ਸੰਪਾਦਕੀ

ਸਰਕਾਰੀ ਲਾਪ੍ਰਵਾਹੀ ਦੇ ਸ਼ਿਕਾਰ ਮਾਸੂਮ

ਅੰਮ੍ਰਿਤਸਰ ਦੇ ਅਟਾਰੀ ਇਲਾਕੇ ‘ਚ ਇੱਕ ਸਕੂਲੀ ਬੱਸ ਨਹਿਰ ‘ਚ ਡਿੱਗਣ ਨਾਲ 7 ਮਾਸੂਮ ਵਿਦਿਆਰਥੀਆਂ ਦੀ ਖੌਫ਼ਨਾਕ ਹਾਦਸੇ ‘ਚ ਮੌਤ ਸਰਕਾਰ ਤੇ ਪ੍ਰਸ਼ਾਸਨ ਤੇ ਲਾਪ੍ਰਵਾਹੀ ਦਾ ਨਤੀਜਾ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਕਹਿ ਰਹੇ ਹਨ ਕਿ ਹਾਦਸੇ ਦੇ ਕਸੂਰਵਾਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਉਨ੍ਹਾਂ ਦਾ ਇਸ਼ਾਰਾ ਬੱਸ ਚਲਾਉਣ ਵਾਲੇ ਡਰਾਇਵਰ ਜਾਂ ਸਕੂਲ ਮੈਨੇਜ਼ਮੈਂਟ ਵੱਲ ਹੈ ਪਰ ਡਿਪਟੀ ਕਮਿਸ਼ਨਰ ਇਹ ਕਿਵੇਂ ਭੁੱਲ ਰਹੇ ਹਨ ਕਿ ਹਾਦਸੇ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੈ ਇਲਾਕੇ ਦੇ ਲੋਕਾਂ ਵੱਲੋਂ ਵਾਰ-ਵਾਰ ਧਿਆਨ ‘ਚ ਲਿਆਉਣ ਦੇ ਬਾਵਜ਼ੂਦ ਡਿਫੈਂਸ ਨਹਿਰ ਦੀ ਟੁੱਟੀ ਰੇਲਿੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਇਲਾਕੇ ਨਾਲ ਸਬੰਧਤ ਕੈਬਨਿਟ ਮੰਤਰੀ ਸਿਆਸੀ ਸਰਗਰਮੀਆਂ ‘ਚ ਰੁੱਝੇ ਰਹੇ ਪਰ ਉਨ੍ਹਾਂ ਪੇਂਡੂਆਂ ਦੀ ਮੰਗ ਵੱਲ ਕਦੇ ਧਿਆਨ ਨਹੀਂ ਦਿੱਤਾ ਸਿਰਫ਼ ਨੀਲੇ ਕਾਰਡ ਬਣਾਉਣ ਜਾਂ ਪੈਨਸ਼ਨਾਂ ਵੰਡਣੀਆਂ ਹੀ ਸਰਕਾਰਾਂ ਦਾ ਕੰਮ ਨਹੀਂ ਸਗੋਂ ਪਿੰਡਾਂ ਦੀਆਂ ਟੁੱਟੀਆਂ ਪੁਲੀਆਂ ਤੇ ਪੁਲਾਂ ਦੀਆਂ ਟੁੱਟੀਆਂ ਰੇਲਿੰਗਾਂ ਸਹੀ ਕਰਵਾਉਣਾ ਵੀ ਸਰਕਾਰ ਦਾ ਕੰਮ ਹੈ ਪਤਾ ਨਹੀਂ ਕਿੰਨੀ ਵਾਰ ਅਖ਼ਬਾਰਾਂ ‘ਚ ਪੁਲਾਂ ਦੀਆਂ ਟੁੱਟੀਆਂ ਰੇਲਿੰਗਾਂ ਦੀਆਂ ਤਸਵੀਰਾਂ ਛਪਦੀਆਂ ਹਨ ਪਰ ਸਰਕਾਰ ਇਹੀ ਮੰਨ ਲੈਂਦੀ ਹੈ ਕਿ ਅਖ਼ਬਾਰਾਂ ਨੇ ਤਾਂ  ਇਹ ਛਾਪਣਾ ਹੀ ਹੁੰਦਾ ਹੈ ਜੇਕਰ ਟ੍ਰੈਫਿਕ ਪੁਲਿਸ ਸੁਚੇਤ ਹੁੰਦੀ ਤਾਂ ਵੀ ਇਹ ਹਾਦਸਾ ਟਲ਼ ਸਕਦਾ ਸੀ ਟ੍ਰੈਫਿਕ ਪੁਲਿਸ ਕੋਲ ਏਨਾ ਸਮਾਂ ਕਿੱਥੋਂ ਕਿ ਸਕੂਲਾਂ ਦੀਆਂ ਬੱਸਾਂ ਬਾਰੇ ਕੋਈ ਰਿਕਾਰਡ ਚੈੱਕ ਕੀਤਾ ਜਾਵੇ ਜਿਹੜੀ ਬੱਸ ਸਕੂਲ ਦੇ ਰਿਕਾਰਡ ਵਿੱਚ ਹੀ ਨਹੀਂ ਉਸ ਬਾਰੇ ਟ੍ਰੈਫਿਕ ਪੁਲਿਸ ਕਾਰਵਾਈ ਕਰ ਸਕਦੀ ਸੀ ਇੱਕ ਠੇਕੇਦਾਰ ਵੱਲੋਂ ਬੱਸ ਬਾਹਰੋਂ ਬਾਹਰ ਚਲਾਉਣ ਕਰਕੇ ਹੀ ਇੱਕ ਅਜਿਹਾ ਵਿਅਕਤੀ ਡਰਾਇਵਰ ਬਣ ਗਿਆ ਜੋ ਹੱਦ ਦਰਜ਼ੇ ਦਾ ਨਸ਼ੱਈ ਸੀ ਪ੍ਰਸ਼ਾਸਨਿਕ ਸੁਸਤੀ ਦਾ ਹੀ ਆਲਮ ਹੈ ਕਿ ਲੋਕ ਖਤਰਨਾਕ ਹਾਲਾਤਾਂ ‘ਚ ਆਪਣੀ ਜਾਨ ਆਪ ਬਚਾਉਂਦੇ ਹਨ ਇੱਕ ਮੰਤਰੀ ਕਹਿ ਰਹੇ ਹਨ ਕਿ ਬੱਚਿਆਂ ਦੇ ਮਾਪਿਆਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ ਮੰਤਰੀ ਦਾ ਇਸ਼ਾਰਾ ਮੁਆਵਜ਼ੇ ਵੱਲ ਹੈ ਲੋਕਾਂ ਨੂੰ ਮੁਆਵਜ਼ੇ ਦੀ ਨਹੀਂ ਸਭ ਤੋਂ ਵੱਡੀ ਲੋੜ ਪੁਖ਼ਤਾ ਪ੍ਰਬੰਧਾਂ ਦੀ ਹੈ ਮੁਆਵਜ਼ਾ ਪਹਿਲਾਂ ਵੀ ਸੈਂਕੜੇ ਹਾਦਸਿਆਂ ‘ਚ ਦਿੱਤਾ ਜਾ ਚੁੱਕਾ ਹੈ ਪਰ ਹਾਦਸੇ ਨਹੀਂ ਰੁਕੇ ਮੁਆਵਜ਼ਾ ਵੰਡਣ ਨਾਲ ਗੱਲ ਖਤਮ ਨਹੀਂ ਹੁੰਦੀ  ਦੁਖੀ ਮਾਪਿਆਂ ਦੇ ਹੰਝੂ ਪੈਸਿਆਂ ਨਾਲ ਨਹੀਂ ਰੁਕਦੇ  ਆਮ ਤੌਰ ‘ਤੇ ਇਹੀ ਹੁੰਦਾ ਆ ਰਿਹਾ ਹੈ ਕਿ ਹਾਦਸੇ ਦਾ ਅਸਰ ਕੁਝ ਦਿਨ ਹੀ ਹੁੰਦਾ ਹੈ ਸਰਕਾਰਾਂ ਭੁੱਲ-ਭੁਲਾ ਜਾਂਦੀਆਂ ਹਨ ਤੇ ਕੋਈ ਹੋਰ ਹਾਦਸਾ ਵਾਪਰ ਜਾਂਦਾ ਹੈ  ਹੁਣ ਬਿਹਤਰ ਗੱਲ ਇਹੀ ਹੈ ਕਿ ਸਰਕਾਰ ਉਨ੍ਹਾਂ ਹਜ਼ਾਰਾਂ ਟੁੱਟੇ ਪੁਲਾਂ ਤੇ ਟੁੱਟੀਆਂ ਰੇਲਿੰਗ ਵੱਲ ਧਿਆਨ ਦੇਵੇ ਤਾਂ ਕਿ ਦੁਬਾਰਾ ਅਜਿਹਾ ਹਾਦਸਾ ਹੋਰ ਨਾ ਵਾਪਰੇ ਟ੍ਰੈਫਿਕ ਵਿਭਾਗ ਵੀ ਮਾਸੂਮਾਂ ਪ੍ਰਤੀ ਆਪਣੀ ਜਿੰਮੇਵਾਰੀ ਨਿਭਾ ਕੇ ਸਕੂਲਾਂ ਦੇ ਢਾਂਚੇ ਨੂੰ ਚੁਸਤ-ਦੁਰਸਤ ਕਰੇ

ਪ੍ਰਸਿੱਧ ਖਬਰਾਂ

To Top