Breaking News

ਸਾਊਦੀ ਅਰਬ : 800 ਭਾਰਤੀਆਂ ਨੇ ਗਵਾਈ ਨੌਕਰੀ, ਭੁੱਖਮਰੀ ਦੇ ਸ਼ਿਕਾਰ

ਸੁਸ਼ਮਾ ਵੱਲੋਂ ਹਰ ਸੰਭਵ ਮੱਦਦ ਦਾ ਐਲਾਨ
ਨਵੀਂ ਦਿੱਲੀ। ਸਾਊਦੀ ਅਰਬ ਦੇ ਸ਼ਹਿਰ ਜੇਹਾਦ ‘ਚ ਨੌਕਰੀ ਗਵਾ ਚੁੱਕੇ 800 ਦੇ ਕਰੀਬ ਭਾਰਤੀ ਕਾਮੇ ਕਥਿਤ ਤੌਰ ‘ਤੇ ਬੀਤੇ ਦਿਨ ਦਿਨਾਂ ਤੋਂ ਭੁੱਖਮਰੀ ਦੀ ਮਾਰ ਝੱਲ ਰਹੇ ਹਨ। ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਇਸ ਸਮੱਸਿਆ ਦਾ ਹੱਲ ਕੱਢਣ ਲਈ ਜਲਦ ਹੀ ਉਥੇ ਪੁੱਜਣ ਵਾਲੇ ਹਨ। ਉਧਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਸਾਊਦੀ ਅਰਬ ਸਥਿਤ ਭਾਰਤੀ ਦੂਤਘਰ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਇਨ੍ਹਾਂ ਭਾਰਤੀਆਂ ਨੂੰ ਖਾਣਾ ਮੁਹੱਈਆ ਕਰਵਾਉਣ। ਸੁਸ਼ਮਾ ਮੁਤਾਬਕ ਉਹ ਖੁਦ ਇਸ ਮਾਮਲੇ ‘ਤੇ ਨਜ਼ਰ ਰੱਖ ਰਹੇ ਹਨ ਤੇ ਹਰ ਘੰਟੇ ਅਪਡੇਟ ਲੈ ਰਹੇ ਹਨ।

ਪ੍ਰਸਿੱਧ ਖਬਰਾਂ

To Top