮ ਅਤੇ ਉਦਯੋਗਿਕ ਘਰਾਣੇ ਵੀ ਵੱਡੇ ਪੈਮਾਨੇ ‘ਤੇ ਕੰਪਨੀਆਂ ਦੀਆਂ ਸਮਾਜਿਕ ਜਿੰਮੇਵਾਰੀਆਂ ਨਿਭਾਉਣ, ਖਾਸ ਕਰਕੇ ਸਿੱਖਿਆ, ਕਲਿਆਣ ਅਤੇ ਸਿਹਤ ਨੂੰ ਉਤਸ਼ਾਹ ਦੇਣ ਲਈ ਅੱਗੇ ਆਏ ਹਨ ਅਪਰਾਧ ਵਿਗਿਆਨ ਅਤੇ ਸੁਧਾਰਾਤਮਕ ਪ੍ਰਸ਼ਾਸਨ ਵਿਚ ਮੁਹਾਰਤ ਰੱਖਣ ਵਾਲੇ ਸਮਾਜਿਕ ਵਰਕਰ, ਜੇਲ੍ਹਾਂ, ਸੁਧਾਰ ਘਰਾਂ, ਨਿਗਰਾਨ ਘਰਾਂ, ਬਾਲ ਘਰਾਂ ਅਤੇ ਰਿਮਾਂਡ ਹੋਮਸ ਵਰਗੇ ਸੰਸਥਾਨਾਂ ਵਿਚ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ ਇਨ੍ਹਾਂ ਸੰਸਥਾਵਾਂ ਵਿਚ ਸਮਾਜਿਕ ਵਰਕਰ ਦਾ ਮੁੱਖ ਕੰਮ ਕੈਦੀਆਂ ਲਈ ਰਚਨਾਤਮਕ ਅਤੇ ਸਿਰਜਣਾਤਮਕ ਵਾਤਾਵਰਨ ਦਾ ਨਿਰਮਾਣ ਕਰਨਾ ਹੁੰਦਾ ਹੈ ਪਰਿਵਾਰ ਅਤੇ ਬਾਲ ਕਲਿਆਣ ਦੇ ਖੇਤਰ ਵਿਚ ਸਮਾਜਿਕ ਵਰਕਰ ਔਰਤਾਂ, ਬੱਚਿਆਂ, ਬਜ਼ੁਰਗਾਂ ਅਤੇ ਕਮਜ਼ੋਰ ਵਿਅਕਤੀਆਂ ਦੇ ਜੀਵਨ ਪੱਧਰ ਵਿਚ ਸੁਧਾਰ ਲਿਆਉਣ ਵਿਚ ਯੋਗਦਾਨ ਕਰ ਸਕਦੇ ਹਨ ਇਲਾਜ ਅਤੇ ਮਨੋ-ਵਿਸ਼ਲੇਸ਼ਣਾਤਮਕ ਸਮਾਜਿਕ ਕੰਮ ਦੇ ਖੇਤਰ ਵਿਚ ਉਨ੍ਹਾਂ ਦੀ ਨਿਯੁਕਤੀ ਆਮ ਤੌਰ ‘ਤੇ ਹਸਪਤਾਲਾਂ, ਸੈਨੇਟੋਰੀਅਮਸ, ਪਰਿਵਾਰ ਨਿਯੋਜਨ ਕਲੀਨਿਕਾਂ, ਨਸ਼ੀਲੀਆਂ ਦਵਾਈਆਂ ਅਤੇ ਸ਼ਰਾਬ ਦੀ ਆਦਤ ਛੁਡਾਉਣ ਵਾਲੇ ਕੇਂਦਰਾਂ ਵਿਚ ਕੀਤੀ ਜਾਂਦੀ ਹੈ ਸਮਾਜਿਕ ਕੰਮ ਦੇ ਪਾਠਕ੍ਰਮ ਵਿਚ ਮਨੁੱਖੀ ਕਲਿਆਣ ਨਾਲ ਸਬੰਧਤ ਕਈ ਵਿਸ਼ੇ ਸ਼ਾਮਲ ਕੀਤੇ ਗਏ ਹਨ ਭਾਰਤੀ ਸਮਾਜਿਕ ਸਮੱਸਿਆਵਾਂ, ਪਰਿਵਾਰਕ ਸਹਾਇਤਾ ਅਤੇ ਮਾਰਗ ਦਰਸ਼ਨ, ਮਮਤਾ ਅਤੇ ਬਾਲ ਕਲਿਆਣ, ਅਪਰਾਧ ਮਨੋਵਿਗਿਆਨ, ਪੇਂਡੂ ਅਤੇ ਸ਼ਹਿਰੀ ਵਿਕਾਸ ਆਦਿ ਸਮਾਜਿਕ ਕੰਮ ਵਿਚ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਅੰਤਰਰਾਸ਼ਟਰੀ ਕਲਿਆਣ ਦੀਆਂ ਸੰਸਥਾਵਾਂ ਜਿਵੇਂ ਯੂਨੀਸੇਫ਼ ਅਤੇ ਯੂਨੈਸਕੋ, ਵਿਕਲਾਂਗ ਕਲਿਆਣ ਕੇਂਦਰ, ਅਨਾਥ ਆਸ਼ਰਮ, ਮਹਿਲਾ ਵਿਕਾਸ ਘਰ, ਪ੍ਰੋਢ ਸਿੱਖਿਆ ਪ੍ਰਾਜੈਕਟ, ਸਮਾਜਿਕ ਕੰਮ ਸਿੱਖਿਆ ਨਾਲ ਸਬੰਧਤ ਸਿੱਖਿਆ ਸੰਸਥਾਵਾਂ, ਸਮਾਜ ਕਲਿਆਣ ਵਿਚ ਕਰੀਅਰ ਦੇ ਚੰਗੇ ਮੌਕੇ ਹਨ ਚਿਕਿਤਸਾ ਅਤੇ ਮਨੋ-ਚਿਕਿਤਸਾ ਦੇ ਖੇਤਰ ਵਿਚ ਹਸਪਤਾਲਾਂ ਵਿਚ ਨਿਯੁਕਤੀ ਹੋ ਸਕਦੀ ਹੈ ਇਸ ਤੋਂ ਇਲਾਵਾ ਗੈਰ ਸਰਕਾਰੀ ਸੰਸਥਾ (ਐਨਜੀਓ) ਦੇ ਜ਼ਰੀਏ ਵੀ ਏਡਸ ਜਾਗਰੂਕਤਾ, ਮਹਿਲਾ ਕਲਿਆਣ, ਗਰੀਬੀ ਖਾਤਮਾ, ਆਫ਼ਤ ਮੈਨੇਜ਼ਮੈਂਟ ਵਰਗੇ ਕੰਮਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਸਮਾਜਿਕ ਕੰਮ ਖੇਤਰ ਵਿਚ ਤੁਸੀਂ ਨਿੱਜੀ ਅਤੇ ਸਰਕਾਰੀ ਕੰਪਨੀਆਂ ਵਿਚ ਕਾਰਮਿਕ ਅਧਿਕਾਰੀ ਸਮੁਦਾਇ ਸੰਗਠਨਕਰਤਾ ਜਾਂ ਤਾਲਮੇਲ ਅਧਿਕਾਰੀ, ਸਮਾਜਿਕ ਵਰਕਰ ਆਦਿ ਅਹੁਦਿਆਂ ‘ਤੇ ਵੀ ਰੁਜ਼ਗਾਰ ਨਿਯੁਕਤ ਹੋ ਸਕਦੇ ਹੋ ਇਸ ਦੇ ਜ਼ਰੀਏ ਤੁਸੀਂ ਸਮਾਜਿਕ ਕੰਮ ਦੇ ਪ੍ਰਤੀ ਸਮਰਪਿਤ ਵੀ ਹੋ ਸਕਦੇ ਹੋ ਕਾਰੋਬਾਰੀ ਸਮਾਜਿਕ ਵਰਕਰ ਬਣਨ ਲਈ ਤੁਹਾਨੂੰ ਮਨੁੱਖੀ ਵਸੀਲੇ ਮੈਨੇਜ਼ਮੈਂਟ, ਅਪਰਾਧ ਵਿਗਿਆਨ ਅਤੇ ਸੁਧਾਰਾਤਮਕ ਪ੍ਰਸ਼ਾਸਨ, ਚਿਕਿਤਸਾ ਅਤੇ ਮਨੋ-ਚਿਕਿਤਸਾ, ਸਮਾਜਿਕ ਕੰਮ, ਪਰਿਵਾਰ ਅਤੇ ਬਾਲ ਕਲਿਆਣ, ਪੇਂਡੂ ਅਤੇ ਸ਼ਹਿਰੀ ਸਮੁਦਾਇਕ ਵਿਕਾਸ ਅਤੇ ਸਕੂਲ ਸਮਾਜਿਕ ਕੰਮ ਵਰਗੇ ਖੇਤਰਾਂ ਵਿਚ ਮੁਹਾਰਤ ਦੇ ਨਾਲ ਸਮਾਜਿਕ ਕੰਮ ਵਿਚ ਪੋਸਟ ਗ੍ਰੈਜ਼ੂਏਸ਼ਨ ਡਿਗਰੀ ਪਾਸ ਕਰਨਾ ਜ਼ਰੂਰੀ ਹੈ
ਵਰਤਮਾਨ ਵਿਚ ਸਮਾਜਿਕ ਕੰਮ ਸਿੱਖਿਆ ਦੇ ਖੇਤਰ ਵਿਚ ਭਵਿੱਖ ਉੱਜਵਲ ਹੈ ਖੋਜ ਕਰਨ ਵਾਲੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਅਨੁਸੰਧਾਨ ਰਿਸਰਚ ਫਾਊਂਡੇਸ਼ਨ, ਮਨੁੱਖੀ ਵਸੀਲੇ ਵਿਕਾਸ ਮੰਤਰਾਲਾ, ਸਮਾਜਿਕ ਨਿਆਂ, ਅਧਿਕਾਰਿਤਾ ਅਤੇ ਸਮਾਜਿਕ ਸੁਰੱਖਿਆ ਮੰਤਰਾਲਾ, ਅਪਰਾਧ ਵਿਗਿਆਨ ਅਤੇ ਸੁਧਾਰਾਤਮਕ ਪ੍ਰਸ਼ਾਸਨ (ਗ੍ਰਹਿ ਮੰਤਰਾਲਾ) , ਯੂਨੀਸੇਫ਼, ਵਿਸ਼ਵ ਸਿਹਤ ਸੰਗਠਨ ਅਤੇ ਹੋਰ ਮੁੱਖ ਸੰਸਥਾਵਾਂ, ਸਵੈ-ਸੇਵੀ ਸੰਗਠਨਾਂ ਅਤੇ ਵਿੱਤੀ ਏਜੰਸੀਆਂ ਵੱਲੋਂ ਰਿਸਰਚ ਫੈਲੋਸ਼ਿਪ ਵੀ ਪ੍ਰਦਾਨ ਕੀਤੀ ਜਾਂਦੀ ਹੈ
ਸਮਾਜਿਕ ਕੰਮ ਦੇ ਤਹਿਤ ਕਾਰੋਬਾਰੀ ਨਜ਼ਰੀਏ ਨਾਲ ਵਿਕਸਿਤ ਛੇ ਪ੍ਰਣਾਲੀਆਂ ਦੇ ਜ਼ਰੀਏ ਲੋਕਾਂ ਦੀ ਮੱਦਦ ਕੀਤੀ ਜਾਂਦੀ ਹੈ ਇਹ ਹਨ- ਸਮਾਜਿਕ ਵਿਅਕਤਿਕ ਕੰਮ, ਸਮੂਹ ਸਮਾਜਿਕ ਕੰਮ, ਕੰਮਿਊਨਿਟੀ ਸੰਗਠਨ, ਸਮਾਜ ਕਲਿਆਣ  ਪ੍ਰਸ਼ਾਸਨ, ਸਮਾਜਿਕ ਕੰਮ ਰਿਸਰਚ ਤੇ ਸਮਾਜਿਕ ਕਿਰਿਆ

ਸਮਾਜਿਕ ਕੰਮ ਪਾਠਕ੍ਰਮ ਚਲਾਉਣ ਵਾਲੇ ਮੁੱਖ ਸਿੱਖਿਆ ਸੰਸਥਾਨ ਇਸ ਤਰ੍ਹਾਂ ਹਨ

  •  ਸਮਾਜ ਕਾਰਯ ਕਾਲਜ਼, ਇੰਦੌਰ
  • ਟਾਟਾ ਸਮਾਜਿਕ ਵਿਗਿਆਨ ਸੰਸਥਾਨ, ਮੁੰਬਈ
  • ਸਮਾਜਿਕ ਕਾਰਯ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ
  • ਉਦੈਪੁਰ ਸਕੂਲ ਆਫ਼ ਸੋਸ਼ਲ ਵਰਕ, ਰਾਜਸਥਾਨ ਵਿੱਦਿਆਪੀਠ, ਉਦੈਪੁਰ
  • ਡਿਪਾਰਟਮੈਂਟ ਆਫ਼ ਸੋਸ਼ਲ ਵਰਕ, ਪੰਜਾਬ ਯੂਨੀਵਰਸਿਟੀ, ਪਟਿਆਲਾ
  • ਡਿਪਾਰਟਮੈਂਟ ਆਫ਼ ਸੋਸ਼ਲ ਵਰਕ, ਕਾਸ਼ੀ ਵਿੱਦਿਆਪੀਠ, ਵਾਰਾਣਸੀ
  • ਡਿਪਾਰਟਮੈਂਟ ਆਫ਼ ਸੋਸ਼ਲ ਵਰਕ, ਲਖਨਊ ਯੂਨੀਵਰਸਿਟੀ, ਲਖਨਊ
  • ਦਿੱਲੀ ਯੂਨੀਵਰਸਿਟੀ, ਦਿੱਲੀ
  • ਕਾਸ਼ੀ ਵਿੱਦਿਆਪੀਠ, ਵਾਰਾਣਸੀ

ਪ੍ਰਸਿੱਧ ਖਬਰਾਂ

To Top