Uncategorized

ਸੈਂਸੇਕਸ 365 ਅੰਕ, ਨਿਫ਼ਟੀ 120 ਅੰਕ ਚੜ੍ਹਿਆ

ਮੁੰਬਈ। ਵਿਦੇਸ਼ੀ ਬਾਜ਼ਾਰਾਂ ਤੋਂ ਮਿਲੇ ਸਕਾਰਾਤਮਕ ਸੰਕੇਤ ਦਰਮਿਆਨ ਬੈਂਕਿੰਗ ਤੇ ਸੂਚਨਾ ਤਕਨੀਕ ਖੇਤਰ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਦਮਦਾਰ ਖ਼ਰੀਦ ਨਾਲ ਅੱਜ ਘਰੇਲੂ ਸ਼ੇਅਰ ਬਾਜ਼ਾਰ ‘ਚ ਜ਼ਬਰਦਸਤ ਤੇਜ਼ੀ ਵੇਖੀ ਗਈ।
ਬੀਐੱਸਈ ਦਾ ਸੈਂਸੇਕਸ 126.63 ਅੰਕ ਚੜ੍ਹ ਕੇ ੨੫੪੩੨.੧੦ ਅੰਕ ਤੇ ਖੁੱਲ੍ਹਿਆ ਤੇ ਲਗਾਤਾਰ ਵਾਧਾ ਬਣਾਉਂਦਾ ਹੋਇਆ ਮੰਗਲਵਾਰ ਦੀ ਤੁਲਨਾ ‘ਚ 366.46 ਅੰਕ ਉੱਪਰ ੨੫੬੭੧.੯੩ ਅੰਕ ਤੱਕ ਪੁੱਜ ਗਿਆ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ 62.95 ਅੰਕ ਉੱਪਰ  ੭੮੧੧.੮੦ ਅੰਕ ਤੇ ਖੁੱਲ੍ਹਿਆ ਤੇ 119.55 ਅੰਕ ਮਜ਼ਬੂਤ ਹੋ ਕੇ ੭੮੬੮.੪੦ ਅੰਕ ‘ਤੇ ਪੁੱਜ ਗਿਆ।

ਪ੍ਰਸਿੱਧ ਖਬਰਾਂ

To Top