Uncategorized

ਸਾਇਨਾ ਕੁਆਰਟਰ ਫਾਈਨਲ ‘ਚ, ਬਾਕੀ ਭਾਰਤੀ ਬਾਹਰ

  • ਖਿਡਾਰਨ ਫਿਤ੍ਰਿਆਨੀ ਨੂੰ ਕੀਤਾ ਚਿੱਤ
  • ਦੂਜੇ ਗੇੜ ‘ਚ ਗੁੱਟਾ-ਪੋਨੱਪਾ ਦੀ ਜੋੜੀ ਹਾਰ ਨਾਲ ਹੋਈ ਬਾਹਰ

ਜਕਾਰਤਾ (ਏਜੰਸੀ) ਵਿਸ਼ਵ ਦੀ 8ਵੇਂ ਨੰਬਰ ਦੀ ਖਿਡਾਰਨ ਭਾਰਤ ਦੀ ਸਾਇਨਾ ਨੇਹਵਾਲ ਨੇ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਦਿਆਂ ਇੱਥੇ ਇੰਡੋਨੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ  ‘ਚ ਮਹਿਲਾ ਸਿੰਗਲ ਟੂਰਨਾਮੈਂਟ ‘ਚ ਅੱਠਵਾਂ ਦਰਜਾ ਪ੍ਰਾਪਤ ਸਾਇਨਾ ਨੇ ਘਰੇਲੂ ਇੰਡੋਨੇਸ਼ਆਈ ਖਿਡਾਰਨ ਫਿਤ੍ਰਿਆਨੀ ਨੂੰ ਸਿਰਫ਼ 32 ਮਿੰਟਾਂ ਤੱਕ ਚੱਲੇ ਮੁਕਾਬਲੇ ‘ਚ ਲਗਾਤਾਰ ਗੇਮਾਂ ‘ਚ 21-11, 21-10 ਨਾਲ ਹਰਾਇਆ ਸਾਇਨਾ ਦੀ ਵਿਸ਼ਵ ਦੀ 53ਵੀਂ ਰੈਂਕਿੰਗ ਦੀ ਖਿਡਾਰਨ ਫਿਤ੍ਰਿਆਨੀ ਖਿਲਾਫ਼ ਇਹ ਕੁੱਲ ਦੂਜੀ ਜਿੱਤ ਹੈ ਸਾਇਨਾ ਇਸ  ਸਾਲ ਏਸ਼ੀਆਈ ਚੈਂਪੀਅਨਸ਼ਿਪ ‘ਚ ਵੀ ਫਿਤ੍ਰਿਆਨੀ ਨੂੰ ਹਰਾ ਚੁੱਕੀ ਹੈ ਪਹਿਲੇ ਗੇੜ ‘ਚ ਸੰਘਰਸ਼ਪੂਰਨ ਜਿੱਤ ਤੋਂ ਬਾਅਦ ਸਾਇਨਾ ਨੇ ਦੂਜੇ ਰਾਊਂਡ ‘ਚ ਕਾਫ਼ੀ ਸ਼ਾਨਦਾਰ ਖੇਡ ਦਿਖਾਈ ਅਤੇ ਇੰਡੋਨੇਸ਼ੀਆਈ ਖਿਡਾਰਨ ਨੂੰ 15-7 ਅਤੇ ਫਿਰ 19-10 ਨਾਲ ਪਛਾੜ ਦਿੱਤਾ ਦੂਜੀ ਗੇਮ ‘ਚ ਵੀ ਭਾਰਤੀ ਖਿਡਾਰਨ ਨੇ ਸ਼ੁਰੂਆਤ ਤੋਂ ਹੀ ਵਾਧਾ ਬਣਾਈ ਰੱਖਿਆ ਅਤੇ ਲਗਾਤਾਰ ਚਾਰ ਅੰਕ ਲੈ ਕੇ 8-2 ਨਾਲ ਵਾਧਾ   ਲਿਆ ਅਤੇ ਇੱਕਤਰਫ਼ਾ ਅੰਦਾਜ਼ ‘ਚ 21-10 ਨਾਲ ਗੇਮ ਅਤੇ ਮੈਚ ਜਿੱਤਿਆ ਆਖਰੀ ਅੱਠ ‘ਚ ਉਸਦਾ ਮੁਕਾਬਲਾ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਅਤੇ ਖਾਸ ਵਿਰੋਧੀ ਸਪੇਨ ਦੀ ਕੈਰੋਲੀਨਾ ਮਾਰਿਨ ਅਤੇ ਜਪਾਨ ਦੀ ਅਕਾਨੇ ਯਾਮਾਗੁਚੀ ਵਿਚਕਾਰ ਮੈਚ ਦੀ ਜੇਤੂ ਨਾਲ ਹੋਵੇਗਾ
ਮਹਿਲਾ ਡਬਲਜ਼ ਦੇ ਦੂਜੇ ਗੇੜ ‘ਚ ਜਵਾਲਾ ਗੁੱਟਾ ਤੇ ਅਸ਼ਵਿਨੀ ਪੋਨੱਪਾ ਦੀ ਜੋੜੀ ਹਾਰ ਨਾਲ ਬਾਹਰ ਹੋ ਗਈ 10ਵੀਂ ਰੈਂਕਿੰਗ ਦੀ ਭਾਰਤੀ ਜੋੜੀ ਨੂੰ ਚੀਨ ਦੀ ਹੁਆਂਗ ਯਾਕਿਯੋਂਗ ਅਤੇ ਤਾਂਗ ਜਿਨਹੁਆ ਦੀ 25ਵੀਂ ਰੈਂਕਿੰਗ ਵਾਲੀ ਘੱਟ ਦਰਜਾ ਪ੍ਰਾਪਤ ਜੋੜੀ ਹੱਥੋਂ 33 ਮਿੰਟਾਂ ‘ਚ 9-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਜਿਹਾ ਹੀ ਹਾਲ ਪੁਰਸ਼ ਡਬਲਜ਼ ‘ਚ ਵੀ ਬੀ ਸੁਮਿਤ ਅਤੇ ਮਨੁ ਅੱਤਰੀ ਦੀ ਜੋੜੀ ਦਾ ਵੀ ਹੋਇਆ, ਜਿਹਨਾਂ ਨੂੰ ਦੂਜੇ ਗੇੜ ‘ਚ 6ਵਾਂ ਦਰਜਾ ਪ੍ਰਾਪਤ ਕੋ ਸੁੰਗ ਹਿਊਨ ਅਤੇ ਸ਼ਿਨ ਬੇਕ ਚੋਲ ਦੀ ਕੋਰੀਆਈ ਜੋੜੀ ਹੱਥੋਂ 29 ਮਿੰਟਾਂ ‘ਚ 18-21, 13-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ

ਪ੍ਰਸਿੱਧ ਖਬਰਾਂ

To Top