Breaking News

ਸੰਯੁਕਤ ਰਾਸ਼ਟਰ ਮਹਾਂ ਸਭਾ : ਭਾਰਤ ਨੇ ਪਾਕਿ ਨੂੰ ਅੱਤਵਾਦੀ ਦੇਸ਼ ਗਰਦਾਨਿਆ

ਸੰਯੁਕਤ ਰਾਸ਼ਟਰ। ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਵੱਲੋਂ ਸੰਯੁਕਤ ਰਾਸ਼ਟਰ ਮਹਾਂਸਭਾ ‘ਚ ਕਸ਼ਮੀਰ ਦਾ ਮੁੱਦਾ ਚੁੱਕੇ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਭਾਰਤ ਨੇ ਪਾਕਿਸਤਾਨ ਨੂੰ ਇੱਕ ਅੱਤਵਾਦੀ ਦੇਸ਼ ਦੱਸਦਿਆਂ ਉਸ ‘ਤੇ ਦੋਸ਼ ਲਾਇਆ ਹੈ ਕਿ ਉਹ ਗੁਆਂਢੀ ਦੇਸ਼ਾਂ ਖਿਲਾਫ਼ ਅੱਤਵਾਦ ਨੂੰ ਉਤਸ਼ਾਹ ਦੇਣ ਲਈ ਅਰਬਾਂ ਡਾਲਰ ਖ਼ਰਚ ਕਰ ਰਿਹਾ ਹੈ।
ਸੰਯੁਕਤ ਰਾਸ਼ਟਰ ‘ਚ ਭਾਰਤ ਦੀ ਪ੍ਰਤੀਨਿਧੀ ਏਨਮ ਗੰਭੀਰ ਨੇ ਸ੍ਰੀ ਸ਼ਰੀਫ਼ ਦੇ ਭਾਸ਼ਣ ਨੂੰ ਪਾਖੰਡੀ ਕਰਾਰ ਦਿੰਦਿਆਂ ਸਖ਼ਤ ਪ੍ਰਤੀਕਿਰਿਆ ਪ੍ਰਗਟਾਈ ਹੈ।
ਉਨ੍ਹਾਂ ਕਿਹਾ ਕਿ ਕਈ ਅੱਤਵਾਦੀ ਪਾਕਿਸਤਾਨ ਦੀਆਂ ਸੜਕਾਂ ‘ਤੇ ਸਵਤੰਤਰ ਰੂਪ ਨਾਲ ਘੁੰਮ ਰਹੇ ਹਨ ਤੇ ਪਾਕਿਸਤਾਨ ਸਰਕਾਰ ਦੇ ਸਮਰਥਨ ਨਾਲ ਆਪਣੀ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਹੇ ਹਨ।
india-told-pakistan-a-terrorist-state

ਪ੍ਰਸਿੱਧ ਖਬਰਾਂ

To Top