Breaking News

ਸਾਊਦੀ ਅਰਬ ‘ਚ ਫਸਿਆ ਕੋਈ ਭਾਰਤੀ ਮਜ਼ਦੂਰ ਨਹੀਂ ਰਹੇਗਾ ਭੁੱਖਾ : ਸੁਸ਼ਮਾ

ਨਵੀਂ ਦਿੱਲੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਸੰਸਦ ‘ਚ ਕਿਹਾ ਕਿ ਸਾਊਦੀ ਅਰਬ ‘ਚ ਫਸੇ ਬੇਰੁਜ਼ਗਾਰ ਭਾਰਤੀ ਮਜ਼ਦੂਰਾਂ ਨੂੰ ਵਾਧੂ ਭੋਜਨ ਮੁਹੱਈਆ ਕਰਵਾਇਆ ਗਿਆ ਹੈ ਅਤੇ ਸਰਕਾਰ ਦਾ ਪੂਰਾ ਯਤਨ ਹੈ ਕਿ ਉਥੇ ਕੋਈ ਵੀ ਮਜ਼ਦੂਰ ਭੁੱਖਾ ਨਾ ਰਹੇ।
ਸ੍ਰੀਮਤੀ ਸਵਰਾਜ ਨੇ ਲੋਕ ਸਭਾ ‘ਚ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਸਥਿਤੀ ‘ਤੇ ਨਿਗਾਹ ਰੱਖ ਰਹੀ ਹੈ। ਇਨ੍ਹਾਂ ਮਜ਼ਦੂਰਾਂ ਨੂੰ ਦੇਸ ਵਾਪਸ ਲਿਆਉਣ ਦਾ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਤੇ ਜਲਦ ਹੀ ਉਨ੍ਹਾਂ ਨੂੰ ਦੇਸ ਵਾਪਸ ਲਿਆਂਦਾ ਜਾਵੇਗਾ।

ਪ੍ਰਸਿੱਧ ਖਬਰਾਂ

To Top