ਹਰਿਆਣਾ

ਸੰਭਾਵਿਤ ਜਾਟ ਰਾਖਵਾਂਕਰਨ ਅੰਦੋਲਨ: ਕਿਸੇ ਤਰ੍ਹਾਂ ਦੀ ਕੋਤਾਹੀ ਨਾ ਵਰਤਣ ਅਧਿਕਾਰੀ:ਡਿਪਟੀ ਕਮਿਸ਼ਨਰ

ਸਰਸਾ, (ਸੁਰਿੰਦਰ ਪਾਲ) ਸੰਭਾਵਿਤ ਜਾਟ ਰਾਖਵਾਂਕਰਨ ਅੰਦੋਲਨ ਦੇ ਮੱਦੇਨਜ਼ਰ ਕਾਨੂੰਨ ਅਤੇ ਸ਼ਾਂਤੀ ਪ੍ਰਬੰਧਾਂ ਲਈ ਸਾਰੇ ਅਧਿਕਾਰੀ ਆਪਸ ‘ਚ ਆਪਸੀ ਤਾਲਮੇਲ ਬਣਾ ਕੇ ਰੱਖਣ ਅਤੇ ਇਮਾਨਦਾਰੀ ਨਾਲ ਕੰਮ ਕਰਨ ਅਤੇ ਕਿਸੇ ਤਰ੍ਹਾਂ ਦੀ ਕੋਤਾਹੀ ਨਾ ਵਰਤਣ
ਉਕਤ ਹੁਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਸ਼ਰਨਦੀਪ ਕੌਰ ਬਰਾੜ ਨੇ ਅੱਜ ਮਿੰਨੀ ਸਕੱਤਰੇਤ ਦੇ ਮੀਟਿੰਗ ਰੂਮ ‘ਚ ਜ਼ਿਲ੍ਹਾ ਅਧਿਕਾਰੀਆਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੇ ਉਹਨਾਂ ਕਿਹਾ ਕਿ ਸਾਰੇ ਅਧਿਕਾਰੀ ਆਪਸ ‘ਚ ਤਾਲਮੇਲ ਰੱਖਣ ਅਤੇ ਕਿਤੇ ਕੋਈ ਘਟਨਾ ਵਾਪਰ ਰਹੀ ਹੋਵੇ ਤਾਂ ਉਸਦੀ ਸੂਚਨਾ ਤੁਰੰਤ ਇੱਕ-ਦੂਜੇ ਨੂੰ ਦੇਣ ਅਤੇ ਕਿਸੇ ਤਰ੍ਹਾਂ ਦੀ ਕੋਤਾਹੀ ਨਾ ਵਰਤਣ
ਉਹਨਾਂ ਏਡੀਸੀ ਨੂੰ ਕਿਹਾ ਕਿ ਉਹ ਕਾਨੂੰਨ ਵਿਵਸਥਾ ਬਣਾਉਣ ਲਈ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਤਾਇਨਾਤ ਰੱਖਣ ਅਤੇ ਯੋਜਨਾਬੱਧ ਤਰੀਕੇ ਨਾਲ ਸਾਰੇ ਲੋੜੀਂਦੇ ਪ੍ਰਬੰਧ ਪੂਰੇ ਰੱਖਣ
ਉਹਨਾਂ ਕਿਹਾ ਕਿ ਆਪਣੇ-ਆਪਣੇ ਉਪਮੰਡਲ ‘ਚ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪਿੰਡਾਂ ਦੇ ਨੰਬਰਦਾਰਾਂ ਅਤੇ ਸਰਪੰਚਾਂ ਦੇ ਮੋਬਾਇਲ ਨੰਬਰ ਰੱਖਣ ਅਤੇ ਸਿੱਧਾ ਉਹਨਾਂ ਨਾਲ ਸੰਪਰਕ ਕਰਨ ਅਤੇ ਪਿੰਡ ਪੱਧਰ ‘ਤੇ ਸ਼ਾਂਤੀ ਕਮੇਟੀ ਦੇ ਮੈਂਬਰਾਂ ਦਾ ਸਹਿਯੋਗ ਲੈਣ
ਮੀਟਿੰਗ ‘ਚ ਏਡੀਸੀ ਅਜੇ ਸਿੰਘ ਤੋਮਰ, ਐੱਸਡੀਐੱਮ ਡੱਬਵਾਲੀ ਸ੍ਰੀਮਤੀ ਸੰਗੀਤਾ ਤੇਤ੍ਰਵਾਲ, ਐੱਸਡੀਐੱਮ ਏਲਨਾਬਾਦ ਪ੍ਰਦੀਪ ਦਹੀਆ, ਐੱਸਡੀਐੱਮ ਸਰਸਾ ਪਰਮਜੀਤ ਸਿੰਘ ਚਹਿਲ, ਆਰਟੀਏ ਪ੍ਰਸ਼ਾਂਤ ਅਟਕਾਨ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਕਮ ਨਗਰਾਧੀਸ਼ ਪ੍ਰਿਤਪਾਲ ਸਿੰਘ, ਜੇਲ੍ਹ ਸੁਪਰਡੈਂਟ ਜੇਐੱਸ ਸੇਠੀ, ਜ਼ਿਲ੍ਹਾ ਮਾਲੀਆ ਅਧਿਕਾਰੀ ਅਮੀਚੰਦ ਸੈਣੀ, ਤਹਿਸੀਲਦਾਰ ਨੌਰੰਗਦਾਸ, ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲ ਰਾਜੇਸ਼ ਕੁਮਾਰ, ਸਿਵਲ ਸਰਜਨ ਡਾ. ਸੂਰਜਭਾਨ ਕੰਬੋਜ, ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਮਧੂ ਮਿੱਤਲ, ਜ਼ਿਲ੍ਹਾ ਆਯੂਰਵੈਦਿਕ ਅਧਿਕਾਰੀ ਡਾ. ਗਿਰੀਸ਼ ਚੌਧਰੀ, ਐੱਲਡੀਐੱਮ ਐੱਮਸੀ ਸ਼ਰਮਾ, ਜੀਐੱਮ ਡੀਆਈਸੀ ਓਪੀ ਨਿਆਲੂ ਸਮੇਤ ਸਾਰੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ

ਪ੍ਰਸਿੱਧ ਖਬਰਾਂ

To Top