Uncategorized

ਸੁਪਰੀਮ ਕੋਰਟ ਵੱਲੋਂ ਸਲਵਾਟੋਰ ਨੂੰ ਇਟਲੀ ਜਾਣ  ਦੀ ਆਗਿਆ

ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਸਾਲ 2012 ‘ਚ ਕੇਰਲ ਤੱਟ ‘ਤੇ ਦੋ ਮਛੇਰਿਆਂ ਦੇ ਕਤਲ ਕਰਨ ਦੇ ਮੁਲਜ਼ਮ ਦੋ ਇਤਾਲਵੀ ਮਰੀਨਾਂ ‘ਚੋਂ ਇੱਕ ਸਾਲਵਾਟੋਰ ਗਿਰੋਨੋ ਨੂੰ ਜ਼ਮਾਨਤ ਸਬੰਧੀ ਸ਼ਰਤਾਂ ‘ਚ ਅੱਜ ਰਿਆਇਤ ਦਿੱਤੀ ਤੇ ਭਾਰਤ ਤੇ ਇਟਲੀ ਦਰਮਿਆਨ ਖੇਤਰ ਅਧਿਕਾਰ ਦੇ ਮਾਮਲੇ ‘ਤੇ ਕੌਮਾਂਤਰੀ ਵਿਚੋਲਗੀ ਟ੍ਰਿਬਿਊਨਲ ਦਾ ਫ਼ੈਸਲਾ ਲੈਣ ਤੱਕ ਉਸ ਨੂੰ ਆਪਣੇ ਦੇਸ ‘ਚ ਰਹਿਣ ਦੀ ਆਗਿਆ ਦਿੱਤੀ।
ਇੱਕ ਹੋਰ ਇਤਾਲਵੀ ਮਰੀਨ ਮੈਸਿਮਿਲਿਆਨੋ ਲਾਟੋਰ ਸਿਹਤ ਸਬੰਧੀ ਕਾਰਨਾਂ ਦੇ ਆਧਾਰ ‘ਤੇ ਪਹਿਲਾਂ ਹੀ ਇਟਲੀ ‘ਚ ਹਨ ਤੇ ਅਦਾਲਤ ਨੇ ਉਥੇ ਉਸ ਦੇ ਰਹਿਣ ਦੀ ਮਿਤੀ ਇਸ ਵਰ੍ਹੇ 30 ਸਤਬੰਰ ਤੱਕ ਲਈ ਹਾਲ ਹੀ ‘ਚ ਵਧਾ ਦਿੱਤੀ ਸੀ।

ਪ੍ਰਸਿੱਧ ਖਬਰਾਂ

To Top