ਦਿੱਲੀ

ਸਹਾਨਰਪੁਰ ‘ਚ ਅੰਬੇਡਕਰ ਦੀਆਂ ਮੂਰਤੀਆਂ ਨੂੰ ਤੋੜਿਆ, ਦੋ ਗ੍ਰਿਫ਼ਤਾਰ

ਸਹਾਰਨਪੁਰ। ਉੱਤਰ ਪ੍ਰਦੇਸ਼ ‘ਚ ਸਹਾਰਨਪੁਰ ਜ਼ਿਲ੍ਹੇ ਦੇ ਦੇਵਬੰਦ ਖੇਤਰ ‘ਚ ਅਸਮਾਜਿਕ ਤੱਤਾਂ ਵੱਲੋਂ ਨਿਰਮਾਣਅਧੀਨ ਬਾਬਾ ਸਾਹਿਬ ਡਾ. ਅੰਬੇਡਕਰ ਤੇ ਹਾਥੀਆਂ ਦੀਆਂ ਮੂਰਤੀਆਂ ਨੂੰ ਢਾਹ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੇ ਵਿਰੋਧ ‘ਚ ਦਲਿਤ ਸਮਾਜ ਦੇ ਲੋਕਾਂ ਨੇ ਹੰਗਾਮਾ ਕਰਦਿਆਂ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਿਸ ਸੂਤਰਾਂ ਅਨੁਸਾਰ ਨੂਰਪੁਰ ਨਾਲ ਲਗਦੇ ਪਿੰਡ ਲੱਛੀਪੁਰ ਪਿੰਡ ‘ਚ ਸ਼ਰਾਰਤੀ ਅਨਸਰਾਂ ਨੇ ਡਾ. ਭੀਮ ਰਾਓ ਅੰਬੇਡਕਰ ਤੇ ਹਾਥੀਆਂ ਦੀਆਂ ਨਿਰਮਾਣ ਅਧੀਨ ਮੂਰਤੀਆਂ ਨੂੰ ਤੋੜ ਦਿੱਤਾ। ਇਸ ਨਾਲ ਪਿੰਡ ‘ਚ ਤਣਾਅ ਪੈਦਾ ਹੋ ਿਗਆ ਤੇ ਭੀਮ ਸੈਨਾ ਤੇ ਨੇੜਲੇ ਇਲਾਕੇ ਦੇ ਦਲਿਤ ਸਮਾਜ ਦੇ ਲੋਕ ਮੌਕੇ ‘ਤੇ ਪੁੱਜ ਗਏ ਤੇ ਮੂਰਤੀਆਂ ਨੂੰ ਤੋੜਨ ਦੇ ਵਿਰੋਧ ‘ਚ ਹੰਗਾਮਾ ਸ਼ੁਰੂ ਕਰ ਦਿੱਤਾ।

ਪ੍ਰਸਿੱਧ ਖਬਰਾਂ

To Top