Breaking News

ਸਰਹੱਦ ਤੋਂ ਇੱਕ ਕਿੱਲੋ ਹੈਰੋਇਨ ਤੇ ਦੋ ਪਾਕਿ ਸਿਮ ਬਰਾਮਦ

ਸਤਪਾਲ ਥਿੰਦ
ਫਿਰੋਜ਼ਪੁਰ,
ਭਾਰਤ-ਪਾਕਿ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੀ 105 ਬਟਾਲੀਅਨ ਨੇ ਐਤਵਾਰ ਦੀ ਸਵੇਰੇ ਸਪੈਸ਼ਲ ਸਰਚ ਅਪ੍ਰੇਸ਼ਨ ਦੇ ਦੌਰਾਨ ਇੱਕ ਕਿੱਲੋ ਹੈਰੋਇਨ ਤੇ ਦੋ ਪਾਕਿਸਤਾਨੀ ਸਿਮ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ। ਜਾਣਕਾਰੀ ਦਿੰਦਿਆਂ ਸੀਮਾ ਸੁਰੱਖਿਆ ਬਲ ਪੰਜਾਬ ਫਰੰਟ ਦੇ ਡੀਆਈਜੀ ਆਰ. ਐੱਸ. ਕਟਾਰੀਆ ਸੀਨੀਅਰ ਪਬਲਿਕ ਰਿਲੇਸ਼ਨ ਅਫਸਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਰਹੱਦੀ ਚੌਂਕੀ ਉਲੋ ਕੇ ਇਲਾਕੇ ‘ਚ ਕੁਝ ਪਾਕਿ ਤਸਕਰ ਹੈਰੋਇਨ ਤੇ ਮੋਬਾਇਲ ਸਿਮਾਂ ਭਾਰਤ ‘ਚ ਭੇਜਣ ਦੀ ਤਾਕ ‘ਚ ਹਨ। ਬੀਐੱਸਐੱਫ ਨੇ ਦੱਸਿਆ ਗੁਪਤ ਸੂਚਨਾ ਦੇ ਆਧਾਰ ‘ਤੇ ਜਵਾਨਾਂ ਵੱਲੋਂ ਸੈਕਟਰ ਦੀ ਸਰਹੱਦੀ ਚੌਂਕੀ ਉਲੋ ਕੇ ਇਲਾਕੇ ‘ਚ ਸਪੈਸ਼ਲ ਸਰਚ ਅਪ੍ਰੇਸ਼ਨ ਚਲਾਇਆ ਗਿਆ। ਇਸ ਅਪ੍ਰੇਸ਼ਨ ਦੌਰਾਨ ਸੀਮਾ ਸੁਰੱਖਿਆ ਬਲ ਨੂੰ ਇੱਕ ਕਿੱਲੋ ਹੈਰੋਇਨ ਤੇ ਦੋ ਪਾਕਿਸਤਾਨੀ ਮੋਬਾਇਲ ਫੋਨ ਦੀਆਂ ਸਿਮਾਂ ਬਰਾਮਦ ਹੋਈਆਂ ਹਨ।
ਸੀਮਾ ਸੁਰੱਖਿਆ ਬਲ ਪੰਜਾਬ ਫਰੰਟ ਦੇ ਡੀਆਈਜੀ ਆਰ. ਐੱਸ. ਕਟਾਰੀਆ ਸੀਨੀਅਰ ਪਬਲਿਕ ਰਿਲੇਸ਼ਨ ਅਫਸਰ ਨੇ ਦੱਸਿਆ ਕਿ ਸਰਹੱਦ ਤੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਕੀਮਤ 5 ਕਰੋੜ ਰੁਪਏ ਹੈ।

ਪ੍ਰਸਿੱਧ ਖਬਰਾਂ

To Top