ਪੰਜਾਬ

ਸੰਸਾਰ ਪ੍ਰਸਿੱਧ ਮੂਰਤੀਕਾਰ ਮਾਸਟਰ ਤਾਰਾ ਸਿੰਘ ਰਾਏਕੋਟੀ ਦਾ ਦੇਹਾਂਤ

ਰਾਏਕੋਟ,  (ਰਾਮ ਗੋਪਾਲ ਰਾਏਕੋਟੀ )
ਸੰਸਾਰ ਪ੍ਰਸਿੱਧ ਮੂਰਤੀਕਾਰ ਮਾਸਟਰ ਤਾਰਾ ਸਿੰਘ ਰਾਏਕੋਟੀ ਦਾ ਅੱਜ ਸਵੇਰੇ ਇੱਥੇ ਦੇਹਾਂਤ ਹੋ ਗਿਆ। ਉਹ 86 ਵਰਿਆਂ ਦੇ ਸਨ। ਜਿਕਰਯੋਗ ਹੈ ਕਿ ਮਾਸਟਰ ਤਾਰਾ ਸਿੰਘ ਜੀ ਆਪਣੀ ਮੂਰਤੀਆਂ ਬਨਾਉਣ ਦੀ ਕਲਾ ਨਾਲ ਸੰਸਾਰ ਭਰ ਵਿੱਚ ਪ੍ਰਸਿੱਧ ਸਨ। ਉਨਾਂ ਦੀ ਮੂਰਤੀਕਲਾ ਦਾ ਨਮੂਨਾ ਇਤਿਹਾਸਕ ਗੁਰੂਦੁਆਰਾ ਮੈਹਦੇਆਣਾ ਸਾਹਿਬ ਵਿਖੇ ਬਣੇ ਅਜਾਇਬ ਘਰ ਵਿਖੇ ਪ੍ਰਤੱਖ ਦੇਖਿਆ ਜਾ ਸਕਦਾ ਹੈ। ਜਿੱਥੇ ਉਹਨਾਂ ਪੂਰੀ ਸਿੱਖ ਅਰਦਾਸ ਨੂੰ ਸੰਜੀਵ ਕਰ ਦਿੱਤਾ ਹੋਇਆ ਹੈ। ਇਸ ਤੋਂ ਇਲਾਵਾ ਉਨਾਂ ਦੇਸ਼ ਦੇ ਵੱਖ ਵੱਖ ਸਥਾਨਾਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਆਪਣੀ ਕਲਾ ਦੀ ਛਾਪ ਛੱਡੀ। ਉਨਾਂ ਦਾ ਅੰਤਿਮ ਸਸਕਾਰ ਅੱਜ ਸਥਾਨਕ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।

ਪ੍ਰਸਿੱਧ ਖਬਰਾਂ

To Top