ਦਿੱਲੀ

ਸਰਜਰੀ ਹੋਣ ਤੋਂ ਬਾਅਦ ਦਿੱਲੀ ਪਰਤੇ ਕੇਜਰੀਵਾਲ

ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ ਪ੍ਰੇਸ਼ਾਨ ਕਰਨ ਵਾਲੀ ਖੰਘ ਤੋਂ ਛੁਟਕਾਰਾ ਪਾਉਣ ਲਈ ਬੰਗਲੌਰ ‘ਚ ਗਲ਼ ਦੀ ਸਰਜਰੀ ਕਰਾਉਣ ਤੋਂ ਬਾਅਦ ਅੱਜ ਕੌਮੀ ਰਾਜਧਾਨੀ ਦਿੱਲੀ ਪਰਤੇ। ਉਹ 13 ਸਤੰਬਰ ਨੂੰ ਬੰਗਲੌਰ ਗਏ ਸਨ ਜਿੱਥੇ ਇੱਕ ਦਿਨ ਬਾਅਦ ਹੀ ਉਨ੍ਹਾਂ ਦੀ ਸਰਜਰੀ ਹੋਈ। ਭਾਜਪਾ ਅਤੇ ਕਾਂਗਰਸ ਨੇ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਅਜਿਹੇ ਸਮੇਂ ‘ਚ ਰਾਸ਼ਟਰੀ ਰਾਜਧਾਨੀ ਤੋਂ ਬਾਹਰ ਰਹਿਣ ਨੂੰ ਲੈ ਕੇ ਆਲੋਚਨਾ ਕੀਤੀ ਜਦੋਂ ਕਿ ਦਿੱਲੀ ਡੇਂਗੂ ਅਤੇ ਚਿਕਨਗੁਨੀਆ ਦੀ ਗ੍ਰਿਫ਼ਤ ‘ਚ ਹੈ। ਸਿਸੋਦੀਆ ਨੂੰ ਵੀ ਫਿਨਲੈਂਡ ਤੋਂ ਵਾਪਸ ਦਿੱਲੀ ਆਉਣਾ ਹੈ, ਜਿੱਥੇ ਉਹ ਉਥੋਂ ਦੀ ਸਿੱਖਿਆ ਪ੍ਰਣਾਲੀ ਨੂੰ ਸਮਝਣ ਲਈ ਗਏ ਹੋਏ ਹਨ।

ਪ੍ਰਸਿੱਧ ਖਬਰਾਂ

To Top