ਸੰਪਾਦਕੀ

ਸਰਕਾਰੀ ਫੈਸਲੇ’ਤੇ ਪਰਿਵਾਰਕ ਕਲੇਸ਼

ਉੱਤਰ ਪ੍ਰਦੇਸ਼ ਦੀ ਸਪਾ ਸਰਕਾਰ ਚੋਣ ਰਾਜਨੀਤੀ ਅਤੇ ਸਾਫ਼ ਸੁਥਰੇ ਸ਼ਾਸਨ-ਪ੍ਰਸ਼ਾਸਨ ‘ਚ ਸੁਧਾਰ ਦੀ ਦੁਵਿਧਾ ‘ਚੋਂ ਗੁਜਰ ਰਹੀ ਹੈ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਫੈਸਲਿਆਂ ਨੂੰ ਜਿਸ ਤਰ੍ਹਾਂ ਉਨ੍ਹਾਂ ਦੇ ਪਿਤਾ ਮੁਲਾਇਮ ਸਿੰਘ ਯਾਦਵ ਵੱਲੋਂ ਪਲਟਿਆ ਜਾ ਰਿਹਾ ਹੈ ਉਸ ਤੋਂ ਅਜਿਹਾ ਜਾਪਦਾ ਹੈ ਕਿ ਨਵੀਂ ਸੋਚ ਵਾਲੀ ਨਵੀਂ ਪੀੜ੍ਹੀ ਚੋਣ ਰਾਜਨੀਤੀ ਨੂੰ ਚੁਣੌਤੀ ਦੇਣ ਦੇ ਸਮਰੱਥ ਨਹੀਂ ਹੋ ਸਕੀ ਭ੍ਰਿਸ਼ਟਾਚਾਰ ਦੇਸ਼ ਅੰਦਰ ਅਜੇ ਵੀ ਵੱਡੀ ਸਮੱਸਿਆ ਹੈ ਅਖਿਲੇਸ਼ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਘਿਰੇ ਦੋ ਮੰਤਰੀਆਂ ਨੂੰ ਬਰਖ਼ਾਸਤ ਕੀਤਾ ਗਿਆ ਸੀ ਜਿਨ੍ਹਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ ਇਸੇ ਤਰ੍ਹਾਂ ਸੀਐਮਓ ਅਗਵਾ ਕਾਂਡ ‘ਚ ਇੱਕ ਮੰਤਰੀ ਦਾ ਨਾਂਅ ਆਉਣ ‘ਤੇ ਉਸ ਤੋਂ ਅਸਤੀਫ਼ਾ ਲਿਆ ਗਿਆ, ਜਿਸ ਨੂੰ ਦੁਬਾਰਾ ਮੰਤਰੀ ਮੰਡਲ ‘ਚ ਸ਼ਾਮਲ ਕੀਤਾ ਗਿਆ ਅਪਰਾਧਿਕ ਮਾਮਲਿਆਂ ‘ਚ ਦੇਸ਼ ਭਰ ‘ਚ ਚਰਚਾ ‘ਚ ਰਾਜੂ ਭਈਆ ਨੂੰ ਅਖਿਲੇਸ਼ ਯਾਦਵ ਦੇ ਨਾ ਚਾਹੁੰਦਿਆਂ ਪਾਰਟੀ ‘ਚ ਸ਼ਾਮਲ ਕੀਤਾ ਗਿਆ ਫੈਸਲਿਆਂ ਦੀ ਅਦਲਾ-ਬਦਲੀ ਸਿਰਫ਼ ਸਰਕਾਰ ਦੇ ਕੱਚੇਪਣ ਦਾ ਹੀ ਸਬੂਤ ਨਹੀਂ ਸਗੋਂ ਇਹ ਰਾਜਨੀਤਿਕ ਸੁਧਾਰ ਨੂੰ ਰੋਕਣ ਦੀ ਕੋਸ਼ਿਸ਼ ਨੂੰ ਸਪੱਸ਼ਟ ਪੇਸ਼ ਕਰਦੀ ਹੈ ਲੰਮੇ ਸਮੇਂ ਤੋਂ ਉੱਤਰ ਪ੍ਰਦੇਸ਼ ਸਿਆਸਤ ਦੇ ਅਪਰਾਧੀਕਰਨ ਲਈ ਚਰਚਾ ‘ਚ ਰਹਿ ਚੁੱਕਾ ਹੈ ਪਿਛਲੀ ਵਾਰ ਅਖਿਲੇਸ਼ ਦਾ ਚਿਹਰਾ ਸਪਾ ਨੂੰ ਸਰਕਾਰ ‘ਚ ਲਿਆਉਣ ਲਈ ਵੱਡੀ ਭੂਮਿਕਾ ਨਿਭਾ ਗਿਆ ਸੀ ਯੂਪੀ ਦੀ ਜਨਤਾ ਸੁਧਾਰ ਚਾਹੁੰਦੀ ਹੈ ਪਰ ਚੋਣ ਰਾਜਨੀਤੀ ਤੇ ਪਰਿਵਾਰਕ ਕਲੇਸ਼ ਨੇ ਸਰਕਾਰ ਦੀ ਲੋਕ ਹਿਤੈਸ਼ੀ ਮੁਹਿੰਮ ‘ਚ ਰੁਕਾਵਟ ਪੈਦਾ ਕੀਤੀ ਹੈ ਇਨ੍ਹਾਂ ਘਟਨਾਵਾਂ ‘ਚ ਮੁਲਾਇਮ ਸਿੰਘ ਦੀ ਮਨਸ਼ਾ ਸਾਫ਼ ਹੈ ਕਿ ਉਹ ਵਿਧਾਨ ਸਭਾ ਚੋਣਾਂ ‘ਚ ਪਾਰਟੀ ‘ਚ ਇੱਕਜੁਟਤਾ ਕਾਇਮ ਰੱਖਣ ਲਈ ਬਗਾਵਤ ਦੀਆਂ ਸੰਭਾਵਨਾਵਾਂ ਖਤਮ ਕਰਨ ‘ਚ ਲੱਗੇ ਹੋਏ ਹਨ  ਨਤੀਜੇ ਵਜੋਂ  ਅਖਿਲੇਸ਼ ‘ਟ੍ਰੈਜਡੀ ਕਿੰਗ’ ਦੇ ਰੂਪ ‘ਚ ਉੱਭਰ ਰਹੇ ਹਨ ਅਜਿਹੇ ਹਾਲਾਤਾਂ ‘ਚ ਪਾਰਟੀ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਸਾਫ਼ ਸੁਥਰੀ ਰਾਜਨੀਤੀ ਤੇ ਠੋਸ ਫੈਸਲਿਆਂ ਵਾਲੀ ਸਰਕਾਰ ਦਾ ਅਕਸ ਜਨਤਾ ਅੱਗੇ ਪੇਸ਼ ਕਰਨਾ ਔਖਾ ਹੋਵੇਗਾ ਪਾਰਟੀ ਬਚਾਉਣਾ, ਸਰਕਾਰ ਚਲਾਉਣਾ ਤੇ ਚੋਣਾਂ ਲੜਨੀਆਂ, ਤਿੰਨੇ ਕਾਰਜਾਂ ਨੂੰ ਇੱਕ ਦੂਜੇ ਤੋਂ ਵੱਖ ਕਰਨਾ ਬੜਾ ਔਖਾ ਕਾਰਜ ਹੈ ਜਿਸ ਵਾਸਤੇ ਮੁਲਾਇਮ ਸਿੰਘ ਯਾਦਵ ਤੇ ਅਖਿਲੇਸ਼ ਯਾਦਵ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ ਸਪਾ ਤੇ ਸਰਕਾਰ ਅੱਜ ਬਰਕਰਾਰ ਹਨ ਪਰ ਫੈਸਲਿਆਂ ਦੀ ਅਦਲਾ-ਬਦਲੀ ‘ਚ ਅਖਿਲੇਸ਼ ਦੇ ਚਿਹਰੇ ਦਾ ਪ੍ਰਭਾਵ ਕਮਜ਼ੋਰ ਹੋ ਸਕਦਾ ਹੈ ਇਹ ਹਕੀਕਤ ਹੈ ਕਿ ਰਾਜਨੀਤੀ ‘ਚ ਅਜੇ ਤਾਈਂ ਚੋਣਾਂ ਭਾਵੇਂ ਲੋਕ ਸਭਾ ਦੀਆਂ ਹੋਣ ਜਾਂ ਰਾਜ ਸਭਾ ਦੀਆਂ ਹੋਣ ਅਗਵਾਈ ਦਾ ਮਹੱਤਵ ਬਣਿਆ ਹੋਇਆ ਹੈ ਖਾਸਕਰ ਭਾਜਪਾ ਨੇ ਲੋਕ ਸਭਾ ਚੋਣਾਂ ‘ਚ ਨਰਿੰਦਰ ਮੋਦੀ, ਬਿਹਾਰ ‘ਚ ਆਰਜੇਡੀ ਨੇ ਨਿਤਿਸ਼ ਕੁਮਾਰ ਨੂੰ ਪ੍ਰਭਾਵਸ਼ਾਲੀ ਚਿਹਰੇ ਵਜੋਂ ਉਤਾਰ ਕੇ ਸਫ਼ਲਤਾ ਪ੍ਰਾਪਤ ਕੀਤੀ ਹੈ ਪੰਜਾਬ ‘ਚ ਅਕਾਲੀ ਦਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਛੇਵੀਂ ਵਾਰ ਤੇ ਕਾਂਗਰਸ ਅਮਰਿੰਦਰ ਸਿੰਘ ਨੂੰ ਦੁਬਾਰਾ ਸੀਐੱਮ ਅਹੁਦੇ ਦੇ ਚਿਹਰੇ ਵਜੋਂ ਉਭਾਰ ਰਹੇ ਹਨ ਮੁਲਾਇਮ ਸਿੰਘ ਯਾਦਵ ਸਿਆਸਤ ਦੇ ਇਸ ਰੁਝਾਨ ਨੂੰ ਨਜਰਅੰਦਾਜ਼ ਨਹੀਂ ਕਰ ਸਕਦੇ

ਪ੍ਰਸਿੱਧ ਖਬਰਾਂ

To Top