ਦੇਸ਼

ਸਰਕਾਰਾਂ ਨੂੰ ਬਦਲਣ ‘ਚ ਦੇਰ ਨਹੀਂ ਕਰਦੀ ਜਨਤਾ

ਗਡਕਰੀ ਦਾ ਸੀਜੇਆਈ ਨੂੰ ਜਵਾਬ
ਨਵੀਂ ਦਿੱਲੀ,  (ਏਜੰਸੀ) ਸੁਪਰੀਮ ਕੋਰਟ ਦੇ ਮੁੱਖ ਜੱਜ ਟੀ. ਐਸ. ਠਾਕੁਰ ਦੇ ਬਿਆਨ ‘ਤੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ਉਨ੍ਹਾਂ ਕਿਹਾ ਕਿ ਸੰਵਿਧਾਨ ਅਨੁਸਾਰ ਹੀ ਦੇਸ਼ ਚਲਾਉਣ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਤਿੰਨਾਂ ਦੇ ਕਾਰਜ ਖੇਤਰ ਨੂੰ ਵਿਧੀ ਅਨੁਸਾਰ ਵੰਡਿਆ ਗਿਆ ਹੈ ਮੁੱਖ ਜੱਜ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਪਰ ਵਿਧਾਨਪਾਲਿਕਾ ਜਾਂ ਕਾਰਜਪਾਲਿਕਾ ‘ਤੇ ਉਂਗਲੀ ਚੁੱਕਣੀ ਕਿੱਥੋਂ ਤੱਕ ਜਾਇਜ਼ ਹੈ

ਗਡਕਰੀ ਨੇ ਕਿਹਾ ਕਿ ਜੇਕਰ ਸ਼ਾਸਨ ਦਾ ਕੋਈ ਵੀ ਅੰਗ ਆਪਣੀ ਹੱਦ ਦੀ ਦੁਰਵਰਤੋਂ ਕਰਦਾ ਹੈ, ਤਾਂ ਇਹ ਲੋਕਤੰਤਰ ਲਈ ਸ਼ੁੱਭ ਸੰਕੇਤ ਨਹੀਂ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਨ ‘ਚ ਸੁਪਰੀਮ ਕੋਰਟ ਲਈ ਬਹੁਤ ਸਨਮਾਨ ਹੈ ਪਰ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਜੇਕਰ ਚੁਣੀਆਂ ਗਈਆਂ ਸਰਕਾਰਾਂ ਠੀਕ ਢੰਗ ਨਾਲ ਕੰਮ ਨਹੀਂ ਕਰਦੀਆਂ ਹਨ  ਤਾਂ ਜਨਤਾ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕਰ ਦਿੰਦੀ ਹੈ

ਮੁੱਖ ਜੱਜ ਦੇ ਮਨ ‘ਚ ਜੇਕਰ ਕਿਸੇ ਵਿਸ਼ੇ ਨੂੰ ਲੈ ਕੇ ਸ਼ੱਕ ਹੈ ਤਾਂ ਉਹ ਵਿਧਾਇਕਾ ਤੇ ਕਾਰਜਪਾਲਿਕਾ ਨਾਲ ਮਿਲ ਕੇ ਬੈਠ ਕੇ ਕਰ ਸਕਦੇ ਹਨ ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਟੀ. ਐਸ. ਠਾਕੁਰ ਨੇ ਕਿਹਾ ਸੀ ਕਿ ਸਰਕਾਰਾਂ ਆਪਣਾ ਕੰਮਕਾਜ ਕਰਨ ‘ਚ ਨਾਕਾਮ ਹੋ ਰਹੀਆਂ ਹਨ ਲਿਹਾਜਾ ਨਿਆਂਪਾਲਿਕਾ ਨੂੰ ਦਖ਼ਲ ਦੇਣਾ ਪੈਂਦਾ ਹੈ

ਪ੍ਰਸਿੱਧ ਖਬਰਾਂ

To Top