ਬਿਜਨਸ

ਸੰਸਾਰ ਬੈਂਕ ਨੇ ਹਟਾਇਆ ‘ਭਾਰਤ ਵਿਕਾਸਸ਼ੀਲ ਦੇਸ਼’ ਦਾ ਟੈਗ

ਵਾਸ਼ਿੰਗਟਨ। ਵਰਲਡ ਬੈਂਕ ਨੇ ਭਾਰਤ ਨੂੰ ਲੈ ਕੇ ਵਿਕਾਸਸ਼ੀਲ ਦੇਸ਼ਾਂ ਦਾ ਟੈਗ ਹਟਾ ਦਿੱਤਾ ਹੈ। ਹੁਣ ਭਾਰਤ ਲੋਅਰ ਮਿਡਲ ਇਨਕਮ ਕੈਟੇਗਰੀ ‘ਚ ਗਿਣਿਆ ਜਾਵੇਗਾ। ਭਾਰਤ ਨਵੀਂ ਵੰਡ ਤੋਂ ਬਾਅਦ ਜਾਂਬੀਆ, ਘਾਨਾ, ਗਵਾਟੇਮਾਲਾ, ਪਾਕਿਸਤਾਨ, ਬੰਗਲਾਦੇਸ਼ ਤੇ ਸ੍ਰੀਲੰਕਾ ਵਰਗੇ ਦੇਸ਼ ਦੀ ਸ਼੍ਰੇਣੀ ‘ਚ ਆ ਗਿਆ ਹੈ।  ਸਭ ਤੋਂ ਬੁਰੀ ਗੱਲ ਇਹ ਹੈ ਕਿ ਬ੍ਰਿਕਸ ਦੇਸ਼ਾਂ ‘ਚ ਭਾਰਤ ਨੂੰ ਛੱਡ ਕੇ ਚੀਨ, ਰੂਸ, ਦੱਖਣੀ ਅਫ਼ਰੀਕਾ ਤੇ ਬ੍ਰਾਜੀਲ ਅਪਰ ਮਿਡਲ ਇਨਕਮ ਸ਼੍ਰੇਣੀ ‘ਚ ਆਉਂਦੇ ਹਨ। ਹਾਲੇ ਤੱਕ ਲੋ ਤੇ ਮਿਡਲ ਇਨਕਮ ਵਾਲੇ ਦੇਸ਼ਾਂ ਨੂੰ ਵਿਕਾਸਸ਼ੀਲ ਅਤੇ ਹਾਈ ਇਨਕਮ ਵਾਲੇ ਦੇਸ਼ਾਂ ਨੂੰ ਵਿਕਸਿਤ ਦੇਸ਼ਾਂ ‘ਚ ਗਿਣਿਆ ਜਾਂਦਾ ਰਿਹਾ ਹੈ।
ਵਰਲਡ ਬੈਂਕ ਨੇ ਅਰਥਵਿਵਸਥਾ ਦੀ ਵੰਡੀ ਦੀਆਂ ਸ਼੍ਰੇਣੀਆਂ ਦੇ ਨਾਵਾਂ ‘ਚ ਬਦਲਾਅ ਕੀਤਾਹ ੈ। ਸੰਸਾਰ ਬੈਂਕ ਦੇ ਡਾਟਾ ਸਾਇੰਟਿਸਟ ਤਾਰਿਕ ਖੋਖਰ ਨੇ ਦੱਸਿਆ ਕਿ ਸਾਡੇ ਵਰਲਡ ਡਿਵੈਲਪਮੈਂਟ ਇੰਡੀਕੇਟਰਜ਼ ਪਬਲੀਕੇਸ਼ਨ ‘ਚ ਅਸੀਂ ਲੋਅ ਤੇ ਮਿਡਲ ਇਨਕਮ ਵਾਲੇ ਦੇਸ਼ਾਂ ਨੂੰ ਵਿਕਾਸਸ਼ੀਲ ਦੇਸ਼ਾਂ ਨਾਲ ਰੱਖਣਾ ਬੰਦ ਕਰ ਦਿੱਤਾ ਹੈ। ਸਾਡੇ ਆਮ ਕੰਮਕਾਜ ‘ਚ ਅਸੀਂ ਵਿਕਾਸ਼ੀਲ ਦੇਸ਼ ਦੀ ਟਰਮ ੂ ਨਹੀਂ ਬਦਲ ਰਹੇ। ਪਰ ਜਦੋਂ ਸਪੈਸ਼ਲਾਈਜਡ ਡਾਟਾ ਦੇਣਗੇ ਤਾਂ ਦੇਸ਼ਾਂ ਦੀ ਸੂਖਮ ਸ਼੍ਰੇਣੀ ਦੀ ਵਰਤੋਂ ਕਰਾਂਗੇ।

ਪ੍ਰਸਿੱਧ ਖਬਰਾਂ

To Top