Breaking News

ਸਰਕਾਰ ਆਉਣ ਦਿਓ, ਭੂਮਾਫ਼ੀਏ ਤੇ ਗੁੰਡਿਆਂ ਦੀ ਖੈਰ ਨਹੀਂ : ਮਾਇਆਵਤੀ

ਲਖਨਊ। ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਮਥੁਰਾ ਕਾਂਡ ਲਈ ਸੱਤਾਧਾਰੀ ਸਮਾਜਵਾਦੀ ਪਾਰਟੀ ਤੇ ਭਾਜਪਾ ਨੂੰ ਸਿੱਧੇ ਤੌਰ ‘ਤੇ ਜਿੰਮੇਵਾਰ ਠਹਿਰਾਉਂਦਿਆਂ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਨਿੱਜੀ ਜਾਂ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕਰਨ ਵਾਲੇ ਅਤੇ ਭ੍ਰਿਸ਼ਟਾਚਾਰੀ ਜੇਲ੍ਹ ‘ਚ ਹੋਣਗੇ।
ਕੁਮਾਰੀ ਮਾਇਆਵਤੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਮੀਡੀਆ ਦੇ ਮਾਧਿਅਮ ਨਾਲ ਦੱਸ ਦੇਣਾ ਚਾਹੁੰਦੀ ਹਾਂ ਕਿ 2017 ‘ਚ ਰਾਜ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਗੁੰਡੇ, ਮਾਫ਼ੀਆ, ਭ੍ਰਿਸ਼ਟਾਚਾਰੀ ਤੇ ਜਾਇਦਾਦਾਂ ‘ਤੇ ਕਬਜ਼ੇ ਕਰਨ ਵਾਲਿਆਂ ਦਾ ਟਿਕਾਣਾ ਜੇਲ੍ਹ ਹੋਵੇਗਾ।

ਪ੍ਰਸਿੱਧ ਖਬਰਾਂ

To Top