ਸੰਪਾਦਕੀ

ਹਮਲਿਆਂ ਪਿੱਛੇ ਖਾਮੀਆਂ ਨੂੰ ਫੜਨ ‘ਚ ਨਾਕਾਮ ਖੁਫ਼ੀਆ ਏਜੰਸੀਆਂ

ਜੰਮੂ-ਕਸ਼ਮੀਰ ਦੇ ਉੜੀ ਸੈਕਟਰ ‘ਚ ਆਰਮੀ ਬੇਸ ‘ਤੇ ਪਾਕਿਸਤਾਨੀ ਘੁਸਪੈਠੀਆਂ ਨੇ ਹਮਲਾ ਕਰ 17 ਜਾਂਬਾਜ਼ ਸਿਪਾਹੀਆਂ ਨੂੰ ਸ਼ਹੀਦ ਕਰ ਦਿੱਤਾ ਪਾਕਿਸਤਾਨ ਸਮੱਰਥਿਤ ਅੱਤਵਾਦੀਆਂ ਦਾ ਇਹ ਹਮਲਾ ਪਠਾਨਕੋਟ ‘ਚ ਕੀਤੇ ਗਏ ਹਵਾਈ ਫੌਜ ਅੱਡੇ ‘ਤੇ ਹੋਏ  ਹਮਲੇ ਨਾਲ ਇੱਕਦਮ ਮਿਲਦਾ-ਜੁਲਦਾ ਹੈ ਦੇਸ਼ ਦੀ ਅਣਖ ‘ਤੇ ਵਾਰ-ਵਾਰ ਹੋ ਰਹੇ ਇਨ੍ਹਾਂ ਹਮਲਿਆਂ ਨਾਲ ਦੋ ਗੱਲਾਂ ਸਪੱਸ਼ਟ ਹਨ ਕਿ ਪਾਕਿਸਤਾਨ ਯੁੱਧ ਲਈ ਬੇਤਾਬ ਹੈ, ਦੂਜਾ ਭਾਰਤੀ ਸੁਰੱਖਿਆ ਘੇਰੇ ‘ਚ ਵੱਡੀਆਂ ਖਾਮੀਆਂ ਹਨ, ਜੋ ਕੇਂਦਰੀ ਖੁਫ਼ੀਆ ਏਜੰਸੀਆਂ, ਆਰਮੀ ਦੀ ਖੁਫੀਆ ਬ੍ਰਾਂਚ ਦੀ ਪਕੜ ‘ਚ ਨਹੀਂ ਆ ਰਹੀਆਂ  ਪਠਾਨਕੋਟ ‘ਚ ਜਦੋਂ ਅੱਤਵਾਦੀ ਹਮਲਾ ਹੋਇਆ ਸੀ ਤਾਂ ਅੱਤਵਾਦੀਆਂ ਨੂੰ ਸਰਹੱਦ ਪਾਰ ਕਰਵਾਉਣ ਤੋਂ ਲੈ ਕੇ ਹਮਲਾ ਕਰਨ ਤੱਕ ਡਰੱਗ ਮਾਫੀਆ ਦਾ ਹੱਥ ਹੋਣ ਦੀ ਚਰਚਾ ਸੀ ਇੱਥੋਂ ਤੱਕ ਕਿ ਪੰਜਾਬ ‘ਚ ਇੱਕ ਐਸ ਪੀ ਸਲਵਿੰਦਰ ਸਿੰਘ  ਨੂੰ ਵੀ ਹਿਰਾਸਤ ‘ਚ ਲਿਆ ਗਿਆ ਸੀ, ਸਲਵਿੰਦਰ ਸਿੰਘ ਬਾਰੇ ਮੀਡੀਆ ‘ਚ ਕਾਫ਼ੀ ਅੰਦਾਜ਼ੇ ਲਾਏ ਗਏ ਸਨ ਕਿ ਉਨ੍ਹਾਂ ਦੀ ਡਰੱਗ ਤਸਕਰਾਂ ਨਾਲ ਗੰਢਤੁੱਪ ਹੈ ਪਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪੁੱਛਗਿੱਛ ਕਰਕੇ ਸਲਵਿੰਦਰ ਸਿੰਘ ਨੂੰ ਛੱਡ ਦਿੱਤਾ ਸੀ  ਉਸ ਮਾਮਲੇ ਨੂੰ ਜਿਸ ਤੇਜੀ ਨਾਲ ਨਿਪਟਾਇਆ ਗਿਆ ਉਸ ‘ਤੇ ਅਜੇ ਵੀ ਦੇਸ਼ ਵਾਸੀਆਂ ਨੂੰ ਭਰੋਸਾ ਨਹੀਂ ਹੋ ਰਿਹਾ ਜੰਮੂ ਦੇ ਉੜੀ ‘ਚ ਹੋਇਆ ਮੌਜ਼ੂਦਾ ਹਮਲਾ ਸਵੇਰ ਵੇਲੇ ਹੋਇਆ ਜਦੋਂ ਸੁਰੱਖਿਆ ਜਵਾਨਾਂ ਦੀ ਡਿਊਟੀ ਦੀ ਅਦਲਾ- ਬਦਲੀ ਹੁੰਦੀ ਹੈ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਰੱਖਿਆ ਮੰਤਰੀ ਮਨੋਹਰ ਪਰੀਕਰ ਅਤੇ ਫੌਜ ਮੁਖੀ ਜਨਰਲ ਸੁਹਾਗ ਦੀ ਇਸ ਵਿਸ਼ੇ ‘ਤੇ ਬੈਠਕ ਵੀ ਹੋ ਚੁੱਕੀ ਹੈ  ਪਰ ਇਹ ਬੈਠਕ ਫਿਲਹਾਲ ਤੁਰੰਤ ਹੋਣ ਵਾਲੀ ਰੱਖਿਆਤਮਕ ਤੇ ਜਵਾਬੀ ਕਾਰਵਾਈ  ਦੇ ਵਿਸ਼ੇ ‘ਚ ਹੀ ਹੈ ਵੱਡਾ ਮੁੱਦਾ ਇਹ ਹੈ ਕਿ ਹੁਣ ਅੱਤਵਾਦੀ ਦੇਸ਼ ‘ਚ ਘੁਸਪੈਠ ਕਰ  ਕੇ ਸਾਡੇ ਰੱਖਿਆ ਅੱਡਿਆਂ ਨੂੰ ਹੀ ਨਿਸ਼ਾਨਾ ਬਣਾਉਣ ਦੀ ਹਿੰਮਤ ਕਰਨ ਲੱਗੇ ਹਨ ਮੀਡੀਆ ਦਾ ਇੱਕ ਵਰਗ ਇੱਥੇ ‘ਆਪ੍ਰੇਸ਼ਨ ਸਰਜੀਕਲ’ ਜੋਕਿ ਭਾਰਤ ਨੇ ਮਿਆਂਮਾਰ ‘ਚ ਚਲਾਇਆ ਸੀ ,ਵਰਗੀ ਕਿਸੇ ਕਾਰਵਾਈ ਕਰਨ ਲਈ ਸਰਕਾਰ ਨੂੰ ਸੁਚੇਤ ਕਰ ਰਿਹਾ ਹੈ ਪਰ ਪਾਕਿਸਤਾਨ  ਦੇ ਸਬੰਧ ‘ਚ ਇਹ ਇੰਨਾ ਸੌਖਾ ਨਹੀਂ ਮਿਆਂਮਾਰ ‘ਚ ਜੋ ਆਪ੍ਰੇਸ਼ਨ ਹੋਇਆ ਸੀ , ਉੱਥੇ ਅੱਤਵਾਦੀਆਂ ਨੂੰ ਮਿਆਂਮਾਰ ਸਰਕਾਰ ਦਾ ਸਹਿਯੋਗ ਨਹੀਂ ਸੀ ਸਰਕਾਰ ਦਾ ਸਹਿਯੋਗ ਭਾਰਤ ਸਰਕਾਰ  ਦੇ ਨਾਲ ਸੀ ਇੱਥੇ ਮਾਮਲਾ ਇੱਕਦਮ ਉਲਟ ਹੈ ਅੱਤਵਾਦੀਆਂ  ਦੇ ਸਾਡੇ ਫੌਜੀ ਅੱਡਿਆਂ ‘ਤੇ ਹੋ ਰਹੇ ਹਮਲਿਆਂ ਨੂੰ ਵੇਖਦੇ ਹੋਏ ‘ਆਪ੍ਰੇਸ਼ਨ ਸਰਜੀਕਲ’ ਭਾਰਤੀ ਫੌਜੀ ਸੰਸਥਾਨਾਂ ਅੰਦਰ ਅਤੇ ਇਨ੍ਹਾਂ ਦੇ  ਆਸ ਪਾਸ  ਦੇ ਲੋਕਾਂ ‘ਤੇ ਪਹਿਲਾਂ ਚਲਾਇਆ ਜਾਣਾ ਚਾਹੀਦਾ ਹੈ ਇੱਥੇ ਇੱਕ ਗੱਲ ਹੋਰ ਜੋੜੀ ਜਾਣੀ ਮੁਨਾਸਬ ਹੈ ਕਿ ਭਾਰਤ ਸਰਕਾਰ ਨੇ ਪਠਾਨਕੋਟ ‘ਚ ਪਾਕਿ  ਜਾਂਚ ਦਲ ਨੂੰ  ਬੁਲਾ ਕੇ ਯਕੀਨਨ ਵੱਡੀ ਗਲਤੀ ਕੀਤੀ ਹੈ   ਜੋ ਲੋਕ ਭਾਰਤ ਵਿਰੁੱਧ ਅੱਤਵਾਦੀ ਸਾਜਿਸ਼ਾਂ ਦੇ ਆਕਾ ਹਨ , ਉਨ੍ਹਾਂ ਨੂੰ ਫੌਜੀ ਸੰਸਥਾਨਾਂ  ਅੰਦਰ ਤੱਕ ਨਹੀਂ ਆਉਣ ਦੇਣਾ ਚਾਹੀਦਾ ਸੀ  ਸਰਕਾਰ ਨੂੰ ਇਸ ਵਿਸ਼ੇ ‘ਚ ਵਿਰੋਧੀ ਧਿਰ ਨੂੰ ਸੁਣਨਾ ਚਾਹੀਦਾ ਹੈ  ਸਰਕਾਰ ਲਈ ਮੌਜ਼ੂਦਾ ਹਮਲਾ ਬੇਹੱਦ ਚੁਣੌਤੀ ਦੀ ਘੜੀ ਹੈ ਹਾਲਾਂਕਿ ਕਸ਼ਮੀਰ ‘ਚ ਪਹਿਲਾਂ ਹੀ ਸਰਕਾਰ ਉੱਥੋਂ ਦੇ ਵੱਖਵਾਦੀਆਂ ਦਾ ਵਿਰੋਧ ਝੱਲ ਰਹੀ ਹੈ  ਤੇ ਸੁਰੱਖਿਆ ਬਲਾਂ ‘ਤੇ ਬਹੁਤ ਜ਼ਿਆਦਾ ਕਾਰਜਭਾਰ  ਤੇ ਤਣਾਅ ਹੈ ਇੱਥੇ ਸਰਕਾਰ ਦੀ ‘ਪਾਕਿਸਤਾਨ ਨੂੰ ਤੋੜੋ’ ਦੀ ਨੀਤੀ ਜ਼ਿਆਦਾ ਕਾਰਗਰ ਰਹੇਗੀ  ਉੱਧਰ ਤੋਂ ਜਿੰਨੇ ਹਮਲੇ ਹੋਣ,  ਉਨ੍ਹਾਂ ਦਾ ਪੂਰਾ ਮੁਕਾਬਲਾ ਕੀਤਾ ਜਾਵੇ  ਤੇ ਸਰਕਾਰ ਪਾਕਿ ਦੇ ਬੇਚੈਨ ਖੇਤਰ  ਦੇ ਲੋਕਾਂ  ਦੇ ਪੱਖ ‘ਚ ਸਿਆਸਤੀ ਹਮਲਿਆਂ ਨੂੰ ਹੋਰ ਜ਼ਿਆਦਾ ਤੇਜ ਕਰੇ ਜਦੋਂ ਪਾਕਿ ਅੰਦਰ ਆਜ਼ਾਦੀ ਲਈ ਗ੍ਰਹਿ ਯੁੱਧ ਛਿੜੇਗਾ ਤਾਂ ਭਾਰਤ ਦੀ ਸਮੱਸਿਆ ਬਨਣ ਵਾਲੇ ਲੋਕ ਆਪਣੀ ਹੀ ਨਾਪਾਕ ਜ਼ਮੀਨ ,  ਪਾਕਿਸਤਾਨ ਉੱਤੇ ਲੜਨਗੇ ਤੇ ਮਰਨਗੇ

ਪ੍ਰਸਿੱਧ ਖਬਰਾਂ

To Top